ਟੈਬਲੇਟ ਦੀ ਵਿਕਰੀ 16 ਫ਼ੀਸਦੀ ਵਧੀ

08/29/2015 1:06:37 PM

ਨਵੀਂ ਦਿੱਲੀ- ਖੋਜ ਫਰਮ ਸਾਈਬਰ ਮੀਡੀਆ ਰਿਸਰਚ ਅਨੁਸਾਰ ਘਰੇਲੂ ਕੰਪਨੀਆਂ ਵਲੋਂ ਨਵੇਂ ਮਾਡਲਾਂ ਦੀ ਪੇਸ਼ਕਸ਼ ਵਿਚਾਲੇ ਭਾਰਤ ''ਚ ਟੈਬਲੇਟ ਦੀ ਵਿਕਰੀ ਅਪ੍ਰੈਲ-ਜੂਨ 2015 ਦੀ ਤਿਮਾਹੀ ''ਚ 16.4 ਫ਼ੀਸਦੀ ਵਧ ਕੇ 10.7 ਲੱਖ ਇਕਾਈ ਹੋ ਗਈ।

ਫਰਮ ਨੇ ਇਕ ਬਿਆਨ ''ਚ ਕਿਹਾ ਹੈ ਕਿ ਸਮੀਖਿਆ ਅਧੀਨ ਤਿਮਾਹੀ ''ਚ 10,72,369 ਟੈਬਲੇਟ ਵਿਕੇ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 16.4 ਫ਼ੀਸਦੀ ਜ਼ਿਆਦਾ ਹੈ, ਜਦੋਂ ਕਿ ਉਸ ਸਮੇਂ 9,21,414 ਟੈਬਲੇਟ ਵਿਕੇ ਸਨ। ਉਥੇ ਹੀ ਤਿਮਾਹੀ ਆਧਾਰ ''ਤੇ ਸਮੀਖਿਆ ਅਧੀਨ ਤਿਮਾਹੀ ''ਚ ਟੈਬਲੇਟ ਦੀ ਵਿਕਰੀ 4.2 ਫ਼ੀਸਦੀ ਵਧੀ ਹੈ। ਇਹ ਜਨਵਰੀ-ਮਾਰਚ 2015 ''ਚ 10,29,632 ਇਕਾਈ ਰਹੀ ਸੀ।  


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News