ਹੁਣ ਕਰਿਆਨਾ ਸਟੋਰ ਤੋਂ ਵੀ ਮਿਲੇਗਾ, ਗਾਹਕਾਂ ਨੂੰ ਸਸਤਾ ਵਾਈ ਫਾਈ ਡਾਟਾ

Friday, April 21, 2017 1:58 PM
ਹੁਣ ਕਰਿਆਨਾ ਸਟੋਰ ਤੋਂ ਵੀ ਮਿਲੇਗਾ, ਗਾਹਕਾਂ ਨੂੰ ਸਸਤਾ ਵਾਈ ਫਾਈ ਡਾਟਾ

ਜਲੰਧਰ- ਇੰਟਰਨੈਟ ਡਾਟਾ ਇਸਤੇਮਾਲ ਕਰਨ ਵਾਲਿਆ ਦੇ ਲਈ ਬੇਹੱਦ ਚੰਗੀ ਖਬਰ ਹੈ ਹੁਣ ਤੁਸੀਂ ਵਾਈ-ਫਾਈ ਬੇਸਡ ਡਾਟਾ ਪੈਕ ਕਿਸੇ ਕਰਿਆਨਾ ਸਟੋਰ ਅਤੇ ਠੇਲ ਵਾਲੇ (Cart vendor) ਤੋਂ ਵੀ ਖਰੀਦ ਸਕੋਗੇ। Center for Development of Telematic(C-DoT) ਨੇ ਇਕ ਪਬਲਿਕ ਡਾਟਾ ਆਫਿਸ ਸੈਲਊਸ਼ਨ ਡਿਵੈਂਲਪ ਕੀਤਾ ਹੈ। ਇਸ ਤਕਨੀਕ ਨੂੰ ਡਿਵੈਲਪ ਕਰਨ ''ਚ 50,000 ਰੁਪਏ ਤੱਕ ਦੀ ਲਾਗਤ ਲੱਗੀ ਹੈ।

ਇਸ ਪਲੇਟਫਾਰਮ ਨੂੰ ਕੋਈ ਵੀ ਕਰਿਆਨਾ ਸ਼ਾਪ ਅਤੇ ਠੇਲੇ ਵਾਲਾ ਇਸਤੇਮਾਲ ਕਰ ਸਕਦਾ ਹੈ ਅਤੇ ਇਸ ਦੀ ਮਦਦ ''ਚ ਯੂਜ਼ਰਸ ਨੂੰ 10 ਰੁਪਏ ਦੀ ਘੱਟ ਕੀਮਤ ''ਚ ਡਾਟਾ ਮੁੱਹਈਆ ਕਰਵਾਇਆ ਜਾਵੇਗਾ। ਇਸ ਸਰਵਿਸ ਦੀ ਖਾਸੀਅਤ ਇਹ ਹੋਵੇਗੀ ਕਿ ਇਸ ਦੇ ਲਈ ਲਾਇਸੰਸ ਫਰੀ (Industrial, significant) ਬੈਂਡ ''ਤੇ ਮੁਹੱਈਆ ਕਰਵਾਇਆ ਜਾਵੇਗਾ।

C-DoT ਦੇ ਕਾਰਜਕਾਰੀ ਡਾਇਰੈਕਟਰ Vipin Tyagi ਦੁਆਰਾ ਦੱਸਿਆ ਗਿਆ ਹੈ ਕਿ '''' ਭਾਰਤ ''ਚ ਹਰ ਜਗ੍ਹਾਂ ਤੱਕ ਡਿਜੀਟਲ ਇੰਡੀਆ ਦੀ ਪਹੁੰਚ ਨਹੀਂ ਹੈ ਪਰ ਪਬਲਿਕ ਡਾਟਾ ਆਫਿਸ (PDO) ਦੇ ਕੰਨਸੈਪਟ ''ਚ ਠੇਲੇ ਵਾਲੇ ਵੇਂਡਰ ਵੀ ਵਾਈ-ਫਾਈ ਵੇਚ ਸਕਣਗੇ। ਇਸ ਦੇ ਇਲਾਵਾ ਕਰਿਆਨਾ ਸਟੋਰ ਵੀ 10 ਰੁਪਏ ਦਾ ਘੱਟ ਕੀਮਤ ''ਤੇ ਡਾਟਾ ਵੇਚ ਸਕਣਗੇ।''''

ਇਸ ਸਰਵਿਸ ਨੂੰ ਸ਼ੁੱਕਰਵਾਰ ਨੂੰ ਲਾਂਚ ਕੀਤਾ ਜਾਵੇਗਾ। ਸਰਵਿਸ e-KyC, ਓ.ਟੀ.ਪੀ. (ਵਨ ਟਾਇਮ ਪਾਸਵਰਡ) ਪ੍ਰਮਾਣਿਕਤਾ ਅਤੇ ਨਾਲ ਹੀ ਵਾਊਚਰ ਦੇ ਰੂਪ ''ਚ ਆਵੇਗੀ।

ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਹਾਲ ਹੀ ''ਚ TRAI ਨੇ ਟੈਲੀਕਾਮ ਡਿਵੈਲਪਮੈਂਟ ''ਚ ਇੰਟਰਨੈੱਟ ਸਰਵਿਸ ਪ੍ਰੋਵਾਇਡਰ ਦੇ ਪਰਮਿਟ ਨਿਯਮਾਂ ''ਚ ਕੁਝ ਬਦਲਾਅ ਕਰਨ ਨੂੰ ਕਿਹਾ ਸੀ। ਜਿਸ ਦੀ ਮਦਦ ਨਾਲ ਸਪੈਕਟ੍ਰਮ ਬੈਂਡ ਫਰੀ ਹੋ ਸਕੇ ਅਤੇ ਪਬਲਿਕ ਪਲੇਸ ''ਤੇ ਵਾਈ-ਫਾਈ ਸਰਵਿਸ ਮੁਹੱਈਆ ਕਰਵਾਈ ਜਾ ਸਕੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!