ਸੈਮਸੰਗ ਨੇ ਸ਼ਾਪਿੰਗ ਲਈ ਪੇਸ਼ ਕੀਤਾ ਨਵਾਂ ਫੀਚਰ

01/17/2018 4:47:23 PM

ਜਲੰਧਰ-ਸਾਊਥ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਨੇ ਅੱਜ ਭਾਰਤੀ ਬਾਜ਼ਾਰ 'ਚ ਆਪਣੇ ਨਵੇਂ ਸਮਾਰਟਫੋਨ Galaxy On7 Prime ਨੂੰ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਸਮਾਰਟਫੋਨ ਪੇਅ ਮਿਨੀ ਦਾ ਸਪੋਰਟ ਐਡ ਕੀਤਾ ਹੈ। ਇੰਨਾ ਹੀ ਨਹੀਂ ਈਵੈਂਟ ਦੇ ਦੌਰਾਨ ਕੰਪਨੀ ਨੇ Samsung Mall ਨਾਂ ਦਾ ਇਕ ਖਾਸ ਫੀਚਰ ਵੀ ਪੇਸ਼ ਕੀਤਾ ਹੈ।

ਸੈਮਸੰਗ ਮਾਲ ਫੀਚਰ ਯੂਜ਼ਰ ਨੂੰ ਕਿਸੇ ਵੀ ਪ੍ਰੋਡਕਟ ਨੂੰ ਸਿਰਫ ਸਰਚ ਕਰਨ ਤੋਂ ਇਲਾਵਾ ਉਸ ਦੀ ਤਸਵੀਰ ਨੂੰ ਲੈ ਕੇ ਲੱਭਣ ਦੀ ਆਜ਼ਾਦੀ ਦਿੰਦਾ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਯੂਜ਼ਰਸ ਇਸ ਤਸਵੀਰ 'ਚ ਲਏ ਗਏ ਪ੍ਰੋਡਕਟ ਦੀ ਪਹਿਚਾਣ ਕਈ ਆਨਲਾਈਨ ਸ਼ੌਪਿੰਗ ਸਾਈਟ ਦੇ ਰਾਹੀਂ ਕਰ ਸਕਦੇ ਹਨ। ਯੂਜ਼ਰਸ ਆਪਣੀ ਮਰਜੀ ਨਾਲ ਗੈਲਰੀ 'ਚ ਮੌਜੂਦ ਕਿਸੇ ਤਸਵੀਰ ਨਾਲ ਵੀ ਪ੍ਰੋਡਕਟ ਦੀ ਪਹਿਚਾਣ ਕਰ ਸਕਣਗੇ। ਇਸ ਤੋਂ ਬਾਅਦ ਯੂਜ਼ਰ ਆਪਣੀ ਮਰਜੀ ਨਾਲ ਸੈਮਸੰਗ ਮਾਲ ਦੇ ਯੂਨੀਵਰਸਲ ਕਾਰਟ ਫੀਚਰ ਦੇ ਰਾਹੀਂ ਪ੍ਰੋਡਕਟ ਖਰੀਦ ਸਕਦੇ ਹਨ। ਸੈਮਸੰਗ ਮਾਲ 'ਚ ਕਈ ਸ਼ੌਪਿੰਗ ਦੇ ਵੈੱਬਸਾਈਟ ਦੇ ਪ੍ਰੋਡਕਟ ਇਕ ਹੀ ਜਗ੍ਹਾਂ ਮੌਜੂਦ ਹੋਣਗੇ। ਇਨ੍ਹਾਂ ਆਨਲਾਈਨ ਸ਼ੌਪਿੰਗ ਵੈੱਬਸਾਈਟ 'ਚ ਅਮੇਜ਼ਨ ਇੰਡੀਆ, ਜਬੋਂਗ, ਸ਼ਾਪ ਕਲੂਸ ਅਤੇ ਟਾਟਾ ਕਲਿਕ 'ਤੇ ਕਰ ਸਕਦੇ ਹਨ। ਸੈਮਸੰਗ ਨੇ ਇਸ ਕੰਪਨੀਆਂ ਦੇ ਨਾਲ ਸਾਂਝੇਦਾਰੀ ਕੀਤੀ ਹੈ। ਭਵਿੱਖ 'ਚ ਕੰਪਨੀ ਹੋਰ ਕੁਝ ਕੰਪਨੀਆਂ ਨੂੰ ਵੀ ਇਸ 'ਚ ਸ਼ਾਮਿਲ ਕਰ ਸਕਦੀ ਹੈ।

ਹੁਣ ਦੇ ਲਈ ਇਹ ਫੀਚਰ ਸਿਰਫ ਸੈਮਸੰਗ ਗੈਲੇਕਸੀ ਆਨ 7 ਪ੍ਰਾਈਮ ਸਮਾਰਟਫੋਨ 'ਤੇ ਹੀ ਤੁਹਾਨੂੰ ਮਿਲਣ ਵਾਲਾ ਹੈ, ਪਰ ਇਸ ਨੂੰ ਜਲਦ ਹੀ ਹੋਰ ਸੈਮਸੰਗ ਫੋਨਜ਼ ਲਈ ਪੇਸ਼ ਕੀਤਾ ਜਾਵੇਗਾ।

ਸੈਮਸੰਗ ਮਾਲ ਇਕ ਇੰਨੋਵੇਟਿਵ ਸ਼ਾਪਿੰਗ ਸਰਵਿਸ ਹੈ, ਜਿਸ ਦੇ ਰਾਹੀਂ ਤੁਸੀਂ ਪਾਰਟਨਰ ਈ ਕਾਮਰਸ ਸਟੋਰ ਤੋਂ ਕੋਈ ਵੀ ਪ੍ਰੋਡਕਟ ਖਰੀਦ ਸਕਦੇ ਹਨ। ਸੈਮਸੰਗ ਮਾਲ ਦੀ ਕੁਝ ਮੁੱਖ ਵਿਸ਼ੇਸਤਾਵਾ ਜਿਵੇ ਵਿਜ਼ੂਅਲ ਸਰਚ, ਟੈਕਸਟ ਸਰਚ, ਵਾਇਸ ਸਰਚ ਅਤੇ ਕੈਟੇਗਿਰੀ ਬ੍ਰਾਊੁਜ਼ਿੰਗ ਆਦਿ ਹਨ।

ਸੈਮਸੰਗ ਮਾਲ 'ਚ ਵਿਜ਼ੂਅਲ ਸਰਚ ਦੀ ਵਰਤੋਂ ਕਰਨ ਦੇ ਕਈ ਤਰੀਕੇ ਹਨ-
1. ਕੈਮਰੇ ਤੋਂ ਸੈਮਸੰਗ ਮਾਲ ਜਾਂ Bixby ਮੋਡ ਦੀ ਚੋਣ ਕਰੋ ਅਤੇ ਉਤਪਾਦ ਦੀ ਤਸਵੀਰ ਕਲਿੱਕ ਕਰੋ।
2. ਗੈਲਰੀ ਤੋਂ ਤਸਵੀਰ ਦੀ ਚੋਣ ਕਰੋ ਅਤੇ ਫਿਰ ਸੈਮਸੰਗ ਮਾਲ ਜਾਂ Bixby ਆਈਕਨ 'ਤੇ ਕਲਿੱਕ ਕਰੋ।
3. ਸੈਮਸੰਗ ਮਾਲ ਐਪ ਤੋਂ ਪ੍ਰੋਡਕਟ ਦੀ ਤਸਵੀਰ ਲੈਣ ਲਈ ਕੈਮਰਾ ਆਈਕਾਨ 'ਤੇ ਕਲਿੱਕ ਕਰੋ।
4. ਸੈਮਸੰਗ ਮਾਲ ਐਪ ਤੋਂ ਪ੍ਰੋਫਾਇਲ 'ਤੇ ਜਾਉ ਅਤੇ ਆਪਣੇ ਫੋਨ ਗੈਲਰੀ ਤੋਂ ਇਕ ਤਸਵੀਰ ਦੀ ਚੋਣ ਕਰੋ।


Related News