ਕੀ ਡਰਾਈਵਰਲੈਸ ਕਾਰਾਂ ''ਤੇ ਕੰਟਰੋਲ ਕਰ ਪਾਏਗੀ ਪੁਲਸ

08/28/2015 12:45:37 PM

ਜਲੰਧਰ- ਡਰਾਈਵਰਲੈਸ ਕਾਰਾਂ ਆਉਣ ਵਾਲੇ ਸਮੇਂ ''ਚ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਣਗੀਆਂ। ਡਰਾਈਵਰਲੈਸ ਕਾਰਾਂ ਨੂੰ ਲੈ ਕੇ ਕਈ ਇਸ ਤਰ੍ਹਾਂ ਦੇ ਨੈਤਿਕ ਸਵਾਲ ਹਨ ਜੋ ਸ਼ਾਇਦ ਤੁਹਾਡੇ ਮਨ ''ਚ ਆਉਂਦੇ ਹੋਣਗੇ ਜਿਵੇਂ ਕੀ ਇਹ ਕਾਰਾਂ ਦੁਰਘਟਨਾਵਾਂ ਦੇ ਭੂਦ੍ਰਿਸ਼ ਨੂੰ ਸਮਝ ਪਾਉਣਗੀਆਂ? ਕੀ ਇਹ ਤੈਅ ਕਰ ਪਾਉਣਗੀਆਂ ਕਿ ਕਿਸ ਨੂੰ ਜ਼ਿੰਦਾ ਰਹਿਣਾ ਤੇ ਕਿਸ ਨੂੰ ਮਰਨਾ ਹੈ?

ਵਾਸਤਵਿਕ ਦੁਨੀਆ ''ਚ ਬਹੁਤ ਜਲਦੀ ਹੀ ਇਹ ਇਕ ਬਹਿਸ ਦਾ ਮੁੱਦਾ ਬਣ ਜਾਏਗਾ। ਹਾਲ ਹੀ ''ਚ ਕੀਤੇ ਗਏ ਅਧਿਐਨ ''ਚ ਰੇਂਡ ਕਾਰਪੋਰੇਸ਼ਨ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸੜਕਾਂ ''ਤੇ ਲਾਅ ਇਨਫੋਰਸਮੈਂਟ ਅਧਿਕਾਰੀ ਡਰਾਈਵਰਲੈਸ ਕਾਰਾਂ ਨੂੰ ਕਿਵੇਂ ਕੰਟਰੋਲ ਕਰਨਗੇ। ਕੀ ਪੁਲਸ ਮੁਲਾਜ਼ਮਾਂ ਨੂੰ ਇਨ੍ਹਾਂ ਨੂੰ ਰਿਮੋਟ ਨਾਲ ਕੰਟਰੋਲ ਕਰਨਾ ਪਵੇਗਾ ਜਾਂ ਫਿਰ ਉਨ੍ਹਾਂ ਨੂੰ ਆਪਣੇ ਕੋਲ ਕੋਈ ਕਿੱਲ ਸਵਿੱਚ ਰੱਖਣਾ ਹੋਵੇਗਾ।

ਅਧਿਐਨ ਅਨੁਸਾਰ ਡਰਾਈਵਰਲੈਸ ਕਾਰਾਂ ''ਚ ਇਸ ਤਰ੍ਹਾਂ ਦੇ ਪ੍ਰੋਗਰਾਮ ਇਨਸਟਾਲ ਕਰਨ ਪੈਣਗੇ ਜਿਸ ਨਾਲ ਉਹ ਰੈਡ ਲਾਈਟ ਜਾਂ ਸਟਾਪ ਸਿਗਨਲਸ ''ਤੇ ਜਾਂ ਪੁਲਸ ਮੁਲਾਜ਼ਮ ਦੇ ਫਲੈਗ ਦਿਖਾਉਂਦੇ ਹੀ ਆਪਣੇ ਆਪ ਰੁਕ ਜਾਣ। ਇਨ੍ਹਾਂ ਫੀਚਰਸ ਦੇ ਚੱਲਦੇ ਡਰਾਈਵਰਲੈਸ ਕਾਰਾਂ ਦੇ ਸੜਕ ''ਤੇ ਹੋਣ ਨਾਲ ਕਿਸੀ ਨੂੰ ਵੀ ਮੁਸ਼ਕਿਲ ਨਹੀਂ ਹੋਵੇਗੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News