One plus 5 ਸਮਾਰਟਫੋਨ ਦਾ ਲਿਮਟਿਡ ਐਂਡੀਸ਼ਨ ਜਲਦ ਹੋਵੇਗਾ ਲਾਂਚ

09/21/2017 7:18:26 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਫ੍ਰੈਂਚ ਡਿਜ਼ਾਈਨਰ Jean Charles D ਨਾਲ ਮਿਲ ਕੇ ਆਪਣੇ ਫਲੈਗਸ਼ਿਪ ਸਮਾਰਟਫੋਨ One plus 5 JCC Plus ਦਾ ਲਿਮਟਿਡ ਐਂਡੀਸ਼ਨ ਲਿਆਉਣ ਜਾ ਰਹੀਂ ਹੈ। ਇਹ ਫੋਨ ਵੀ ਕੰਪਨੀ ਡਿਜ਼ਾਈਨਰ ਰੇਂਜ “Callection”, ਦਾ ਹਿੱਸਾ ਹੋਵੇਗਾ। ਕੰਪਨੀ 22 ਸਤੰਬਰ ਨੂੰ ਪੈਰਿਸ 'ਚ ਇੱਕ ਖਾਸ ਈਵੈਂਟ ਆਯੋਜਿਤ ਕਰ ਰਹੀਂ ਹੈ, ਜਿੱਥੇ ਇਸ ਨੂੰ ਸ਼ੋਕੇਸ਼ ਕੀਤਾ ਜਾਵੇਗਾ। 

ਇਸ ਫੋਨ ਦੀ ਕੀਮਤ ਲਗਭਗ 43220 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ 2 ਅਕਤੂਬਰ ਤੋਂ ਕੰਪਨੀ ਦੀ ਆਫੀਸ਼ਿਅਲੀ ਵੈੱਬਸਾਈਟ ਤੋਂ ਖਰੀਦਿਆ ਜਾ ਸਕੇਗਾ। ਇਸ ਫੋਨ 'ਚ 8 ਜੀ. ਬੀ. ਰੈਮ ਅਤੇ 128 ਜੀ. ਬੀ. ਇੰਟਰਨਲ ਸਟੋਰੇਜ ਉਪਲੱਬਧ ਹੈ। ਬਾਕੀ ਦੇ ਫੀਚਰ ਰੈਗੂਲਰ ਵਰਜਨ ਵਰਗੇ ਹੀ ਹੋਣਗੇ। ਇਹ ਫੋਨ ਸਲੇਟ ਗ੍ਰੇਅ ਕਲਰ 'ਚ ਉਪਲੱਬਧ ਹਨ ਅਤੇ ਅਲਰਟ ਸਲਾਈਡਰ ,ਵੋਲੀਅਮ ਬਟਨ ਅਤੇ ਪਾਵਰ ਬਟਨ ਪੀਲੇ , ਲਾਲ ਅਤੇ ਬਲੂ ਰੰਗ ਦੇ ਹਨ।

ਵਨਪਲੱਸ ਦੇ ਕੋ ਫਾਊਡਰ ਨੇ ਕਿਹਾ ਹੈ, 'ਅਸੀਂ ਆਪਣੇ ਪਾਰਟਨਰਸ਼ਿਪ ਦੇ ਨਾਲ ਹਮੇਸ਼ਾ ਨਵੀਆਂ ਚੀਜ਼ਾਂ 'ਤੇ ਕੰਮ ਕਰਨਾ ਚਾਹੁੰਦੇ ਹਾਂ, Jean ਦੇ ਨਾਲ ਮਿਲ ਕੇ ਕੰਮ ਕਰਨਾ ਬਹੁਤ ਵੱਡੀ ਗੱਲ ਹੈ। ਉਹ ਫੈਸ਼ਨ ਇੰਡਸਟਰੀ 'ਚ ਲਗਾਤਾਰ ਨਵੀਂ ਚੀਜ਼ਾਂ ਲਿਆ ਰਹੇ ਹਨ ।'' ਆਪਣੇ ਡਿਜ਼ਾਈਨਰ ਰੇਂਜ ਕੈਲੇਕਸ਼ਨ ਦੇ ਤਹਿਤ ਕੰਪਨੀ ਟੀ-ਸ਼ਰਟ ਅਤੇ ਬੇਸਬਾਲ ਕੈਪ ਵਰਗੀਆਂ ਚੀਜ਼ਾਂ ਵੀ ਲਿਆ ਰਹੇ ਹਨ। ਇਸ ਦੇ ਲਈ ਕੰਪਨੀ ਨੇ ਆਫਲਾਈਨ ਰੀਟੇਲ ਸਟੋਰ ਕ੍ਰੋਮਾ ਨਾਲ ਪਾਰਟਨਰਸ਼ਿਪ ਕੀਤੀ ਹੈ।
 


Related News