Nubia NX589J ਸਮਾਰਟਫੋਨ ਦੀ ਜਾਣਕਾਰੀ ਹੋਈ ਲੀਕ

09/21/2017 7:17:21 PM

ਜਲੰਧਰ-ZTE ਦੇ ਆਗਾਮੀ ਸਮਾਰਟਫੋਨ ਨੂਬੀਆ NX589J ਨੂੰ ਟੀਨਾ ਸਰਟੀਫਿਕੇਸ਼ਨ ਵੈੱਬਸਾਈਟ 'ਤੇ ਦੇਖਿਆ ਗਿਆ ਹੈ। ਲਿਸਟਿੰਗ 'ਚ ਸਮਾਰਟਫੋਨ ਦੀਆਂ ਇਮੇਜ਼ਸ ਤੋਂ ਬਿਨ੍ਹਾਂ ਸਪੈਸੀਫਿਕੇਸ਼ਨ ਵੀ ਲੀਕ ਹੋਏ ਹਨ। ਰਿਪੋਰਟ ਅਨੁਸਾਰ ਨੂਬੀਆ NX589J ਨਾਲ Nubia Z 17S ਸਮਾਰਟਫੋਨ ਆਉਣ ਦੀ ਉਮੀਦ ਹੈ, ਜੋ ਅਗਲੇ ਮਹੀਨੇ ਆਉਣ ਦਾ ਖੁਲਾਸਾ ਹੋਇਆ ਹੈ।  

ਫੀਚਰਸ-

ਰਿਪੋਰਟ ਅਨੁਸਾਰ ਨੂਬੀਆ NX589J ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.2 ਇੰਚ HD ਡਿਸਪਲੇਅ ਅਤੇ 1920x1080 ਪਿਕਸਲ ਰੈਜ਼ੋਲਿਊਸ਼ਨ ਹੋ ਸਕਦਾ ਹੈ। ਇਸ ਸਮਾਰਟਫੋਨ 'ਚ 2GHz ਆਕਟਾਕੋਰ ਪ੍ਰੋਸੈਸਰ ਅਤੇ 6GB ਰੈਮ ਨਾਲ 64GB ਇੰਟਰਨਲ ਸਟੋਰੇਜ ਮੌਜ਼ੂਦ ਹੋ ਸਕਦੀ ਹੈ। ਜੇਕਰ ਗੱਲ ਕਰੀਏ ਇਸ ਸਮਾਰਟਫੋਨ ਦੇ ਕੈਮਰੇ ਦੀ ਤਾਂ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਨਾਲ LED ਫਲੈਸ਼ ਅਤੇ 16 ਮੈਗਾਪਿਕਸਲ ਫ੍ਰੰਟ ਫੇਸ਼ਿੰਗ ਕੈਮਰਾ ਮੌਜੂਦ ਹੋ ਸਕਦਾ ਹੈ। ਇਸ ਸਮਾਰਟਫੋਨ ਦੇ ਡਿਸਪਲੇਅ ਦੇ ਹੇਠਲੇ ਪਾਸੇ ਹੋਮ ਬਟਨ 'ਚ ਇਕ ਫਿੰਗਰਪ੍ਰਿੰਟ ਸੈਂਸਰ ਇੰਬੈਡਿਡ ਹੋ ਸਕਦਾ ਹੈ। 

ਇਹ ਡਿਊਲ ਸਿਮ ਸਮਾਰਟਫੋਨ ਐਂਡਰਾਇਡ 7.1.1 ਨੂਗਟ ਆਪਰੇਟਿੰਗ ਸਿਸਟਮ ਆਧਾਰਿਤ ਨੂਬੀਆ UI 'ਤੇ ਚੱਲਦਾ ਹੈ ਅਤੇ 3100mAh ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਦੇ ਆਪਸ਼ਨ ਲਈ ਸਮਾਰਟਫੋਨ 'ਚ 4G ਐੱਲ. ਟੀ. ਈ. ਨਾਲ VoLTE, ਬਲੂਟੁੱਥ , ਵਾਈ-ਫਾਈ , GPS/A- GPS ਟਾਇਪ ਸੀ ਪੋਰਟ ਮੌਜ਼ੂਦ ਹੈ। ਇਸ ਸਮਾਰਟਫੋਨ ਦਾ ਡਾਇਮੇਸ਼ਨ 147.99x72.09x7.95MM ਅਤੇ ਵਜ਼ਨ 156 ਗ੍ਰਾਮ ਹੈ। ਇਹ ਡਿਵਾਈਸ ਗੋਲਡ ਅਤੇ ਸਿਲਵਰ ਕਲਰ ਆਪਸ਼ਨ 'ਚ ਉਪਲੱਬਧ ਹੋ ਸਕਦਾ ਹੈ। ਇਹ ਸਮਾਰਟਫੋਨ 'ਚ ਗ੍ਰੇਵਿਟੀ ਸੈਂਸਰ, ਡਿਸਟੈਂਸ ਸੈਂਸਰ , ਲਾਈਟ ਸੈਂਸਰ ਆਧਾਰ 'ਤੇ ਲਿਸਟ ਕੀਤਾ ਗਿਆ ਹੈ। ਇਸ ਡਿਵਾਈਸ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਪ੍ਰਾਪਤ ਹੋਈ ਹੈ।


Related News