4000 mAh ਦੀ ਪਾਵਰਫੁੱਲ ਬੈਟਰੀ ਨਾਲ Panasonic ਨੇ ਲਾਂਚ ਕੀਤਾ Eluga i3 Mega

05/30/2017 3:27:38 PM

ਜਲੰਧਰ- ਦੁਨੀਆਂ ਦੀ ਮਸ਼ਹੂਰ ਇਲੈਕਟ੍ਰਾਨਿਕ ਨਿਰਮਾਤਾ ਕੰਪਨੀ ਪੈਨਾਸੋਨੀਕ (Panasonic) ਨੇ ਆਪਣਾ ਨਵਾਂ ਸਮਾਰਟਫੋਨ Eluga i3 Mega ਪੇਸ਼ ਕੀਤਾ ਹੈ। ਤੁਹਾਨੂੰ ਦਸ ਦਈਏ ਕਿ ਇਹ ਸਮਾਰਟਫੋਨ ਕੰਪਨੀ ਦੀ ਆਧਿਕਾਰਕ ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ। ਇਸ ਫੋਨ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ ''ਚ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ

ਜੇਕਰ ਇਸ ਸਮਾਰਟਫੋਨ ਦੇ ਸਪੈਕਸ ਦੀ ਚਰਚਾ ਕਰੀਏ ਤਾਂ ਇਸ ''ਚ ਤੁਹਾਨੂੰ 5.5-ਇੰਚ ਦੇ ਇਕ ਵੱਡੀ HD 1280x720 ਪਿਕਸਲ ਰੈਜ਼ੋਲਿਊਸ਼ਨ ਦੀ ਡਿਸਪਲੇ ਮਿਲ ਰਹੀ ਹੈ, ਇਹ ਇਕ iPS LEDਪੈਨਲ ਹੈ । ਫ਼ੋਨ ''ਚ ਇਕ ਕਵਾਡ-ਕੋਰ 1.30GHz ਦਾ ਮੀਡੀਆਟੈੱਕ MTK6735 ਪ੍ਰੋਸੈਸਰ ਦਿੱਤਾ ਗਿਆ ਹੈ। ਫ਼ੋਨ ''ਚ 3GB ਰੈਮ ਦੇ ਨਾਲ 16GB ਦੀ ਇੰਟਰਨਲ ਸਟੋਰੇਜ਼ ਮਿਲ ਰਹੀ ਹੈ, ਜਿਸ ਨੂੰ ਤੁਸੀਂ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ ਵਧਾਈ ਵੀ ਜਾ ਸਕਦੀ ਹੈ।

ਫੋਟੋਗ੍ਰਾਫੀ ਲਈ 13 ਮੈਗਾਪਿਕਸਲ ਦਾ ਰਿਅਰ ਕੈਮਰਾ ਮਿਲ ਰਿਹਾ ਹੈ ਨਾਲ ਹੀ ਫੋਨ ''ਚ ਇਕ 5-ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਮੌਜੂਦ ਹੈ ਫੋਨ ''ਚ ਇਕ 4000mAh ਸਮਰੱਥਾ ਦੀ ਬੈਟਰੀ ਮੌਜੂਦ ਹੈ।

ਫ਼ੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਦਾ ਹੈ ਅਤੇ ਇਸ ਨੂੰ ਤੁਸੀ ਚੰਪਗੇਂ ਗੋਲਡ ਅਤੇ ਸਿਲਵਰ ਰੰਗਾਂ ''ਚ ਲੈ ਸਕਦੇ ਹੋ। ਫੋਨ ਦੀ ਕੁਨੈੱਕਟੀਵਿਟੀ ਆਪਸ਼ਨਸ ''ਚ L“5/VoL“5, ਵਾਈ-ਫਾਈ, 7PS, 6M ਰੇਡੀਓ ਫੀਚਰਸ ਹਨ। ਫੋਨ ''ਚ ਇਕ ਡਿਊਲ ਸਿਮ ਸਪੋਰਟ ਕਰਨ ਵਾਲਾ ਡਿਵਾਇਸ ਹੈ, ਜੋ ਮਾਇਕ੍ਰੋ- ਨੈਨੋਂ ਸਿਮ ਦਾ ਮਿਕਸਰ ਹੈ।


Related News