ਹੁਣ ਇਸ ਦੇਸ਼ ''ਚ ਵੀ ਨਿਯਮਾਂ ਮੁਤਾਬਕ ਚੱਲੇਗਾ ਵਟਸਐਪ ਅਤੇ ਸਕਾਈਪ

09/21/2017 7:07:25 PM

ਜਲੰਧਰ— ਸਾਊਦੀ ਅਰਬ ਦੀ ਸਰਕਾਰ ਨੇ ਆਨਲਾਈਨ ਐਪਸ ਦੇ ਜ਼ਰੀਏ ਕਾਲਸ 'ਤੇ ਲੱਗੇ ਬੈਨ ਨੂੰ ਹਟਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਹੁਣ ਇਨ੍ਹਾਂ ਕਾਲਸ ਨੂੰ ਮਾਨਿਟਰ ਅਤੇ ਸੈਂਸਰ ਕੀਤਾ ਜਾਵੇਗਾ। ਟੈਲੀਕਾਮ Regulatory CITC ਦੇ ਬੁਲਾਰੇ ਅਬਲ ਅਬੂ ਹਾਮਿਦ ਨੇ ਦੱਸਿਆ ਕਿ ਨਵੇਂ ਨਿਯਮਾਂ ਨੂੰ ਜਾਰੀ ਕਰਨ ਦਾ ਮੁੱਖ ਕਾਰਨ ਯੂਜ਼ਰਸ ਦੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣਾ ਹੈ। ਨਾਲ ਹੀ ਅਜਿਹੇ ਕਾਨਟੈਕਟ ਨੂੰ ਬਲਾਕ ਕਰਨਾ ਹੈ ਜੋ ਕਾਨੂੰਨ ਦਾ ਉਲੰਘਣ ਕਰਦੇ ਹਨ। 
ਕਾਲਸ ਨੂੰ ਕੀਤਾ ਜਾਵੇਗਾ ਮਾਨਿਟਰ
ਐਪਸ ਨੂੰ ਅਥਾਰੀਟੀਜ਼ ਕੰਪਨੀਆਂ ਵੱਲੋਂ ਮਾਨਿਟਰ ਕੀਤੇ ਜਾਣ ਦੇ ਮਾਮਲੇ 'ਤੇ ਹਾਮਿਦ ਨੇ ਕਿਹਾ ਕਿ ਯੂਜ਼ਰਸ ਸੰਚਾਰ ਅਤੇ ਸੂਚਨਾ ਟੈਕਨਾਲੋਜੀ ਆਯੋਗ ਵੱਲੋਂ ਬਿਨ੍ਹਾਂ ਮਾਨਿਟਰਿੰਗ ਅਤੇ ਸੈਂਸਰਸ਼ਿਪ ਦੇ ਕੋਈ ਵੀ ਯੂਜ਼ਰਸ ਕਿਸੇ ਵੀ ਐਪ ਤੋਂ ਵੀਡੀਓ ਅਤੇ ਵਾਇਸ ਕਾਲਿੰਗ ਨਹੀਂ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਦੇ ਤਿੰਨ ਮੁੱਖ ਸੰਚਾਰ ਕੰਪਨੀ (ਐੱਚ.ਟੀ.ਸੀ.), ਇਤਿਹਾਦ ਇਤਿਸਲਾਤ (ਮੋਬਲੀ) ਅਤੇ ਜੈਨ ਸਾਊਦੀ ਤੋਂ ਇਹ ਪ੍ਰਤੀਬੰਧ ਹਟਾਏ ਜਾ ਸਕਦੇ ਹਨ।
ਤੁਹਾਨੂੰ ਦੱਸ ਦਈਏ ਕਿ ਸਾਲ 2011 'ਚ ਖਾੜੀ ਅਰਬ ਸੂਬਿਆਂ 'ਚ ਇੰਟਰਨੈੱਟ ਦੇ ਜ਼ਰੀਏ ਸਪਰਿੰਗ ਮਾਸ ਪ੍ਰੋਟੈਸਟ ਕੀਤਾ ਗਿਆ ਸੀ। ਜਿਸ ਦੇ ਚੱਲਦੇ ਸਾਲ 2013 'ਚ ਸਾਊਦੀ ਅਰਬ 'ਚ ਇੰਟਰਨੈੱਟ ਕਮਿਊਨੀਕੇਸ਼ਨ ਨੂੰ ਬਲਾਕ ਕਰ ਦਿੱਤਾ ਗਿਆ ਸੀ। ਕਿਉਂਕਿ ਇਸ ਤਰ੍ਹਾਂ ਦੀ ਸਰਵਿਸੇਜ ਨੂੰ ਅੱਤਵਾਦੀਆਂ ਦੁਆਰਾ ਇਸਤੇਮਾਲ ਕੀਤਾ ਜਾ ਸਕਦਾ ਹੈ। 
 


Related News