ਸੈਮਸੰਗ ਦੇ Galaxy Note 8 ਦਾ ਓਲੰਪਿਕ ਗੇਮਜ਼ ਲਿਮਟਿਡ ਐਡੀਸ਼ਨ ਵੇਰੀਐਂਟ ਹੋਇਆ ਲਾਂਚ

01/17/2018 1:42:10 PM

ਜਲੰਧਰ- ਦੱਖਣ ਦੀ ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਗਲੈਕਸੀ ਨੋਟ 8 ਦਾ ਓਲੰਪਿਕ ਗੇਮਜ਼ ਲਿਮਟਿਡ ਐਡੀਸ਼ਨ ਵੇਰੀਐਂਟ ਲਾਂਚ ਕਰ ਦਿੱਤਾ ਹੈ। ਦੱਸ ਦੱਈਏ ਕਿ ਇਸ ਨਵੇਂ ਵੇਰੀਐਂਟ 'ਚ ਹੁਣ ਸਪੈਸੀਫਿਕੇਸ਼ਨ ਓਰਿਜ਼ਰਨਲ ਗਲੈਕਸੀ ਨੋਟ 8 ਵਾਲੇ ਹੀ ਹੈ, ਜਦਕਿ ਇਸ 'ਚ ਇਕ ਚਮਕਦਾਰ ਵਾਈਟ ਰਿਅਰ ਗਲਾਸ ਹੈ ਅਤੇ ਬਾਹਰ ਵੱਲ ਗੋਲਡ ਓਲਪਿੰਕ ਰਿੰਗ ਅਤੇ ਬਟਨ ਹੈ। ਇਹ ਰਿੰਗ ਇਕ ਰਾਕ ਗੋਲਡਸ ਫਿਨੀਸ਼ ਰਿਮ ਨਾਲ ਆਉਣ ਵਾਲੀ ਓਲਪਿੰਕ ਟਾਰਚ ਨਾਲ ਪ੍ਰੇਰਿਤ ਹੈ। ਐੱਸ ਪੇਨ 'ਤੇ ਵੀ ਥੋੜਾ ਸੀ ਗੋਲਡ ਫਿਨੀਸ਼ ਹੈ, ਜੋ ਲਿਮਟਿਡ ਐਡੀਸ਼ਨ ਗਲੈਕਸੀ ਨੋਟ 8 ਨਾਲ ਆਉਂਦੀ ਹੈ। 

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 6.3 ਇੰਚ ਕੁਆਡ ਐੱਚ. ਡੀ+ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 1440x2960 ਪਿਕਸਲ ਹੈ। ਇਸ 'ਚ ਐਕਸੀਨਾਸ 8895 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 6 ਜੀ. ਬੀ. ਐੱਲ. ਪੀ. ਡੀ. ਡੀ. ਆਰ. 4 ਰੈਮ ਅਤੇ 64 ਜੀ. ਬੀ. ਇਨਬਿਲਟ ਸਟੋਰੇਜ ਹੈ। ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀਂ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦੇ ਪਿੱਛਲੇ ਹਿੱਸੇ 'ਤੇ 12 ਮੈਗਾਪਿਕਸਲ ਦੇ ਦੋ ਸੈਂਸਰ ਦਿੱਤੇ ਗਏ ਹਨ, ਜੋ ਆਪਟੀਕਲ ਇਮੇਜ਼ ਸੇਟਬਲਾਈਜੇਸ਼ਨ ਨੂੰ ਸਪੋਰਟ ਕਰਦੇ ਹਨ। ਫਰੰਟ ਪੈਨਲ 'ਤੇ ਸੈਲਫੀ ਲਈ ਐੱਫ/1.7 ਅਪਰਚਰ ਵਾਲਾ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,300 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News