16 ਮਈ ਨੂੰ HTC U ਸਮਾਰਟਫੋਨ ਹੋਵੇਗਾ ਲਾਂਚ

Friday, April 21, 2017 1:49 PM
16 ਮਈ ਨੂੰ HTC U ਸਮਾਰਟਫੋਨ ਹੋਵੇਗਾ ਲਾਂਚ
ਜਲੰਧਰ - ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ HTC U ਨੇ ਆਪਣੇ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨ HTC U ਨੂੰ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਸਮਾਰਟਫੋਨ 16 ਮਈ ਨੂੰ ਲਾਂਚ ਹੋਵੋਗਾ। ਕੰਪਨੀ ਨੇ ਇਸ ਦਾ ਐਲਾਨ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ ਵੱਲੋਂ ਕੀਤੀ ਹੈ। ਕੰਪਨੀ ਨੇ 5 ਸੈਕਿੰਡ ਦਾ ਇਕ ਟੀਜ਼ਰ ਜਾਰੀ ਕੀਤਾ ਹੈ, ਜਿਸ ''ਚ ਕੰਪਨੀ ਨੇ ਟੈਗਲਾਈਨ ''ਸਕਵੀਜ਼ ਫਾਰ ਦ ਬ੍ਰਿਲਿਅੰਟ ਯੂ'' ਨੂੰ ਦਿਖਾਇਆ ਹੈ।
ਇਸ ਤੋਂ ਪਹਿਲਾਂ ਇਸ ਸਮਾਰਟਫੋਨ ਨੂੰ ਲੈ ਕੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ। ਇਸ ਫਲੈਗਸ਼ਿਪ ਸਮਾਰਟਫੋਨ ਦੀਆਂ ਤਸਵੀਰਾਂ ਵੀ ਲੀਕ ਹੋ ਚੁੱਕੀਆਂ ਹਨ। ਲੀਕ ਹੋਈਆਂ ਤਸਵੀਰਾਂ ਤੋਂ ਇਸ ਸਮਾਰਟਫੋਨ ''ਚ ਇਕ ਗਲਾਸ ਰਿਅਰ ਅਤ ਫਿੰਗਰਪ੍ਰਿੰਟ ਸਕੈਨਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖਬਰ ਹੈ ਕਿ ਇਸ ਸਮਾਰਟਫੋਨ ''ਚ ਆਈ. ਪੀ. 57 ਸਰਟੀਫਿਕੇਸ਼ਨ ਨਾਲ 3.5mm ਹੈੱਡਫੋਨ ਮੌਜੂਦ ਨਾ ਹੋਵੇ ਪਰ ਟੀਜ਼ਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਸਮਾਰਟਫੋਨ ''ਚ ਖਾਸ ਅਤੇ ਨਵੇਂ ਫੀਚਰ ਮੌਜੂਦ ਹੋ ਸਕਦੇ ਹਨ।
ਕੀ ਹੈ ਐਜ ਸੈਂਸਰ?
ਖਬਰਾਂ ਦੀ ਮੰਨੀਏ ਤਾਂ ਇਸ ਸਮਾਰਟਫੋਨ ''ਚ ਐਜ ਸੈਂਸਰ ਹੋਣ ਤੋਂ ਫਾਇਦਾ ਇਹ ਹੋਵੇਗਾ ਕਿ ਇਸ ''ਚ ਐਪ ਨੂੰ ਫਾਸਟ ਖੋਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਵਾਈਪ ਕਰ ਕੇ ਅਤੇ ਮੇਟਲ ਐਜ ਨੂੰ ਸਕਵੀਜ਼ ਜਾਂ ਟੈਪ ਕਰ ਕੇ ਕਈ ਫੰਕਸ਼ਨ ਪਰਫਾਰਮੈਂਸ ਕੀਤੇ ਜਾ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਰਿਲੀਜ਼ ਹੋਏ ਟੀਜ਼ਰ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਸ ਸਮਾਰਟਫੋਨ ''ਚ ਸੈਂਸਰ ਨੂੰ ਹੈਂਡਸੈੱਟ ਦੇ ਨੀਚੇ ਹਿੱਸੇ ''ਚ ਦਿੱਤਾ ਜਾ ਸਕਦਾ ਹੈ।
ਹੋ ਸਕਦੇ ਹਨ ਇਹ ਫੀਚਰਸ -
ਖਬਰਾਂ ਦੀ ਮੰਨੀਏ ਤਾਂ ਇਸ ਸਮਾਰਟਫੋਨ ''ਚ ਡਿਊਲ ਸਿਮ ਸਪੋਰਟਡ ਹੋਵੇਗਾ। ਇਸ ਤੋਂ ਇਲਾਵਾ ਇਹ ਸਮਾਰਟਫੋਨ ਐਂਡਰਾਇਡ 7.1 ਨੂਗਟ ''ਤੇ ਕੰਮ ਕਰੇਗਾ। ਇਸ਼ ਫੋਨ ''ਚ 5.5 ਇੰਚ ਕਵਾਡ ਐੱਚ. ਡੀ. (1440x2560 ਪਿਕਸਲ) ਡਿਸਪਲੇ ਹੋ ਸਕਦਾ ਹੈ, ਜਿਸ ਦੇ ਉੱਪਰ ਕਾਰਨਿੰਗ ਗੋਰਿਲਾ ਗਲਾਸ 5 ਦਿੱਤਾ ਹੋਵੇਗਾ। ਇਸ ਸਮਾਰਟਫੋਨ ''ਚ ਕਵਾਲ ਕਮ ਸਵੈਪਡ੍ਰੈਗਨ 835 ਪ੍ਰੋਸੈਸਰ ਨਾਲ 4GB ਜਾਂ 6GB ਰੈਮ ਮੌਜੂਦ ਹੋਵੇਗਾ। ਨਾਲ ਹੀ ਇਹ ਡਿਵਾਈਸ ਇਕ ਸਲਿਮ ਡਿਜ਼ਾਈਨ ''ਚ ਪੇਸ਼ ਹੋ ਸਕਦੀ ਹੈ।
ਕੈਮਰਾ -
ਕੈਮੇਰ ਦੀ ਗੱਲ ਕਰੀਏ ਤਾਂ ਇਸ ਸਸਮਾਰਟਫੋਨ ''ਚ 12MP ਸੋਨੀ IMX362 ਦਾ ਰਿਅ੍ਰ ਕੈਮਰਾ ਅਤੇ 16MP ਦਾ ਫਰੰਟ ਕੈਮਰਾ ਮੌਜੂਦ ਹੋ ਸਕਦਾ ਹੈ। ਇਸ ਨਾਲ ਪਤਾ ਚੱਲਦਾ ਹੈ ਕਿ ਇਹ ਸਮਾਰਟਫੋਨ ਸੈਲਫੀ ਸੈਂਟ੍ਰਿਕ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਸਮਾਰਟਫੋਨ 64GB ਜਾਂ 128GB ਸਟੋਰੇਜ ਨਾਲ ਪੇਸ਼ ਹੋ ਸਕਦਾ ਹੈ, ਜਿਸ ''ਚ ਕਵਿੱਕ ਚਾਰਜ 3.0 ਨਾਲ 3000mAh ਦੀ ਬੈਟਰੀ ਹੋਣ ਦੀ ਉਮੀਦ ਹੈ।
ਕਨੈਕਟੀਵਿਟੀ -
ਕਨੈਕਟੀਵਿਟੀ ਲਈ ਇਸ ਫੋਨ ''ਚ ਵਾਈ-ਫਾਈ 802.11 ਏ/ਬੀ/ਜੀ/ਐੱਨ/ ਬਲੂਟੁਥ 4.2 ਵਰਗੇ ਫੀਚਰ ਹੋਣ ਦਾ ਪਤਾ ਚੱਲਦਾ ਹੈ। ਇਸ ਤੋਂ ਇਲਾਵਾ ਸਮਾਰਟਫੋਨ ''ਚ ਉੱਪਰ ਵੱਲ ਡਿਊਲ ਸਪੀਕਰ ਅਤੇ ਨੀਚੇ ਵੱਲ ਇਕ USB ਟਾਈਪ-ਸੀ ਪੋਰਟ ਹੋਵੇਗਾ। ਫੋਨ ''ਚ 3D ਆਡੀਓ ਜਾਂ ਹਾਈ-ਰੈਜ਼ੋਲਿਊਸ਼ਨ ਆਡੀਓ ਨਾਲ ਚਾਰ ਮਾਈਕ੍ਰੋਫੋਨ ਦਿੱਤੇ ਗਏ ਹਨ।