Xiaomi Mi Mix 2 ''ਚ ਹੋਵੇਗਾ ਸਨੈਪਡਰੈਗਨ 835 ਪ੍ਰੋਸੈਸਰ : ਰਿਪੋਰਟ

04/21/2017 4:01:06 PM

ਜਲੰਧਰ- ਸ਼ਿਓਮੀ ਨੇ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਮੀ 6 ਬੁੱਧਵਾਰ ਨੂੰ ਲਾਂਚ ਕਰ ਦਿੱਤਾ ਹੈ। ਬੁੱਧਵਾਰ ਨੂੰ ਹੋਏ ਲਾਂਚ ਈਵੈਂਟ ''ਚ ਕੰਪਨੀ ਵਲੋਂ ਮੀ 6 ਦੇ ਨਾਲ ਹੀ ਮੀ 6 ਪਲੱਸ ਅਤੇ ਮੀ ਮਿਕਸ 2 ਸਮਾਰਟਫੋਨ ਵੀ ਲਾਂਚ ਕੀਤੇ ਜਾਣ ਦੀਆਂ ਖਬਰਾਂ ਸਨ ਪਰ ਕੰਪਨੀ ਨੇ ਸਿਰਫ ਮੀ 6 ਹੀ ਲਾਂਚ ਕੀਤਾ। 
ਹੁਣ ਇਕ ਰਿਪੋਰਟ ''ਚ ਸ਼ਿਓਮੀ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਮੀ ਮਿਕਸ 2 ਸਮਾਰਟਫੋਨ ਨੂੰ ਥਰਡ ਪਾਰਟੀ ਆਨਲਾਈਨ ਰਿਟੇਲਰ ਨੇ ਲਿਸਟ ਕਰ ਦਿੱਤਾ ਹੈ। ਇਸ ਲਿਸਟਿੰਗ ਤੋਂ ਆਉਣ ਵਾਲੇ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦਾ ਪਤਾ ਲੱਗਾ ਹੈ। ਸੰਕੇਤ ਮਿਲੇ ਹਨ ਕਿ ਕੰਪਨੀ ਜਲਦੀ ਹੀ ਇਸ ਬੇਜ਼ਲ ਲੈੱਸ ਸਮਾਰਟਫੋਨ ਨੂੰ ਪੇਸ਼ ਕਰ ਸਕਦੀ ਹੈ। 
ਲਿਸਟਿੰਗ ਮੁਤਾਬਕ ਮੀ ਮਿਕਸ 2 ''ਚ ਇਕ ਸਨੈਪਡ੍ਰੈਗਨ 835 ਪ੍ਰੋਸੈਸਰ, 6.4-ਇੰਚ ਦੀ ਕਵਾਡ-ਐੱਚ.ਡੀ. ਡਿਸਪਲੇ, 19 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਇਕ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ। ਇਸ ਡਿਊਲ ਸਿਮ ਹੈਂਡਸੈੱਟ ਦੇ ਐਂਡਰਾਇਡ 7.1 ਨੂਗਾ ''ਤੇ ਚੱਲਣ ਦੀਆਂ ਖਬਰਾਂ ਹਨ। ਜਿਵੇਂ ਕਿ ਲਿਸਟਿੰਗ ਇਕ ਥਰਡ ਪਾਰਟੀ ਆਨਲਾਈਨ ਰਿਟੇਲਰ ਨੇ ਕੀਤੀ ਹੈ, ਇਸ ਲਈ ਉਮੀਦ ਹੈ ਕਿ ਸ਼ਿਓਮੀ ਮੀ ਮਿਕਸ 2 ਦੇ ਸਪੈਸੀਫਿਕੇਸ਼ਨ ''ਚ ਅਧਿਕਾਰਤ ਲਾਂਚ ਦੇ ਸਮੇਂ ਬਦਲਾਅ ਹੋਣ। 
ਇਸ ਤੋਂ ਇਲਾਵਾ ਬੁੱਧਵਾਰ ਨੂੰ ਲਾਂਚ ਹੋਏ ਸ਼ਿਓਮੀ ਮੀ 6 ਦੇ 11 ਕਲਰ ਵੇਰੀਅੰਟ ''ਚ ਆਉਣ ਦੀਆਂ ਖਬਰਾਂ ਹਨ। ਸ਼ਿਓਮੀ ਮੀ 6 ਨੂੰ ਬਲੈਕ, ਵਾਈਟ ਅਤੇ ਬਲੂ ਕਲਰ ਵੇਰੀਅੰਟ ਦੇ ਨਾਲ ਇਕ ਲਿਮਟਿਡ ਐਡੀਸ਼ਨ ਸਿਲਵਰ ਕਲਰ ਵੇਰੀਅੰਟ ''ਚ ਲਾਂਚ ਕੀਤਾ ਗਿਆ ਹੈ। ਇਕ ਨਵੀਂ ਲੀਕ ਮੁਤਾਬਕ ਮੀ 6 ਗੋਲਡ, ਗ੍ਰੇ, ਪਿੰਕ, ਸ਼ੈਂਪੇਨ ਗੋਲਡ, ਡਾਰਕ ਗ੍ਰੇ, ਚੈਰੀ ਬਲਾਸਮ ਅਤੇ ਫ੍ਰੋਸਟੇਡ ਬਲੈਕ ਕਲਰ ਵੇਰੀਅੰਟ ''ਚ ਵੀ ਉਪਲੱਬਧ ਕਰਾਇਆ ਜਾਵੇਗਾ। ਉਮੀਦ ਹੈ ਕਿ ਸ਼ਿਓਮੀ ਆਉਣ ਵਾਲੇ ਸਮੇਂ ''ਚ ਮੀ 6 ਨੂੰ ਜ਼ਿਆਦਾ ਕਲਰ ਵੇਰੀਅੰਟ ''ਚ ਪੇਸ਼ ਕਰੇ।

 


Related News