ਅੱਜ ਸੇਲ ਲਈ ਉਪਲੱਬਧ ਹੋਵੇਗਾ Samsung Galaxy Note 8 ਸਮਾਰਟਫੋਨ, ਜਾਣੋ ਆਫਰਸ

09/21/2017 12:17:56 PM

ਜਲੰਧਰ- ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਸੈਮਸੰਗ ਨੇ ਭਾਰਤ 'ਚ ਆਪਣੇ ਸੈਮਸੰਗ ਗਲੈਕਸੀ ਨੋਟ 8 ਸਮਾਰਟਫੋਨ ਨੂੰ ਪੇਸ਼ ਕੀਤਾ ਸੀ ਅਤੇ ਇਸ ਤੋਂ ਪਹਿਲਾਂ ਇਹ ਸਮਾਰਟਫੋਨ ਗਲੋਬਲੀ ਪੇਸ਼ ਕੀਤਾ ਜਾ ਚੁੱਕਾ ਸੀ। ਕੰਪਨੀ ਨੇ ਇਸ ਸਮਾਰਟਫੋਨ ਲਈ 12 ਸਤੰਬਰ ਨੂੰ ਇਸ ਦੇ ਲਾਂਚ ਤੋਂ ਬਾਅਦ ਹੀ ਆਪਣੀ ਆਧਿਕਾਰਿਤ ਵੈੱਸਬਸਾਈਟ ਅਤੇ ਅਮੇਜ਼ਨ ਇੰਡੀਆ ਦੇ ਮਾਧਿਅਮ ਤੋਂ ਪ੍ਰੀ-ਆਰਡਰ ਲਈ ਉਪਲੱਬਧ ਕਰਾ ਦਿੱਤਾ ਸੀ। ਇਸ ਸਮਾਰਟਫੋਨ ਦੀ ਕੀਮਤ ਭਾਰਤ 'ਚ 67,900 ਹੈ। ਇਸ ਸਮਾਰਟਫੋਨ ਨੂੰ 6GB ਦੀ ਰੈਮ ਅਤੇ 64GB ਦੀ ਇੰਟਰਨਲ ਸਟੋਰੇਜ ਨਾਲ ਪੇਸ਼ ਕੀਤਾ ਗਿਆ ਹੈ। ਇਸ ਨਾਲ ਹੀ ਇਸ ਬਾਰੇ 'ਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਨੂੰ ਤੁਸੀਂ ਦੋ ਕਲਰ ਆਪਸ਼ਨ 'ਚ ਖਰੀਦ ਸਕਦੇ ਹੋ। ਇਸ ਨੂੰ ਤੁਸੀਂ ਮੇਪਲ ਗੋਲਡ ਅਤੇ ਮਿਡਨਾਈਟ ਬਲੈਕ ਰੰਗ 'ਚ ਖਰੀਦ ਸਕਦੇ ਹੋ।

ਅੱਜ ਤੋਂ ਇਸ ਸੇਲ 'ਚ ਹਿੱਸਾ ਲੈਣ ਲਈ ਤੁਹਾਨੂੰ ਇਸ ਸਮਾਰਟਫੋਨ ਦੀ ਪ੍ਰੀ-ਬੂਕਿੰਗ ਕਰਨਾ ਜ਼ਰੂਰੀ ਸੀ, ਜੇਕਰ ਤੁਸੀਂ ਹੁਣ ਤੱਕ ਇਸ ਸਮਾਰਟਫੋਨ ਲਈ ਪ੍ਰੀ-ਬੂਕਿੰਗ ਨਹੀਂ ਕੀਤਾ ਹੈ, ਤਾਂ ਇਹ ਹੁਣ ਵੀ ਖੁੱਲੀ ਹੈ, ਤੁਸੀਂ ਇਸ ਲਈ ਹੁਣ ਵੀ ਪ੍ਰੀ-ਬੂਕਿੰਗ ਕਰ ਸਕਦੇ ਹੋ, ਜਦਕਿ ਸੈਮਸੰਗ ਦਾ ਕਹਿਣਾ ਹੈ ਕਿ ਉਸ਼ ਨੂੰ ਹੁਣ ਤੱਕ ਇਸ ਸਮਾਰਟਫੋਨ ਲਈ ਵੱਡੀ ਸੰਖਿਆਂ 'ਚ ਪ੍ਰੀ-ਬੂਕਿੰਗ ਮਿਲ ਚੁੱਕੇ ਹਨ। ਇਸ ਨੂੰ ਹੀ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਸੈਮਸੰਗ ਦਾ ਇਹ ਸਮਾਰਟਫੋਨ ਆਪਣੀ ਇਸ ਸੇਲ 'ਚ ਕੁਝ ਹੀ ਸਮੇਂ 'ਚ ਸੇਲ ਆਊਟ ਹੋਣ ਵਾਲਾ ਹੈ। 

ਜੇਕਰ ਤੁਸੀਂ ਰਿਲਾਇੰਸ ਜਿਓ ਦੇ ਯੂਜ਼ਰ ਹੋ ਤਾਂ ਆਪਣੇ Jio Prime ਦੀ ਮੈਂਬਰਸ਼ਿਪ ਲਈ ਹੈ ਤਾਂ ਤੁਹਾਨੂੰ 448GB 4G ਡਾਟਾ ਇਸ ਸਮਾਰਟਫੋਨ ਦੀ ਖਰੀਦ 'ਤੇ ਮਿਲਣ ਵਾਲਾ ਹੈ। ਇਸ ਡਾਟਾ ਦਾ ਲਾਭ ਲੈਣ ਲਈ ਤੁਹਾਨੂੰ MyJio ਐਪ 'ਚ ਜਾ ਕੇ My Vouchers 'ਚ ਜਾਣਾ ਹੋਵੇਗਾ ਨਾਲ ਹੀ ਇਸ ਤੋਂ ਬਾਅਦ ਤੁਹਾਨੂੰ View Voucher 'ਤੇ ਕਲਿੱਕ ਕਰਨਾ ਹੋਵੇਗਾ, ਹੁਣ ਤੁਹਾਨੂੰ Recharge My Number 'ਤੇ ਕਲਿੱਕ ਕਰਨਾ ਹੋਵੇਗਾ, ਨਾਲ ਹੀ ਤੁਹਾਡੇ ਕਨਫਰਮ ਰਿਚਾਰਜ 'ਤੇ ਵੀ ਕਲਿੱਕ ਕਰਨਾ ਹੋਵੇਗਾ, ਹੁਣ ਤੁਹਾਨੂੰ ਇਕ ਨੋਟੀਫਿਕੇਸ਼ਨ ਆਵੇਗੀ, ਜੋ ਤੁਹਾਨੂੰ ਇਸ ਰਿਚਾਰਜ ਬਾਰੇ 'ਚ ਜਾਣਕਾਰੀ ਦੇਵੇਗੀ। ਇਸ ਸਮਾਰਟਫੋਨ ਨਾਲ  One time ਸਕਰੀਨ ਰਿਪਲੇਸਮੇਂਟ ਵੀ ਮਿਲ ਰਿਹਾ ਹੈ, ਨਾਲ ਹੀ ਤੁਹਾਨੂੰ HDFC ਦੇ ਕ੍ਰੇਡਿਟ ਕਾਰਡ 'ਤੇ 4,000 ਦਾ ਕੈਸ਼ ਬੈਕ ਵੀ ਮਿਲ ਰਿਹਾ ਹੈ।  


Related News