ਟੈਕਨਾਲੋਜੀ ਦਾ ਬਿਹਤਰੀਨ ਨਮੂਨਾ ਹੈ ਇਹ ਸਮਾਰਟ ਰਿੰਗ

07/23/2017 6:02:25 PM

ਜਲੰਧਰ- ਸਟਾਰਟਅਪ Origami ਲੈਬਸ ਨੇ ਇਕ ਅਜਿਹੀ ਰਿੰਗ ਬਣਾਇਆ ਹੈ ਜਿਸ ਨਾਲ ਸਮਾਰਟਫੋਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਉਨ੍ਹਾਂ ਅਪਾਹਜਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਨੂੰ ਸੁਣਨ ਜਾਂ ਦੇਖਣ 'ਚ ਮੁਸ਼ਕਲ ਆਉਂਦੀ ਹੋਵੇਗੀ। ਇਸ ਰਿੰਗ ਦੀ ਮਦਦ ਨਾਲ ਹੈਂਡਸ-ਫਰੀ ਤਰੀਕੇ ਨਾਲ ਹੀ ਸਮਾਰਟਫੋਨ ਨੂੰ ਕੰਟਰੋਲ ਕੀਤਾ ਜਾ ਸਕੇਗਾ। 
ਦਰਅਸਲ ਇਸ ਰਿੰਗ ਦਾ ਨਾਂ 'ORII' ਹੈ। ਇਹ ਰਿੰਗ ਬਲੂਟੂਥ ਕੁਨੈਕਟੀਵਿਟੀ ਦਾ ਇਸਤੇਮਾਲ ਕਰਕੇ ਯੂਜ਼ਰਜ਼ ਨੂੰ ਵਾਇਸ ਕਮਾਂਡ ਰਾਹੀਂ ਸਮਾਰਟਫੋਨ ਕੰਟਰੋਲ ਕਰਨ ਦੀ ਸਮਰਥਾ ਦਿੰਦੀ ਹੈ। ਇਸ ਰਿੰਗ ਰਾਹੀਂ ਫੋਨ ਕਾਲ ਕੀਤੀ ਜਾ ਸਕਦੀ ਹੈ, ਮੈਸੇਜ ਭੇਜੇ ਜਾ ਸਕਦੇ ਹਨ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਪੋਸਟ ਵੀ ਸ਼ੇਅਰ ਕੀਤੇ ਜਾ ਸਕਦੇ ਹਨ ਅਤੇ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ। 
ਕੀਮਤ ਦੀ ਗੱਲ ਕਰੀਏ ਤਾਂ ਇਹ ਰਿੰਗ 6,382 ਰੁਪਏ 'ਚ ਉਪਲੱਬਧ ਹੈ। ਰਿਪੋਰਟ ਮੁਤਾਬਕ ORII ਰਿੰਗ ਐਂਡਰਾਇਡ ਅਤੇ ਆਈ.ਓ.ਐੱਸ 'ਤੇ ਯੂਜ਼ਰਜ਼ ਨੂੰ ਪੂਰੀ ਤਰ੍ਹਾਂ ਨਾਲ ਸਮਾਰਟਫੋਨ 'ਤੇ ਹੈਂਡਸ-ਫਰੀ ਕੰਟਰੋਲ ਦੇਣ ਲਈ ਵਰਚੁਅਲ ਅਸਿਸਟੈਂਟ ਸਿਰੀ ਅਤੇ ਗੂਗਲ ਅਸਿਸਟੈਂਟ ਦੇ ਨਾਲ ਸਿੱਧੇ ਕੰਮ ਕਰਦਾ ਹੈ। ਉਥੇ ਹੀ ਇਸ ਦੇ ਨਾਲ ਵਾਲੇ ਐਪਸ ਐੱਲ.ਈ.ਡੀ. ਲਾਈਟਸ ਅਤੇ ਵਾਈਬ੍ਰੇਸ਼ਨ ਰਾਹੀਂ ਕਸਟਮਰ ਅਲਰਟ ਭੇਜ ਦਿੰਦੇ ਹਨ।


Related News