Moto X4 ਐਂਡਰਾਇਡ ਵਨ ਐਡੀਸ਼ਨ ਲਾਂਚ, ਜਾਣੋ ਕੀਮਤ ''ਤੇ ਫੀਚਰਸ

09/21/2017 1:35:13 PM

ਜਲੰਧਰ- ਮਹੀਨੇ ਦੀ ਸ਼ੁਰੂਆਤ 'ਚ ਐਂਡਰਾਇਡ ਵਨ ਦੀ ਬ੍ਰਾਂਡਿੰਗ ਦੇ ਨਾਲ ਮੋਟੋ ਐਕਸ4 ਦੀ ਇਕ ਗ੍ਰਾਫਿਕਸ ਤਸਵੀਰ ਇੰਟਰਨੈੱਟ 'ਤੇ ਜਨਤਕ ਹੋਈ ਸੀ। ਹੁਣ ਗੂਗਲ ਨੇ ਇਸ ਹੈਂਡਸੈੱਟ ਨੂੰ ਅਧਿਕਾਰਤ ਤੌਰ 'ਤੇ ਲਾਂਚ ਕਰ ਦਿੱਤਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਟੈਕਨਾਲੋਜੀ ਕੰਪਨੀ ਗੂਗਲ ਨੇ ਪ੍ਰਾਜੈੱਕਟ ਫਾਈ ਦੇ ਤਹਿਤ ਅਮਰੀਕਾ 'ਚ ਮੋਟੋ ਐਕਸ4 ਦਾ ਐਂਡਰਾਇਡ ਵਨ ਐਡੀਸ਼ਨ ਲਾਂਚ ਕੀਤਾ ਹੈ। ਮੋਟੋ ਐਕਸ4 ਦੇ ਐਂਡਰਾਇਡ ਵਨ ਵੇਰੀਐਂਟ ਦੀ ਕੀਮਤ 399 ਡਾਲਰ (ਕਰੀਬ 25,800 ਰੁਪਏ) ਹੈ। ਬੁੱਧਵਾਰ ਨੂੰ ਹੀ ਅਮਰੀਕੀ ਬਾਜ਼ਾਰ 'ਚ ਇਸ ਹੈਂਡਸੈੱਟ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਨਵੇਂ ਐਡੀਸ਼ਨ ਨੂੰ ਸੁਪਰ ਬਲੈਕ ਅਤੇ ਸਰਲਿੰਗ ਬਲੂ ਰੰਗ 'ਚ ਉਪਲੱਬਧ ਕਰਵਾਇਆ ਗਿਆ ਹੈ। 

Moto X4 ਦੇ ਫੀਚਰਸ
ਫੀਚਰਸ ਦੀ ਗੱਲ ਕਰੀਏ ਤਾਂ ਮੋਟੋ ਐਕਸ4 ਐਂਡਰਾਇਡ ਵਨ ਐਡੀਸ਼ਨ 'ਚ 5.2-ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. (1080x1920 ਪਿਕਸਲ) ਰੈਜ਼ੋਲਿਊਸ਼ਨ ਵਾਲੀ ਡਿਸਪੇਲਅ ਹੈ। ਸਕਰੀਨ ਦੀ ਡੈਸਨਸਿਟੀ 424 ਪੀ.ਪੀ.ਆਈ. ਹੈ। ਫੋਨ 'ਚ 2.2 ਗੀਗਾਹਰਟਜ਼ ਸਨੈਪਡ੍ਰੈਗਨ 630 ਚਿੱਪਸੈੱਟ ਦਿੱਤਾ ਗਿਆ ਹੈ। ਗ੍ਰਾਫਿਕਸ ਲਈ ਐਡ੍ਰੀਨੋ 508 ਜੀ.ਪੀ.ਯੂ. ਹੈ। ਇਸ ਵਿਚ 3ਜੀ.ਬੀ. ਰੈਮ ਦੇ ਨਾਲ 32ਜੀ.ਬੀ. ਸਟੋਰੇਜ ਦਿੱਤੀ ਗਈ ਹੈ। 
ਫੋਟੋਗ੍ਰਾਫੀ ਲਈ ਮੋਟੋ ਐਕਸ4 ਦੇ ਰਿਅਰ 'ਚ ਦੋ ਕੈਮਰੇ ਦਿੱਤੇ ਗਏ ਹਨ। ਇਕ ਅਪਰਚਰ ਐੱਫ/2.0, ਡਿਊਲ ਆਟੋਫੋਕਸ, ਪੀ.ਡੀ.ਐੱਫ. ਦੇ ਨਾਲ 12 ਮੈਗਾਪਿਕਸਲ ਸੈਂਸਰ ਅਤੇ ਅਪਰਚਰ ਐੱਫ/2.2 ਅਤੇ 120 ਡਿਗਰੀ ਵਾਈਡ-ਐਂਗਲ ਲੈਂਜ਼ ਦੇ ਨਾਲ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਕੈਮਰੇ 'ਚ ਲੈਂਡਮਾਰਕ, ਕਿਊ.ਆਰ. ਕੋਡ, ਪੈਨੋਰਮਾ, ਸਲੋਅ-ਮੋਸ਼ਨ ਵੀਡੀਓ ਅਤੇ ਬੈਸਟ ਸ਼ਾਟ ਵਰਗੇ ਫੀਚਰ ਹਨ। ਸੈਲਫੀ ਅਤੇ ਵੀਡੀਓ ਚੈਟ ਲਈ ਅਪਰਚਰ ਐੱਫ/2.0 ਫਰੰਟ ਸੈਲਫੀ ਫਲੈਸ਼ ਨਾਲ 16 ਮੈਗਾਪਿਕਸਲ ਦਾ ਸੈਂਸਰ ਹੈ। ਹੈਂਡਸੈੱਟ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਹੈ।


Related News