ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

04/27/2017 4:53:49 PM

ਜਲੰਧਰ- ਜੇਕਰ ਤੁਸੀਂ ਸੈਮਸੰਗ ਵਰਗੇ ਬ੍ਰਾਂਡ ਦਾ ਬਜਟ ਸਮਾਰਟਫੋਨ ਲੈਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਵਧੀਆ ਮੌਕਾ ਹੈ। ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਇੰਡੀਆ ''ਤੇ ਸੈਮਸੰਗ ਆਨ 5 ਪ੍ਰੋ ਅਤੇ ਸੈਮਸੰਗ ਆਨ 7 ਪ੍ਰੋ ਸਮਾਰਟਫੋਨ ਨੂੰ ਐਮਾਜ਼ਾਨ ਇੰਡੀਆ ਤੋਂ ਘੱਟ ਕੀਮਤ ''ਤੇ ਖਰੀਦਿਆ ਜਾ ਸਕਦਾ ਹੈ। ਸੈਮਸੰਗ ਗਲੈਕਸੀ ਆਨ 5 ਪ੍ਰੋ ਅਤੇ ਗਲੈਕਸੀ ਆਨ 7 ਪ੍ਰੋ ਦੀ ਗੱਲ ਕਰੀਏ ਤਾਂ ਇਹ ਦੋਵੇਂ ਫੋਨ ਭਾਰਤ ''ਚ ਜੁਲਾਈ 2016 ''ਚ ਲਾਂਚ ਕੀਤੇ ਗਏ ਸਨ। 
ਲਾਂਚ ਸਮੇਂ ਇਨ੍ਹਾਂ ਡਿਵਾਇਸ ਦੀ ਕੀਮਤ 9,190 ਰੁਪਏ ਅਤੇ 11,190 ਰੁਪਏ ਸੀ। ਹੁਣ ਐਮਾਜ਼ਾਨ ''ਤੇ ਸੈਮਸੰਗ ਗਲੈਕਸੀ ਆਨ 7 ਪ੍ਰੋ ਨੂੰ 2,200 ਰੁਪਏ ਦੀ ਛੋਟ ਨਾਲ 8,990 ਰੁਪਏ ''ਚ ਵੇਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 7,110 ਰੁਪਏ ਦੇ ਐਕਸਚੇਂਜ ਦੇ ਨਾਲ ਫੋਨ ਨੂੰ 1,880 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਸੈਮਸੰਗ ਗਲੈਕਸੀ ਆਨ 5 ਪ੍ਰੋ ਸਮਾਰਟਫੋਨ 1,700 ਰੁਪਏ ਦੀ ਛੋਟ ਦੇ ਨਾਲ 7,490 ਰੁਪਏ ''ਚ ਵਿਕਰੀ ਲਈ ਉਪਲੱਬਧ ਹੈ। 5,850 ਰੁਪਏ ਦੇ ਐਕਸਚੇਂਜ ਆਫਰ ਦੇ ਨਾਲ ਫੋਨ ਨੂੰ 1,640 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਹ ਦੋਵੇਂ ਫੋਨ ਐਮਾਜ਼ਾਨ ''ਤੇ ਗੋਲਡ ਅਤੇ ਬਲੈਕ ਕਲਰ ਵੇਰੀਅੰਟ ''ਚ ਉਪਲੱਬਧ ਹਨ।

Related News