Windows 10 ਦੀ ਨਵੀਂ ਅਪਡੇਟ ਆਵੇਗੀ ਚੇਂਜ ਲਾਗ ਦੇ ਨਾਲ

02/10/2016 1:49:31 PM

ਜਲੰਧਰ : ਮਾਈਕ੍ਰੋਸਾਫਟ ਬਹੁਤ ਜਲਦ ਵਿੰਡੋਜ਼ 10 ਦੀ ਅਪਡੇਟ ਲੈ ਕੇ ਐ ਰਿਹਾ ਹੈ। ਇਸ ਨਵੀਂ ਅਪਡੇਟ ''ਚ ਸਭ ਤੋਂ ਖਾਸ ਹੈ ''ਅਪਡੇਟ ਹਿਸਟਰੀ'' ਜੋ ਤੁਹਾਨੂੰ ਆਪਣੇ ਪਲੈਟਫੋਰਮ ''ਚ ਹੋਏ ਬਦਲਾਵ ਬਾਰੇ ਜਾਣਕਾਰੀ ਦਿੰਦਾ ਰਹੇਗਾ। ਐੱਜ ਬ੍ਰਾਊਜ਼ਰ ਦੇ ਨਾਲ-ਨਾਲ ਹੋਰ ਵੀ ਕਈ ਬਦਲਾਵ ਕੀਤੇ ਗਏ ਹਨ। ਜਿਵੇਂ ਪਹਿਲਾਂ ਪ੍ਰਾਈਵੇਟ ਬ੍ਰਾਊਜ਼ਿੰਗ ਸਮੇਂ ਜਿਸ ਯੂ. ਆਰ. ਐੱਲ. ''ਤੇ ਤੁਸੀਂ ਵਿਜ਼ਿਟ ਕਰਦੇ ਸੀ, ਉਹ ਹਿਸਟਰੀ ''ਚ ਆਪਣੇ-ਆਪ ਸੇਵ ਹੋ ਜਾਂਦਾ ਸੀ ਪਰ ਇਸ ਨਵੀਂ ਅਪਡੇਟ ''ਚ ਵਿਜ਼ਿਟ ਕੀਤੇ ਯੂ. ਆਰ. ਐੱਲਜ਼ ਦੀ ਕੈਸ਼ੇ ਬਣਾਉਣ ਦਾ ਕਾਬਿਲੀਅਤ ਨੂੰ ਹਟਾ ਦਿੱਤਾ ਗਿਆ ਹੈ।

ਇਸ ਦੇ ਨਾਲ-ਨਾਲ ਇੰਟਰਨੈੱਟ ਐਕਸਪਲੋਰਰ 11 ''ਚ ਸਰਿਓਰਿਟੀ ''ਚ ਆ ਰਹੀ ਸਮੱਸਿਆ ਨੂੰ ਵੀ ਹੱਲ ਕਰ ਦਿੱਤਾ ਗਿਆ ਹੈ। ਪਹਿਲਾਂ ਨਵੀਆਂ ਵੈੱਬਸਾਈਟਸ ''ਤੇ ਵਿਜ਼ਿਟ ਕਰਦੇ ਸਮੇਂ ਮਾਲਵੇਅਰ ਇਨਸਟਾਲ ਹੋ ਜਾਂਦੇ ਸੀ ਪਰ ਇਸ ਨੂੰ ਵੀ ਫਿਕਸ ਕਰ ਦਿੱਤਾ ਗਿਆ ਹੈ। ਤੁਹਾਨੂੰ ਇਸ ਦੀ ਅਪਡੇਟ ਜਲਦ ਹੀ ਮਿਲੇਗੀ।


Related News