ਨੋਕੀਆ 9 ਸਮਾਰਟਫੋਨ ''ਚ ਸਨੈਪਡ੍ਰੈਗਨ 835 ਪ੍ਰੋਸੈਸਰ ਅਤੇ 8GB ਰੈਮ ਹੋਣ ਦੀ ਮਿਲੀ ਜਾਣਕਾਰੀ

05/29/2017 5:50:25 PM

ਜਲੰਧਰ- ਫਿਨਲੈਂਡ ਦੀ ਕੰਪਨੀ ਨੋਕੀਆ ਨੇ HMD ਗਲੋਬਲ ਨਾਲ ਕਮਬੈਕ ਕੀਤਾ ਹੈ ਅਤੇ ਹੁਣ ਨੋਕੀਆ ਬ੍ਰਾਂਡ ਦੇ ਪ੍ਰੀਮੀਅਮ ਫਲੈਗਸ਼ਿਪ ਦਾ ਸਾਰੇ ਬੇਸਬਰੀ ਤੋਂ ਇੰਤਜ਼ਾਰ ਕਰ ਰਹੇ ਹਨ। ਕੰਪਨੀ ਦੇ ਅਪਕਮਿੰਗ ਫਲੈਗਸ਼ਿਪ ਦਾ ਨਾਂ ਨੋਕੀਆ 9 ਹੋ ਸਕਦਾ ਹੈ। ਇਸ ਸਮਾਰਟਫੋਨ ਨੂੰ ਲੈ ਕੇ ਕਈ ਤਰ੍ਹਾਂ ਦੀ ਲੀਕ ਰਿਪੋਰਟ ਸਾਹਮਣੇ ਆ ਚੁੱਕੀ ਹੈ। ਨਵੇਂ ਨੋਕੀਆ ਸਮਾਰਟਫੋਨ ਨੂੰ ਬੈਂਚਮਾਰਕ ਗੀਕਬੇਂਚ 'ਤੇ ਅਨਨੋਨ ਹਾਰਟ ਕੋਡਨੇਮ ਨਾਲ ਸਪਾਟ ਕੀਤਾ ਗਿਆ ਹੈ, ਇਸ ਤੋਂ ਪਹਿਲਾਂ ਲਾਂਚ ਹੋਏ ਨੋਕੀਆ 3 ਅਤੇ ਮੋਕੀਆ 5 ਨੂੰ ਵੀ ਹਾਰਟ ਕੋਡਨੇਮ ਨਾਲ ਸਪਾਟ ਕੀਤਾ ਗਿਆ ਸੀ। ਅਜਿਹੇ 'ਚ ਪੂਰੀ ਉਮੀਦ ਹੈ ਕਿ ਇਹ ਨੋਕੀਆ ਦਾ ਅਪਕਮਿੰਗ ਪ੍ਰੀਮੀਅਮ ਸਮਾਰਟਫੋਨ ਹੈ।
ਲਿਸਟਿੰਗ ਦੀ ਮੰਨੀਏ ਤਾਂ ਇਸ 'ਚ 8 ਜੀ. ਬੀ. ਦੀ ਰੈਮ ਹੋਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਦੁਨੀਆਂ ਦਾ ਪਹਿਲਾ ਸਮਾਰਟਫੋਨ ਹੋਵੇਗਾ, ਜਿਸ 'ਚ 8 ਜੀ. ਬੀ. ਰੈਮ ਹੋਵੇਗੀ, ਜਦਕਿ ਵਨਪਲੱਸ ਦੇ ਅਪਕਮਿੰਗ ਸਮਾਰਟਫੋਨ ਵਨਪਲੱਸ 5 ਨੂੰ ਲੈ ਕੇ ਖਬਰ ਹੈ ਕਿ ਇਸ 'ਚ 8 ਜੀ. ਬੀ. ਦੀ ਰੈਮ ਹੋ ਸਕਦੀ ਹੈ। ਇਸ ਤੋਂ ਇਲਾਵਾ frandroid ਨੇ ਨੋਕੀਆ 9 ਦੇ ਪ੍ਰੋਟੋਟਾਈਪ ਨੂੰ ਲੈ ਕੇ ਇਸ ਦੇ ਸਪੈਸੀਫਿਕੇਸ਼ਨ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਇਸ 'ਚ ਰਿਅਰ ਪੈਨਲ 'ਤੇ ਡਿਊਲ ਕੈਮਰਾ ਦਿੱਤਾ ਗਿਆ ਹੈ, ਇਸ 'ਚ 5.7 ਇੰਚ ਦੀ ਸਕਰੀਨ ਹੋ ਸਕਦੀ ਹੈ, ਜਿਸ ਦੀ ਰੈਜ਼ੋਲਿਊਸ਼ਨ 1440x2560 ਪਿਕਸਲ ਹੋਵੇਗੀ।
ਇਸ ਤੋਂ ਪਹਿਲਾਂ ਦੀ ਲੀਕ ਰਿਪੋਰਟਸ ਦੀ ਮੰਨੀਏ ਤਾਂ ਇਸ 'ਚ 5.5 ਇੰਚ ਦੇ ਫੁੱਲ ਐੱਚ. ਡੀ. ਡਿਸਪਲੇ ਹੋ ਸਕਦਾ ਹੈ। ਸਮਾਰਟਫੋਨ ਸਭ ਤੋਂ ਦਮਦਾਰ ਕਵਾਲਕਮ ਸਨੈਪਡ੍ਰੈਗਨ 835 ਪ੍ਰੋਸਸੈਸਰ ਅਤੇ 6gb ਰੈਮ ਨਾਲ ਹੋ ਸਕਦਾ ਹੈ।


Related News