''ਸੈਮਸੰਗ ਪੇ'' ''ਚ ਯੂ.ਪੀ.ਆਈ. ਸਪੋਰਟ ਆਉਣ ਦੀ ਖਬਰ

04/21/2017 3:24:19 PM

ਜਲੰਧਰ- ਸੈਮਸੰਗ ਨੇ ਆਪਣੀ ''ਸੈਮਸੰਗ ਪੇ'' ਪੇਮੈਂਟ ਦੇ ਲਾਂਚ ਦੇ ਸਮੇਂ ਕਿਹਾ ਸੀ ਕਿ ਕੰਪਨੀ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ.ਪੀ.ਆਈ.) ਦੇ ਇੰਟੀਗ੍ਰੇਸ਼ਨ ਦੀ ਟੈਸਟਿੰਗ ਕਰ ਰਹੀ ਹੈ। ਹੁਣ ਖਬਰ ਹੈ ਕਿ ਕੰਪਨੀ ਨੇ ਐਪ ''ਚ ਲੇਟੈਸਟ ਅਪਡੇਟ ਰਾਹੀਂ ਇਹ ਇਹ ਫੀਚਰ ਜਾਰੀ ਕਰ ਦਿੱਤਾ ਹੈ। 
ਸੈਮਮੋਬਾਇਲ ਦੀ ਰਿਪੋਰਟ ਮੁਤਾਬਕ ਸੈਮਸੰਗ ਪੇ ''ਚ ਯੂ.ਪੀ.ਆਈ. ਲਈ ਸਪੋਰਟ 84 ਐੱਮ.ਬੀ. (ਡਿਵਾਈਸ ਦੇ ਹਿਸਾਬ ਨਾਲ ਵੱਖ-ਵੱਖ ਸਾਈਜ਼) ਅਪਡੇਟ ਦੇ ਨਾਲ ਆਇਆ ਹੈ। ਜਦੋਂ ਤੁਸੀਂ ਐਪ ਖੋਲ੍ਹਦੇ ਹੋ ਤਾਂ ਇਹ ਅਪਡੇਟ ਇਕ ਨੋਟੀਫਿਕੇਸ਼ਨ ਦੇ ਤੌਰ ''ਤੇ ਦਿਸੇਗਾ। ਇੰਸਟਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਯੂ.ਪੀ.ਆਈ. ਅਕਾਊਂਟ ਨੂੰ ਦਿੱਤੇ ਗਏ ਦਿਸ਼ਾ-ਨਿਰਦੇਸ਼ ਮੁਤਾਬਕ ਜੋੜ ਸਕਦੇ ਹੋ। 
ਦੱਸ ਦਈਏ ਕਿ ਯੂ.ਪੀ.ਆਈ. ਰਾਹੀਂ ਤੁਸੀਂ ਸਿੱਧੇ ਆਪਣੇ ਬੈਂਕ ਅਕਾਊਂਟ ਤੋਂ ਭੁਗਤਾਨ ਕਰ ਸਕਦੇ ਹੋ, ਜਿਵੇਂ ਤੁਸੀਂ ਡੈਬਿਟ ਕਾਰਡ, ਨੈੱਟ ਬੈਕਿੰਗ ਜਾਂ ਚੈੱਕਬੁੱਕ ਰਾਹੀਂ ਭੁਗਤਾਨ ਕਰਦੇ ਹੋ। ਇਸ ਲਈ ਤੁਹਾਡਾ ਮੋਬਾਇਲ ਨੰਬਰ ਤੁਹਾਡੇ ਬੈਂਕ ''ਚ ਰਜਿਸਟਰ ਹੋਣਾ ਚਾਹੀਦਾ ਹੈ। ਇਸ ਦਾ ਇਸਤੇਮਾਲ ਅਕਾਊਂਟ ਵੈਰੀਫਾਈ ਕਰਨ ਲਈ ਹੁੰਦਾ ਹੈ। ਤੁਸੀਂ ਜਦੋਂ ਵੀ ਯੂ.ਪੀ.ਆਈ. ਐਪ ਲਈ ਸਾਈਨ-ਅਪ ਕਰਦੇ ਹੋ ਤਾਂ ਸਿਸਟਮ ਤੁਹਾਡੇ ਮੋਬਾਇਲ ਨੰਬਰ ਤੋਂ ਹੀ ਵੈਰੀਫਿਕੇਸ਼ਨ ਕਰਦਾ ਹੈ। ਯੂ.ਪੀ.ਆਈ. ਐਪ ਤੋਂ ਮੋਬਾਇਲ ਨੰਬਰ ਵੈਰੀਫਾਈ ਹੋਣ ਤੋਂ ਬਾਅਦ ਤੁਸੀਂ ਵਰਚੁਅਲ ਪੇਮੈਂਟ ਅਕਾਊਂਟ (ਵੀ.ਪੀ.ਓ.) ਬਣਾ ਸਕਦੇ ਹੋ। ਇਸ ਦੇ ਨਾਲ ਐੱਮ.ਪਿਨ ਬਣਾਇਆ ਜਾ ਸਕਦਾ ਹੈ ਜਿਸ ਦਾ ਇਸਤੇਮਾਲ ਟ੍ਰਾਂਜੈਕਸ਼ਨ ਲਈ ਕੀਤਾ ਜਾ ਸਕੇਗਾ। 
ਸੈਮਸੰਗ ਪੇ ''ਚ ਇੰਟੀਗ੍ਰੇਸ਼ਨ ਦੇ ਨਾਲ ਹੀ, ਸੈਮਸੰਗ ਡਿਵਾਈਸ ਯੂਜ਼ਰ ਯੂ.ਪੀ.ਆਈ. ਸੇਵਾ ਦਾ ਇਸਤੇਮਾਲ ਕਰਕੇ ਆਪਣੇ ਬੈਂਕ ਅਕਾਊਂਟ ਤੋਂ ਭੁਗਤਾਨ ਕਰ ਸਕਣਗੇ। ਇਸ ਰਾਹੀਂ ਯੂਜ਼ਰ ਨੂੰ ਆਈ.ਐੱਫ.ਐੱਸ.ਸੀ. ਕੋਡ ਅਤੇ ਪੈਸੇ ਭੇਜਣ ਵਾਲੇ ਯੂਜ਼ਰ ਦੇ ਬੈਂਕ ਦਾ ਨਾਂ ਪਾਉਣ ਦੀ ਲੋੜ ਨਹੀਂ ਹੋਵੇਗੀ। ਯੂ.ਪੀ.ਆਈ. ਰਾਹੀਂ ਪੈਸਿਆਂ ਦਾ ਲੈਣ-ਦੇਣ ਬੇਹੱਦ ਹੀ ਆਸਾਨ ਢੰਗ ਨਾਲ ਕੀਤਾ ਜਾ ਸਕਦਾ ਹੈ। 
ਗੌਰ ਕਰਨ ਵਾਲੀ ਗੱਲ ਹੈ ਕਿ ਸੈਮਸੰਗ ਪੇ ਸਰਵਿਸ ਐੱਨ.ਐੱਸ.ਸੀ. ਅਤੇ ਐੱਮ.ਐੱਸ.ਟੀ. (ਮੈਗਨੇਟਿਕ ਸਕਿਓਰ ਟ੍ਰਾਂਸਮਿਸ਼ਨ) ਦੋਵਾਂ ਨੂੰ ਸਪੋਰਟ ਕਰਦੀ ਹੈ। ਦੱਖਣ ਕੋਰੀਆ ਦੀ ਕੰਪਨੀ ਨੇ ਪਿਛਲੇ ਮਹੀਨੇ ਭਾਰਤ ''ਚ ਆਪਣੀ ਪੇਮੈਂਟਸ ਸਰਵਿਸ ਨੂੰ ਲਾਂਚ ਕੀਤਾ ਸੀ ਅਤੇ ਇਹ ਸਾਰੇ ਵੱਡੇ ਬੈਂਕ ਅਤੇ ਪੇ.ਟੀ.ਐੱਮ. ਈ-ਵਾਲੇਟ ਦੇ ਨਾਲ ਕੰਮ ਕਰਦੀ ਹੈ।

Related News