ਭਾਰਤ ''ਚ ਅੱਜ ਤੋਂ ਵਿਕਰੀ ਲਈ ਉਪਲੱਬਧ ਹੋਇਆ Galaxy S6 Edge+

08/28/2015 1:48:04 PM

ਜਲੰਧਰ- ਸੈਮਸੰਗ ਵਲੋਂ ਹਾਲ ''ਚ ਲਾਂਚ ਕੀਤਾ ਗਿਆ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐਸ6 ਐੱਜ+ ਭਾਰਤੀ ਬਾਜ਼ਾਰ ''ਚ ਅੱਜ ਤੋਂ ਵਿਕਰੀ ਲਈ ਉਪਲੱਬਧ ਹੈ। ਇਸ ਫੋਨ ਦੀ ਕੀਮਤ 57900 ਰੁਪਏ ਹੈ। ਉਪਭੋਗਤਾ ਗਲੈਕਸੀ ਐਸ6 ਐੱਜ+ ਨੂੰ ਆਨਲਾਈਨ ਤੇ ਆਫਲਾਈਨ ਦੋਵਾਂ ਮਾਧਿਅਮ ਨਾਲ ਖਰੀਦ ਸਕਦੇ ਹਨ।

ਐਂਡਰਾਇਡ 5.1.1 ਲਾਲੀਪਾਪ ''ਤੇ ਆਧਾਰਿਤ ਸੈਮਸੰਗ ਗਲੈਕਸੀ ਐਸ6 ਐੱਜ+ ''ਚ 5.7 ਇੰਚ ਦੀ qhd (1440 ਗੁਣਾ 2560p) ਸੁਪਰ ਅਮੋਲੇਡ ਡਿਸਪਲੇ 515ppi ਦੇ ਨਾਲ ਦਿੱਤੀ ਗਈ ਹੈ। ਫੋਨ ''ਚ ਸੈਮਸੰਗ ਦਾ 2.1gh੍ਰ ਸਪੀਡ 4 ਕੋਰਟੈਕਸ a57 ਕੋਰ ਤੇ 1.5ghz ਸਪੀਡ ਕੋਰਟੈਕਸ a53 ਕੋਰ ਓਕਟਾਕੋਰ ਐਕਸੀਨਾਸ 7420 soc 4gb ਰੈਮ ਦੇ ਨਾਲ ਦਿੱਤਾ ਗਿਆ ਹੈ। 

ਗਲੈਕਸੀ ਐਸ6 ਐੱਜ+ ''ਚ f/1.9 ਅਪਰਚਰ ਤੇ ਆਪਟੀਕਲ ਇਮੇਜ ਸਟੈਬਿਲਿਸਤਿਓਨ ਦੇ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ ਫਰੰਟ ''ਤੇ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ 32 ਜੀ.ਬੀ. ਤੇ 64 ਜੀ.ਬੀ. ਵੈਰੀਐਂਟ ''ਚ ਉਪਲੱਬਧ ਹੈ, ਪਰ ਮਾਈਕਰੋ ਐਸ.ਡੀ. ਕਾਰਡ ਸਪੋਰਟ ਨਹੀਂ ਹੈ। ਫਾਸਟ ਚਾਰਜਿੰਗ ਤਕਨੀਤ, ਵਾਇਰਲੈਸ ਦੇ ਨਾਲ ਹੀ ਫੋਨ ''ਚ 3000 ਐਮ.ਏ.ਐਚ. ਦੀ ਨਾਨ ਰਿਮੂਵੇਬਲ ਬੈਟਰੀ ਦਿੱਤੀ ਗਈ ਹੈ। 

ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਗਲੈਕਸੀ ਐਸ6 ਐੱਜ+ ''ਚ 4ਜੀ lte cat.9 ਤੇ cat6 (ਮਾਰਕੀਟ ਦੇ ਹਿਸਾਬ ਨਾਲ) ਆਪਸ਼ਨ ਉਪਲੱਬਧ ਹੈ। ਇਸ ਦੇ ਇਲਾਵਾ ਫੋਨ ''ਚ nfc ਤੇ mst ਕੁਨੈਕਟੀਵਿਟੀ ਤਕਨੀਕ, ਸੈਮਸੰਗ ਪੇ ਮੋਬਾਈਲ ਪੇਮੈਂਟ ਉਪਲੱਬਧ ਹੈ। ਹੋਰ ਕੁਨੈਕਟੀਵਿਟੀ ਫੀਚਰਸ ਦੀ ਗੱਲ ਕਰੀਏ ਤਾਂ ਬਲਿਊਟੁੱਥ 4.2, wi-fi 802.11 a/b/g/n/ac, gps/a-gps, ਤੇ micro usb 2.0 ਉਪਲੱਬਧ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News