Sony ਨੇ ਆਪਣਾ ਨਵਾਂ ਸਮਾਰਟਫੋਨ 23 ਮੈਗਾਪਿਕਸਲ ਰਿਅਰ ਕੈਮਰੇ ਨਾਲ ਭਾਰਤ ''ਚ ਕੀਤਾ ਲਾਂਚ

09/21/2017 7:17:33 PM

ਜਲੰਧਰ-ਸੋਨੀ ਨੇ ਅੱਜ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ  ' Xperia XA1 plus' ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ 24,900 ਰੁਪਏ ਦੀ ਕੀਮਤ ਨਾਲ 22 ਸਤੰਬਰ ਨੂੰ ਦੇਸ਼-ਭਰ ਦੇ ਸਾਰੇ ਸਟੋਰਾਂ ਅਤੇ ਮਸ਼ਹੂਰ ਇਲੈਕਟ੍ਰੋਨਿਕ ਸਟੋਰਾਂ 'ਤੇ ਵਿਕਰੀ ਲਈ ਉਪੱਲਬਧ ਹੋਵੇਗਾ। ਹਾਲ 'ਚ ਸੋਨੀ ਨੇ ਬਰਲਿਨ 'ਚ ਹੋਏ IFA 2017 ਈਵੈਂਟ 'ਚ ਇਸ ਸਮਾਰਟਫੋਨ ਨੂੰ ਦੋ ਨਵੇਂ ਪ੍ਰੀਮਿਅਮ ਸਮਾਰਟਫੋਨਜ਼ Xperia XZ1ਅਤੇ Xperia XZ1 Compact ਨਾਲ ਪੇਸ਼ ਕੀਤਾ ਗਿਆ ਸੀ। Xperia XA1 Plus ਸਮਾਰਟਫੋਨ ਮਿਡ ਰੇਂਜ ਵਾਲਾ ਸਮਾਰਟਫੋਨ ਹੈ। 
 

ਫੀਚਰਸ-
ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ HD ਡਿਸਪਲੇਅ ਹੈ ਅਤੇ ਇਸਦਾ ਸਕਰੀਨ ਰੈਜ਼ੋਲਿਊਸ਼ਨ 1920x1080 ਹੈ। ਇਸ ਡਿਵਾਈਸ  'ਚ 2.3GHz ਮੀਡੀਆਟੇਕ ਹੀਲਿਓ p20 ਆਕਟਾ-ਕੋਰ ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਮਾਲੀ T880 GPU ਦਿੱਤਾ ਗਿਆ ਹੈ। ਇਸ 'ਚ 4GB ਰੈਮ ਅਤੇ 32GB ਇੰਟਰਨਲ ਸਟੋਰੇਜ ਹੈ, ਜਿਸ ਨੂੰ 256GB ਤੱਕ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਗੱਲ ਕਰੀਏ ਜੇਕਰ ਸਮਾਰਟਫੋਨ ਦੇ ਕੈਮਰੇ ਦੀ ਤਾਂ ਇਹ ਸਮਾਰਟਫੋਨ 'ਚ ਆਟੋਫੋਕਸ, ਐਂਟੀ ਸ਼ੇਕਿੰਗ ਵਰਗੇ ਕਈ ਐਂਡਵਾਂਸਡ ਫੀਚਰਸ ਦਿੱਤੇ ਗਏ ਹਨ। ਇਸ ਸਮਾਰਟਫੋਨ 'ਚ 23 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਫ੍ਰੰਟ ਲਈ  8 ਮੈਗਾਪਿਕਸਲ ਕੈਮਰਾ, ਜੋ 2.0 ਅਪਚਰ ਦਿੱਤਾ ਗਿਆ ਹੈ।  ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ 'ਚ ਡਿਊਲ ਸਿਮ , 4G LTE, ਬਲੂਟੁੱਥ  4.2 , ਵਾਈ-ਫਾਈ 820.11 a/b/g/n,GPS, NFC ਅਤੇ ਟਾਇਪ ਸੀ ਪੋਰਟ ਦੀ ਸਹੂਲਤ ਦਿੱਤੀ ਗਈ ਹੈ। ਇਸ ਡਿਵਾਈਸ 'ਚ 3430mAh ਦੀ ਬੈਟਰੀ ਦਿੱਤੀ ਗਈ ਹੈ। ਜੋ ਫਾਸਟ ਚਾਰਜ਼ਿੰਗ ਨੂੰ ਸੁਪੋਟ ਕਰਦੀ ਹੈ। ਆਡੀਓ ਲਈ ਇਸ 'ਚ ਸਮਾਰਟ ਐਮਪਲੀਫਾਇਰ , ਕਲੀਅਰ ਆਡੀਓ ਟੈਕਨਾਲੌਜੀ ਹੈ, ਜੋ ਬਿਹਤਰ ਸਾਊਡ ਦਾ ਅਨੁਭਵ ਦਿੰਦਾ ਹੈ। ਇਸ ਡਿਵਾਈਸ ਦਾ ਕੁੱਲ ਮਾਪ 155x75x8.7 ਮਿਮੀ ਅਤੇ ਵਜ਼ਨ 190 ਗ੍ਰਾਮ ਹੈ। ਇਹ ਸਮਾਰਟਫੋਨ ਐਂਡਰਾਈਡ 7.0 ਨੂਗਟ 'ਤੇ ਚੱਲਦਾ ਹੈ।


Related News