Moto G5S Plus ਸਮਾਰਟਫੋਨ ਦੀ ਲੀਕ ਤਸਵੀਰ ਤੋਂ ਡਿਜ਼ਾਈਨ ਦਾ ਚੱਲਿਆ ਪਤਾ

05/29/2017 4:30:37 PM

ਜਲੰਧਰ- ਮੋਟੋਰੋਲਾ ਦੀ ਜੀ ਸੀਰੀਜ਼ ਦੇ ਅਗਲੀ ਜਨਰੇਸ਼ਨ ਵਾਲੇ ਮੋਟੋ ਜੀ5 ਐੱਸ ਅਤੇ ਮੋਟੋ ਜੀ 5 ਐੱਸ ਪਲੱਸ ਨੂੰ ਲੈ ਕੇ ਕਈ ਹਫਤਿਆਂ ਤੋਂ ਲਗਾਤਾਰ ਲੀਕ ਖਬਰਾਂ ਸਾਹਮਣੇ ਆਈਆਂ ਹਨ। ਇਸ ਸਮਾਰਟਫੋਨ ਦੇ ਸੰਭਾਵਿਤ ਕਲਰ ਵੇਰੀਅੰਟ ਅਤੇ ਡਿਊਲ ਰਿਅਰ ਕੈਮਰੇ ਦੇ ਬਾਰੇ 'ਚ ਪਤਾ ਚੱਲਿਆ ਸੀ। ਹੁਣ ਮੋਟੋਰੋਲਾ Moto 75S Plus ਦੀਆਂ ਤਸਵੀਰਾਂ ਸਾਹਮਣੇ ਆਈਆ ਹਨ।  ਟਵਿੱਟਰ 'ਤੇ ਮੋਟੋ ਜੀ5 ਐੱਸ ਪਲੱਸ ਦੀ ਹਾਈ ਰੈਜ਼ੋਲਿਊਸ਼ਨ ਤਸਵੀਰ ਕਰਾਰ ਦਿੱਤੀ ਹੈ।
ਇਸ ਤੋਂ ਪਹਿਲਾਂ ਇਕ ਲੀਕ 'ਚ ਮੋਟੋ ਜੀ5 ਐੱਸ ਪਲੱਸ ਦੇ ਗੋਲਡ, ਗ੍ਰੇ ਅਤੇ ਸਿਲਵਰ ਵੇਰੀਅੰਟ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਕ ਰਿਪੋਰਟ 'ਚ ਪਤਾ ਚੱਲਿਆ ਸੀ ਿਕ ਮੋਟੋ ਜੀ5 ਐੱਸ ਪਲੱਸ ਮੋਟੋਰੋਲਾ ਦਾ ਪਹਿਲਾ ਡਿਵਾਈਸ ਹੋਵੇਗਾ, ਜੋ ਡਿਊਲ ਸੈੱਟਅੱਪ ਨਾਲ ਆਵੇਗਾ। ਮੋਟੋ ਜੀ5 ਐੱਸ ਦੀ ਪ੍ਰੇਜੈਟੇਸ਼ਨ ਸਲਾਈਡ ਵੀ ਲੀਕ ਚੁੱਕੀ ਹੈ। ਇਨ੍ਹਾਂ ਸਲਾਈਡ ਦੇ ਮੁਤਾਬਕ ਮੋਟੋ ਜੀ5 ਅਤੇ ਮੋਟੋ ਜੀ5 ਐੱਸ 'ਚ ਮੁੱਖ ਫਰਕ ਆਲ-ਮੇਟਲ ਬਾਡੀ ਦਾ ਹੈ। ਮੋਟੋ ਜਜੀ5 ਐੱਸ 'ਚ ਆਲ ਮੇਟਲ ਬਾਡੀ ਹੋਵੇਗੀ, ਜਦਕਿ ਰੈਗੂਲਰ ਵਰਜਨ 'ਚ ਰਿਅਰ ਅਤੇ ਕਿਨਾਰੇ ਪਲਾਸਟਕ ਦੇ ਬਣੇ ਹਨ।
ਲੀਕ ਹੋਏ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਫੋਨ 'ਚ 5.5 ਇੰਚ ਐੱਲ. ਸੀ. ਡੀ. ਡਿਸਪਲੇ ਹੋਵੇਗਾ, ਜਿਸ ਦਾ ਰੈਜ਼ੋਲਿਊਸ਼ਨ 1080x1920 ਪਿਕਸਲ ਹੋਵੇਗਾ। ਫੋਨ 'ਚ ਇਕ ਆਕਟਾ-ਕੋਰ ਸਨੈਪਡ੍ਰੈਗਨ 430 ਚਿੱਪਸੈੱਟ ਦਿੱਤਾ ਜਾ ਸਕਦਾ ਹੈ। ਇਸ ਡਿਵਾਈਸ ਦੇ ਫਰੰਟ 'ਤੇ ਇਕ ਫਿੰਗਰਪ੍ਰਿੰਟ ਸਕੈਨਰ ਦਿੱਤਾ ਜਾ ਸਕਦਾ ਹੈ ਅਤੇ ਫੋਨ 'ਚ 3.5 ਐੱਮ. ਐੱਮ. ਈਅਰਫੋਨ ਜੈਕ ਵੀ ਹੋਵੇਗਾ। ਮੋਟੋ ਜੀ5 ਐੱਸ ਫੁੱਲ ਮੇਟਲ ਬਾਡੀ ਨਾਲ ਲੈਸ ਹੋਵੇਗਾ ਅਤੇ ਇਸ 'ਚ 5.2 ਇੰਚ ਫੁੱਲ ਐੱਚ. ਡੀ. ਡਿਸਪੇਲ ਹੋਵੇਗਾ। ਸਮਾਰਟਫੋਨ ਲਾਂਚ ਦੀ ਗੱਲ ਕਰੀਏ ਤਾਂ ਲੇਨੋਵੋ ਲਈ ਆਉਣ ਵਾਲਾ ਸਾਲ ਰੁੱਝਿਆ ਰਹਿਣ ਵਾਲਾ ਹੈ। ਕੰਪਨੀ ਦੇ ਮੋਟੋ ਜ਼ੈੱਡ, ਮੋਟੋ ਐਕਸ, ਮੋਟੋ ਜੀ ਅਤੇ ਮੋਟੋ ਈ ਸੀਰੀਜ਼ ਦੇ ਸਮਾਰਟਫੋਨ ਲਾਂਚ ਹੋਣ ਦੀ ਉਮੀਦ ਹੈ। ਹਾਲ ਹੀ 'ਚ ਮੋਟੋ ਜ਼ੈੱਡ2 ਪਲੇ, ਮੋਟੋ ਜ਼ੈੱਡ2 ਫੋਰਸ, ਮੋਟੋ ਈ4 ਅਤੇ ਮੋਟੋ ਈ4 ਪਲੱਸ ਦੇ ਬਾਰੇ 'ਚ ਜਾਣਕਾਰੀ ਸਾਹਮਣੇ ਆਈ।


Related News