ਫਿਰ ਵਾਪਸ ਆਇਆ Nokia, ਲਾਂਚ ਕੀਤਾ ਨਵਾਂ Device

07/31/2015 7:51:25 PM

ਜਲੰਧਰ- ਨੋਕੀਆ ਨੇ ਇਕ ਵਾਰ ਫਿਰ ਟੈਕਵਰਲਡ ''ਚ ਵਾਪਸੀ ਕਰ ਲਈ ਹੈ। ਨੋਕੀਆ ਨੇ ਲਾਸ ਐਂਜਲਿਸ ''ਚ ਆਯੋਜਿਤ ਇਕ ਈਵੈਂਟ ''ਚ ਵਰਚੂਅਲ ਰਿਆਲਿਟੀ ਕੈਮਰਾ ਨੂੰ ਲਾਂਚ ਕੀਤਾ ਹੈ। ਨੋਕੀਆ ਨੇ ਵੀ.ਆਰ. ਦਾ ਨਾਮ Ozo ਹੈ ਤੇ ਇਹ 360 ਡਿਗਰੀ ਐਂਗਲ ''ਚ ਵੀਡੀਓ ਰਿਕਾਰਡ ਕਰ ਸਕਦਾ ਹੈ।

ਨੋਕੀਆ ਨੇ ਇਸ ਨੂੰ ਲਾਂਚ ਤਾਂ ਕਰ ਦਿੱਤਾ ਹੈ ਪਰ ਇਸ ਦੀ ਫਾਈਨਲ ਟੈਸਟਿੰਗ ਅਜੇ ਵੀ ਚੱਲ ਰਹੀ ਹੈ। ਨੋਕੀਆ ਨੇ ਓਜ਼ੋ ਲਈ ਪ੍ਰੋਫੈਸ਼ਨਲ ਇੰਡਸਟਰੀ ਦੇ ਨਾਲ ਪਾਰਟਨਰਸ਼ਿਪ ਕੀਤੀ ਹੈ, ਜੋ ਓਜ਼ੋ ਨੂੰ ਟੈਸਟ ਕਰੇਗੀ ਜਿਸ ਦੇ ਬਾਅਦ ਇਸ ਨੂੰ ਬਾਜ਼ਾਰ ''ਚ ਲੈ ਕੇ ਜਾਇਆ ਜਾਵੇਗਾ। ਇਹ ਕੈਮਰਾ ਅਕਤੂਬਰ ''ਚ ਲਾਂਚ ਹੋ ਸਕਦਾ ਹੈ ਤੇ ਉਦੋਂ ਹੀ ਇਸ ਦੀ ਕੀਮਤ ਤੇ ਫੀਚਰਸ ਦੇ ਬਾਰੇ ''ਚ ਜਾਣਕਾਰੀ ਮਿਲ ਪਾਏਗੀ।

ਨੋਕੀਆ ਵਰਚੂਅਲ ਰਿਆਲਿਟੀ ਕੈਮਰੇ ਦੀਆਂ ਖਾਸ ਗੱਲਾਂ :-
-3D ਵੀਡੀਓ ਕੈਪਚਰ ਕਰਨ ਲਈ ਇਸ ''ਚ 8 ਸਿੰਕ੍ਰੋਨਾਈਜ਼ਡ ਸ਼ਟਰ ਸੈਂਸਰ ਤੇ 8 ਇੰਟੀਗ੍ਰੇਟਿਡ ਮਾਈਕਰੋਫੋਨਸ
-ਸਾਫਟਵੇਅਰ ਦੀ ਮਦਦ ਨਾਲ ਰਿਅਲ ਟਾਈਮ 3D ਆਊਟਪੁੱਟ
-ਹੈਡ ਮਾਊਂਟਿਡ ਡਿਸਪਲੇ (HMDs)
-360 ਡਿੱਗਰੀ ਇਮੇਜ ਦੇ ਨਾਲ ਆਰਿਜਨਲ ਸਾਊਂਡ ਕਵਰ ਕਰਦਾ ਹੈ।


Related News