ਇਸ ਦੀਵਾਲੀ Jio ਆਪਣੇ ਗਾਹਕਾਂ ਨੂੰ ਦੇਵੇਗੀ ਸ਼ਾਨਦਾਰ ਤੋਹਫਾ, ਪੇਸ਼ ਕਰੇਗੀ ਇਹ ਨਵੀਂ ਸਰਵਿਸ

05/30/2017 2:37:44 PM

ਜਲੰਧਰ- ਟੈਲੀਕਾਮ ਕੰਪਨੀ ਰਿਲਾਇੰਸ ਜਿਓ ਦੀਵਾਲੀ ਤੱਕ ਫਾਈਬਰ-ਟੂ-ਦਿ-ਹੋਮ (FTTH) JioFiber ਬਰਾਡਬੈਂਡ ਸਰਵਿਸ ਕਮਰਸ਼ੀਅਲ ਲਾਂਚ ਕਰ ਸਕਦੀ ਹੈ। ਖਬਰਾਂ ਦੀ ਮੰਨੀਏ ਤਾਂ ਇਸ ਦੀ ਸ਼ੁਰੂਆਤੀ ਕੀਮਤ 500 ਰੁਪਏ ਹੋਵੇਗੀ ਜਿਸ ਵਿਚ 100 ਜੀ.ਬੀ. ਡਾਟਾ ਦਿੱਤਾ ਜਾਵੇਗਾ। ਇਸ ਸਰਵਿਸ ਦਾ ਫਰੀ ਟਰਾਇਲ ਚੱਲ ਰਿਹਾ ਹੈ। ਫਿਲਹਾਲ ਕੁਝ ਸ਼ਹਿਰਾਂ ਚ ਹੀ ਟਰਾਇਲ ਕੀਤਾ ਜਾ ਰਿਹਾ ਹੈ ਜਿਸ ਨੂੰ ਜੂਨ ਤੋਂ ਬਾਅਦ ਵਧਾਉਣ ਦੀ ਗੱਲ ਵੀ ਸਾਹਮਣੇ ਆਈ ਹੈ। ਇਕਾਨੋਕਿਮਕ ਟਾਈਮ ਦੀ ਰਿਪੋਰਟ ਮੁਤਾਬਕ ਜਿਓ ਦੀਵਾਲੀ ਤੱਕ ਹੋਮ ਬਰਾਡਬੈਂਡ ਸਰਵਿਸ ਲਾਂਚ ਕਰ ਸਕਦੀ ਹੈ ਅਤੇ ਕੰਪਨੀ 500 ਰੁਪਏ ਪਰਤੀ ਮਹੀਨੇ ਵਿਚ 100 ਜੀ.ਬੀ. ਡਾਟਾ ਆਫਰ ਲਿਆ ਸਕਦੀ ਹੈ। ਇਸ ਸਾਲ ਦੇ ਅੰਤ ਤੱਕ ਜਿਓ ਦਾ ਮਕਸਦ 100 ਸ਼ਹਿਰਾਂ ਨੂੰ ਕਵਰ ਕਰਨਾ ਹੈ।
 
ਕੀ ਹੈ ਮਾਹਰਾਂ ਦਾ ਕਹਿਣਾ-
ਮਾਹਰਾਂ ਦੀ ਮੰਨੀਏ ਤਾਂ ਜਿਓ ਦੇ ਬ੍ਰਾਡਬੈਂਡ ਦੇ ਨਵੇਂ ਪਲਾਨਜ਼ ਮਾਰਕੀਟ ''ਚ ਹਲਚਲ ਪੈਦਾ ਕਰ ਸਕਦੇ ਹਨ। ਐਨਾਲਿਸਿਸ ਮੇਸਨ ਦੇ ਭਾਈਵਾਲ ਅਤੇ ਇੰਡੀਆ ਤੇ ਸਾਊਥ ਏਸ਼ੀਆ ਦੇ ਹੈੱਡ ਰੋਹਨ ਧਮੀਜਾ ਨੇ ਕਿਹਾ ਕਿ ਯਕੀਨੀ ਤੌਰ ''ਤੇ ਇਹ ਹਲਚਲ ਮਚਾਉਣ ਵਾਲਾ ਹੋਵੇਗਾ। ਜਿਓ ਦੀ 6““8 ਆਫਰਿੰਗ ਨਾਲ ਵਿਰੋਧੀਆਂ ਦੇ ਮੁਕਾਬਲੇ ਜ਼ਿਆਦਾ ਉੱਚੀ ਕਪੈਸਿਟੀ ਮਿਲੇਗੀ। ਇਸ ਤਰ੍ਹਾਂ ਨਾਲ ਸਪਲਾਈ ''ਤੇ ਜ਼ਿਆਦਾ ਕਪੈਸੀਟਿ ਅਤੇ ਇਨੋਵੇਟਿਵ ਪ੍ਰਾਈਸਿੰਗ ਦੇ ਨਾਲ ਇਹ ਫਿਕਸਡ ਬ੍ਰਾਡਬੈਂਡ ''ਚ ਠੀਕ ਉਸੇ ਤਰ੍ਹਾਂ ਨਾਲ ਹਲਚਲ ਪੈਦਾ ਕਰ ਸਕਦਾ ਹੈ ਜਿਵੇਂ ਉਸ ਨੇ ਮੋਬਾਇਲ ਬਿਜ਼ਨੈੱਸ ਰਾਹੀਂ ਕੀਤਾ ਸੀ। 
 
ਕਿਹੜੇ-ਕਿਹੜੇ ਸ਼ਹਿਰਾਂ ''ਚ ਚੱਲ ਰਿਹਾ ਹੈ ਟਰਾਇਲ-
ਇਸ ਤੋਂ ਪਹਿਲਾਂ ਰਿਲਾਇੰਸ ਜਿਓ ਦੀ ਕਸਟਮਰ ਕੇਅਰ ਟੀਮ ਨੇ ਅਧਾਕਰਕਤ ਤੌਰ ''ਤੇ ਐਲਾਨ ਕਰਕੇ ਦੱਸਿਆ ਕਿ ਕਿ ਜਿਓਫਾਈਬਰ ਦਾ ਟਰਾਇਲ ਮੁੰਬਈ, ਦਿੱਲੀ-ਐੱਨ.ਸੀ.ਆਰ., ਅਹਿਮਦਾਬਾਦ, ਜਾਮਨਗਰ, ਸੁਰਤ ਅਤੇ ਬੜੋਦਰਾ ''ਚ ਚੱਲ ਰਿਹਾ ਹੈ। ਨਾਲ ਹੀ ਇਹ ਵੀ ਸਾਫ ਕਰ ਦਿੱਤਾ ਸੀ ਕਿ ਕੰਪਨੀ ਆਪਣੀ ਹੋਮ ਬ੍ਰਾਡਬੈਂਡ ਸਰਵਿਸ ਨੂੰ ਦੇਸ਼ ਦੇ ਕਈ ਹੋਰ ਸ਼ਹਿਰਾਂ ''ਚ ਜਲਦੀ ਹੀ ਸ਼ੁਰੂ ਕਰੇਗੀ। 
 
ਕੀ ਹੋਵੇਗਾ ਖਾਸ-
ਖਬਰਾਂ ਦੀ ਮੰਨੀਏ ਤਾਂ ਇਸ ਪ੍ਰੀਵਿਊ ਆਫਰ ''ਚ ਗਾਹਕਾਂ ਨੂੰ 3 ਮਹੀਨੇ ਤੱਕ 100 ਐੱਮ.ਬੀ.ਪੀ.ਐੱਸ. ਸਪੀਡ ਦੇ ਨਾਲ 100 ਜੀ.ਬੀ. 4ਜੀ ਇੰਟਰਨੈੱਟ ਡਾਟਾ ਦਿੱਤਾ ਜਾਵੇਗਾ। ਉਥੇ ਹੀ 100 ਜੀ.ਬੀ. ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 1 ਐੱਮ.ਬੀ.ਪੀ.ਐੱਸ. ਰਹਿ ਜਾਵੇਗੀ। ਉਥੇ ਹੀ ਇਸ ਲਈ ਗਾਹਕਾਂ ਨੂੰ ਕੁਝ ਰਿਫੰਡੇਬਲ ਰਾਸ਼ੀ ਜਮ੍ਹਾ ਕਰਨੀ ਹੋਵੇਗੀ, ਹਾਲਾਂਕਿ 90 ਦਿਨਾਂ ਤੱਕ ਇਹ ਫਰੀ ਹੋਵੇਗਾ। ਜਦਕਿ ਕੁਨੈਕਸਨ ਲੈਣ ''ਤੇ ਇੰਟਾਲੇਸਨ ਚਾਰਜ ਦੇ ਰੂਪ ''ਚ ਗਾਹਕਾਂ ਤੋਂ 4,500 ਰੁਪਏ ਲਏ ਜਾਣਗੇ ਜੋ ਕਿ ਕੁਨੈਕਸ਼ਨ ਕਟਾਉਣ ''ਤੇ ਵਾਪਸ ਕਰ ਦਿੱਤੇ ਜਾਣਗੇ।

Related News