ਦੋ ਆਪਸ਼ਨਜ਼ ''ਚ ਸੈਮਸੰਗ ਦਾ ਨਵਾਂ Galaxy Tab S2, ਦੇਖੋ ਫੀਚਰਸ

08/27/2015 7:59:41 PM

ਜਲੰਧਰ- ਸੈਮਸੰਗ ਦਾ ਲੇਟੈਸਟ ਮੇਟਲ ਫਰੇਮ ਵਾਲਾ ਟੈਬਲੇਟ ਗਲੈਕਸੀ ਟੈਬ ਐਸ2 ਦੋ ਸਾਈਜ਼ 8 ਤੇ 9.7 ਇੰਚ ''ਚ ਉਪਲੱਬਧ ਹੋਵੇਗਾ ਜੋ ਆਪਣੇ ਪ੍ਰੀਡਿਸੈਸਰ ਗਲੈਕਸੀ ਟੈਬ ਐਸ ਤੋਂ ਸਲਿਮ ਤੇ ਲਾਈਟਰ ਹੈ। ਅਮਰੀਕੀ ਬਾਜ਼ਾਰ ''ਚ ਇਸ ਟੈਬਲੇਟ ਨੂੰ 13 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਹਾਲਾਂਕਿ ਭਾਰਤ ''ਚ ਲਾਂਚ ਹੋਣ ਦੀ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ। ਇਕ ਨਜ਼ਰ Galaxy Tab S2 ਦੇ ਮਾਡਲਸ ਤੇ ਕੀਮਤ ''ਤੇ :-
Galaxy Tab S2 & pricing

 

 

Models US Price
Samsung Galaxy Tab S2 8.0 (Wi-Fi) $399
Samsung Galaxy Tab S2 8.0 (4G+) N/A
Samsung Galaxy Tab S2 9.7 (Wi-Fi) $499
Samsung Galaxy Tab S2 9.7 (4G+) $599

 



ਸੈਮਸੰਗ ਗਲੈਕਸੀ ਟੈਬ ਐਸ2 ਦਾ 9.7 ਇੰਚ ਵਾਲਾ ਮਾਡਲ 5.6 ਐਮ.ਐਮ. ਮੋਟਾ ਤੇ 389 ਗ੍ਰਾਮ ਭਾਰ ਹੈ ਤੇ 8 ਇੰਚ ਮਾਡਲ ਦਾ ਭਾਰ 265 ਗ੍ਰਾਮ ਹੈ। ਟੈਬ ਐਸ2 ਦੇ 8 ਇੰਚ ਵਾਲੇ ਮਾਡਲ ਨੂੰ ਆਰਾਮ ਨਾਲ ਇਕ ਹੱਥ ''ਚ ਫੜਿਆ ਜਾ ਸਕਦਾ ਹੈ, ਹਾਲਾਂਕਿ ਵਰਤੋਂ ਲਈ ਦੋਵੇਂ ਹੱਥਾਂ ਦਾ ਸਹਾਰਾ ਲੈਣਾ ਪੈ ਸਕਦਾ ਹੈ। ਇਸ ਦੇ ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਸ ਟੈਬਲੇਟ ਦਾ ਰਿਅਰ ਵਾਲਾ ਹਿੱਸਾ ਚਾਹੇ ਪਲਾਸਟਿਕ ਦਾ ਹੈ ਪਰ ਵਧੀਆ ਤਰ੍ਹਾਂ ਨਾਲ ਪਕੜ ''ਚ ਆ ਜਾਂਦਾ ਹੈ ਦੇਖਣ ''ਚ ਵੀ ਸਸਤਾ ਨਹੀਂ ਲੱਗਦਾ।

 

 

Hardware & Software- ਟੈਬ ਐਸ2 ਦੇ ਦੋਵਾਂ ਮਾਡਲਸ ''ਚ 2048x1563p ਸੁਪਰ ਅਮੋਲੇਡ ਡਿਸਪਲੇ ਦਿੱਤੀ ਗਈ ਹੈ। ਸੈਮਸੰਗ ਨੇ ਇਸ ਟੈਬਲੇਟ ''ਚ ਕੁਝ ਫੀਚਰਸ ਨੂੰ ਐਡ ਕੀਤਾ ਹੈ ਜਿਸ ਨਾਲ ਯੂਜ਼ਰ ਦਾ ਐਕਸਪੀਰੀਐਂਸ ਹੋਰ ਵੀ ਵਧੀਆ ਹੋ ਜਾਂਦਾ ਹੈ। ਈ-ਬੁੱਕ ਰੀਡਿੰਗ ਦਾ ਸ਼ੌਕ ਰੱਖਦੋ ਹੋ ਤਾਂ ਟੈਬ ਐਸ2 ''ਚ ਸਪੈਸ਼ਲ ਰੀਡਿੰਗ ਮੋਡ ਦਿੱਤਾ ਗਿਆ ਹੈ ਜੋ ਅੱਖਾਂ ਦਾ ਬਚਾਅ ਕਰਦਾ ਹੈ। ਹੋਰ ਸਾਫਟਵੇਅਰ ਫੀਚਰਸ ਦੀ ਗੱਲ ਕਰੀਏ ਤਾਂ ਮਲਟੀ ਟਾਸਕਿੰਗ, ਕਲਿਕ ਕੁਨੈਕਟ ਜੋ ਸੈਮਸੰਗ ਸਮਾਰਟ ਟੀ.ਵੀ. ਦੇ ਨਾਲ ਮਿਲ ਕੇ ਕੰਮ ਕਰਦਾ ਹੈ ਤੇ ਟੈਬਲੇਟ ਟੀ.ਵੀ. ''ਤੇ ਦੇਖਿਆ ਜਾ ਸਕਦਾ ਹੈ। ਇਹ ਟੈਬਲੇਟ ਐਂਡਰਾਇਡ 5.0.2 ''ਤੇ ਚੱਲਦਾ ਹੈ ਜੋ ਸੈਮਸੰਗ ਡਿਵਾਈਸਿਜ਼ ਲਈ ਨਵਾਂ ਹੈ।

 

ਦੂਜੇ ਪਾਸੇ ਹਾਰਡਵੇਅਰ ਫੀਚਰਸ ਦੇ ਮਾਮਲੇ ''ਚ 1.9 ਜੀ.ਐਚ.ਜ਼ੈਡ. ਐਕਸੀਨਾਸ 7 ਓਕਟਾਕੋਰ ਪ੍ਰੋਸੈਸਰ, 3 ਜੀ.ਬੀ. ਰੈਮ, 32 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। 9.7 ਇੰਚ ਟੈਬ ਐਸ2 ''ਚ 5870 ਐਮ.ਏ.ਐਚ. ਜਦਕਿ 8 ਇੰਚ ਵਾਲੇ ਮਾਡਲ ''ਚ ਛੋਟੀ 4000 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News