ਇਸ ਕੀਮਤ ਨਾਲ ਜਲਦ ਹੀ ਭਾਰਤ 'ਚ ਲਾਂਚ ਹੋ ਸਕਦੈ ਐਂਡ੍ਰਾਇਡ ਨੂਗਟ ਨਾਲ ਲੈਸ ਸੈਮਸੰਗ ਦਾ ਇਹ ਸਮਾਰਟਫੋਨ

07/23/2017 12:29:50 PM

ਜਲੰਧਰ- ਵਿਸ਼ਵ ਦੀ ਮਸ਼ਹੂਰ ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਭਾਰਤ 'ਚ ਛੇਤੀ ਹੀ ਆਪਣਾ ਨਵਾਂ ਫੋਨ ਸੈਮਸੰਗ ਗਲੈਕਸੀ J7 Nxt ਲਾਂਚ ਕਰ ਸਕਦੀ ਹੈ। ਸੂਤਰਾਂ ਮਤਾਬਕ ਇਸ ਫੋਨ ਦੀ ਕੀਮਤ ਲਗਭਗ 11,490 ਰੁਪਏ ਹੋ ਸਕਦੀ ਹੈ। ਇਹ ਫੋਨ ਐਂਡ੍ਰਾਇਡ ਦੇ ਨੂਗਟ 7.0 ਵਰਜਨ 'ਤੇ ਕੰਮ ਕਰੇਗਾ।

ਫੋਨ ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ 720X1280 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 5.5 ਇੰਚ ਦੀ HD ਡਿਸਪਲੇ ਹੈ। ਫੋਨ 'ਚ ਆਕਟਾ ਕੋਰ ਪ੍ਰੋਸੈਸਰ ਦੇ ਨਾਲ 2 ਜੀ. ਬੀ ਰੈਮ ਹੈ ਜੋ ਕਿ ਫੋਨ ਨੂੰ ਚੰਗੀ ਸਪੀਡ ਦਿੰਦੇ ਹਨ। ਇਸ ਤੋਂ ਇਲਾਵਾ f/2.2 ਅਪਰਚਰ ਦਾ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਕਮਾਲ ਦੀ ਸੈਲਫੀ ਦਿੰਦਾ ਹੈ। ਫੋਨ 'ਚ 16 ਜੀ. ਬੀ ਇੰਟਰਨਲ ਮੈਮਰੀ ਹੈ।  ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 256 ਜੀ. ਬੀ ਤਕ ਵਧਾਈ ਜਾ ਸਕਦੀ ਹੈ।

PunjabKesari

ਕੈਮਰਾ ਫੀਚਰਸ 'ਚ 13 ਮੈਗਾਪਿਕਸਲ ਦਾ ਬੈਕ ਕੈਮਰਾ f/1.9 ਅਪਰਚਰ ਦੇ ਨਾਲ ਉਪਲੱਬਧ ਹੈ। 3,000 mAh ਦੀ ਦਮਦਾਰ ਬੈਟਰੀ ਦੇ ਨਾਲ ਫੋਨ 4G ਟੈਕਨਾਲੌਜੀ ਨੂੰ ਸਪਾਰਟ ਕਰਦਾ ਹੈ। ਇਸ ਫੋਨ ਦੇ ਬਲੈਕ ਅਤੇ ਗੋਲਡ ਕਲਰਸ 'ਚ ਆਉਣ ਦੀ ਸੰਭਾਵਨਾ ਹੈ। ਇਸ ਫੋਨ ਨੂੰ ਕੰਪਨੀ ਦੁਆਰਾ 23 ਅਗਸਤ ਨੂੰ ਲਾਂਚ ਕੀਤਾ ਜਾ ਸਕਦਾ ਹੈ।


Related News