ਗੂਗਲ Pixel 2 ਅਤੇ Pixel 2 XL ਦੀ ਫੋਟੋਜ਼ ਹੋਈ ਲੀਕ

09/21/2017 5:58:24 PM

ਜਲੰਧਰ- ਅਮਰੀਕਾ ਦੀ ਕੰਪਨੀ ਗੂਗਲ 4 ਅਕਤੂਬਰ ਨੂੰ ਆਪਣੇ ਦੋ ਨਵੇਂ ਫਲੈਗਸ਼ਿਪ ਹੈਂਡਸੈੱਟ ਗੂਗਲ ਪਿਕਸਲ 2 ਅਤੇ ਪਿਕਸਲ 2 ਐਕਸਐੱਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ 'ਚ ਆਨਲਾਈਨ ਵੈੱਬਸਾਈਟ ਡਰਾਇਡ ਲਾਈਫ ਨੇ ਟਵਿਟਰ 'ਤੇ ਇਨ੍ਹਾਂ ਦੋਨਾਂ ਫੋਨਜ਼ ਦੀ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਡਰਾਇਡ ਲਾਈਫ ਮੁਤਾਬਕ, ਪਿਕਸਲ 2 ਅਤੇ ਪਿਕਸਲ 2 ਐਕਸਐੱਲ ਕੰਪਨੀ ਦੇ ਮੌਜੂਦਾ ਫੋਨਸ ਦੇ ਅਪਗ੍ਰੇਡਡ ਵੇਰੀਐਂਟ ਹਨ।

ਲੀਕ ਹੋਈ ਫੋਟੋਜ਼ :
ਡਰਾਇਡ ਲਾਈਫ 'ਤੇ ਪੋਸਟ ਕੀਤੀ ਗਈ ਫੋਟੋਜ਼ ਦੇ ਮੁਤਾਬਕ, ਦੋਨਾਂ ਫੋਨਜ਼ ਦੇ ਐੱਜ਼ਸ ਪਤਲੇ ਹੋਣਗੇ। ਮੌਜੂਦਾ ਸਮਾਂ 'ਚ ਲਗਭਗ ਸਾਰੇ ਫਲੈਗਸ਼ਿਪ ਸਮਾਰਟਫੋਨਸ ਪਤਲੇ ਬੇਜ਼ਲ ਦਾ ਹੀ ਟ੍ਰੇਂਡ ਚੱਲ ਰਿਹਾ ਹੈ।  ਪਿਕਸਲ 2 ਐਕਸਐੱਲ ਦੇ ਬੈਕ ਪੈਨਲ 'ਤੇ ਗਲਾਸ ਪਲੇਟ ਦਿੱਤੀ ਗਈ ਹੋਵੇਗੀ।

 



ਇਹ ਹੋ ਸਕਦੀ ਹੈ ਕੀਮਤ :
ਖਬਰਾਂ ਦੀਆਂ ਮੰਨੀਏ ਤਾਂ ਪਿਕਸਲ 2 ਐਕਸਐੱਲ ਦੇ 64 ਜੀ. ਬੀ ਸਟੋਰੇਜ਼ ਵੇਰੀਐਂਟ ਦੀ ਕੀਮਤ 849 ਡਾਲਰ ਹੋਵੇਗੀ। ਨਾਲ ਹੀ 128 ਜੀ. ਬੀ ਸਟੋਰੇਜ਼ ਮਾਡਲ ਦੀ ਕੀਮਤ 949 ਡਾਲਰ ਹੋਵੇਗੀ। ਇਹ ਫੋਨ ਆਲ ਬਲੈਕ ਅਤੇ ਬਲੈਕ ਐਂਡ ਵਾਈਟ ਦੇ ਕੰਬੀਨੇਸ਼ਨ ਕਲਰ ਵੇਰੀਐਂਟ ਦੇ ਨਾਲ ਲਾਂਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਿਕਸਲ 2 ਦੇ 64 ਜੀ. ਬੀ ਸਟੋਰੇਜ਼ ਵੇਰੀਐਂਟ ਦੀ ਕੀਮਤ 649 ਡਾਲਰ ਅਤੇ 128 ਜੀ. ਬੀ ਸਟੋਰੇਜ਼ ਵੇਰੀਐਂਟ ਦੀ ਕੀਮਤ 749 ਡਾਲਰ ਹੋਵੇਗੀ। ਇਸ ਨੂੰ ਤਿੰਨ ਕਲਰ ਵੇਰੀਐਂਟ ਆਲ ਵਾਈਟ, ਆਲ ਬਲੈਕ ਅਤੇ ਪੇਲ ਬਲੂ 'ਚ ਪੇਸ਼ ਕੀਤਾ ਜਾ ਸਕਦਾ ਹੈ। 

ਕੀ ਹੋ ਸਕਦੇ ਹਨ ਫੀਚਰਸ :
ਇਸ ਤੋਂ ਪਹਿਲਾਂ ਆਈ ਰਿਪੋਰਟਸ  ਮੁਤਾਬਕ, ਇਸ 'ਚ ਆਕਟਾ-ਕੋਰ ਕੁਆਲਕਾਮ 3P” ਦਿੱਤਾ ਗਿਆ ਹੋਵੇਗਾ ਜਿਸ ਦੀ ਕਲਾਕ ਸਪੀਡ 1.90 ਗੀਗਾਹਰਟਜ਼ ਹੋਵੇਗੀ। ਇਸ ਨੂੰ ਵੇਖਦੇ ਹੋਏ ਅਸੀਂ ਉਮੀਦ ਕਰ ਸਕਦੇ ਹੋ ਕਿ ਫੋਨ 'ਚ ਕੁਆਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਮੌਜੂਦ ਹੋਵੇਗਾ। ਇਸ ਤੋਂ ਇਲਾਵਾ ਹੋ ਸਕਦਾ ਹੈ ਕਿ ਇਹ ਸਮਾਰਟਫੋਨ ਏੰਡਰਾਇਡ O ਆਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ, ਨਾਲ ਹੀ ਇਸ 'ਚ 4 ਜੀ. ਬੀ ਦੀ ਰੈਮ ਵੀ ਮੌਜੂਦ ਹੋ ਸਕਦੀ ਹੈ। ਗੂਗਲ ਆਪਣੇ ਆਉਣ ਵਾਲੇ ਸਮਾਰਟਫੋਨ 'ਚ OL54 ਡਿਸਪਲੇਅ ਦਾ ਇਸਤੇਮਾਲ ਕਰ ਸਕਦੀ ਹੈ।


Related News