Meizu M6s ਸਮਾਰਟਫੋਨ ਦੇ ਲਾਂਚ ਤੋਂ ਪਹਿਲਾਂ ਸਪੈਸੀਫਿਕੇਸ਼ਨ ਹੋਏ ਲੀਕ

01/17/2018 10:47:40 AM

ਜਲੰਧਰ-Meizu ਆਪਣਾ ਨਵਾਂ ਸਮਾਰਟਫੋਨ ਚੀਨ 'ਚ ਲਾਂਚ ਕਰਨ ਲਈ ਤਿਆਰ ਹੈ, ਇਸ ਸਮਾਰਟਫੋਨ ਦਾ ਨਾਂ Meizu M6s ਹੈ। ਇਸ ਸਮਾਰਟਫੋਨ ਦੇ ਬਾਰੇ 'ਚ ਲਾਂਚ ਤੋਂ ਕਾਫੀ ਸਮਾਂ ਪਹਿਲਾਂ ਖਬਰਾਂ ਆ ਰਹੀਆਂ ਹਨ। ਇਸ ਦੇ ਸਪੈਕਸ ਅਤੇ ਡਿਜ਼ਾਇਨ ਨੂੰ ਵੀ ਇੰਟਰਨੈੱਟ 'ਤੇ ਕਈ ਵਾਰ ਦੇਖਿਆ ਗਿਆ ਹੈ। 

ਚੀਨ ਦੀ ਸੋਸ਼ਲ ਮੀਡੀਆ ਪਲੇਟਫਾਮ ਵੀਬੋ 'ਤੇ ਇਸ ਦਾ ਕੁਝ ਪ੍ਰੋਮੋ ਮਟੀਰੀਅਲ ਲੀਕ ਹੋਇਆ ਹੈ, ਸਮਾਰਟਫੋਨ ਦੇ ਬਾਰੇ ਕੀ ਹੋ ਰਿਹਾ ਹੈ। ਇਹ ਸਮਾਰਟਫੋਨ ਕੰਪਨੀ ਵੱਲੋਂ ਪਹਿਲਾਂ ਅਜਿਹਾ ਡਿਵਾਇਸ ਹੈ, ਜਿਸ ਨੂੰ 18:9 ਅਸਪੈਕਟ ਰੇਸ਼ੀਓ ਨਾਲ ਪੇਸ਼ ਕੀਤਾ ਜਾਣ ਵਾਲਾ ਹੈ। ਇਸ ਤੋਂ ਇਲਾਵਾ ਦਿਲਚਸਪ ਗੱਲ ਇਹ ਹੈ ਕਿ ਇਸ ਦੇ ਸਾਈਡ 'ਚ ਸਥਿਤ ਫਿੰਗਰਪ੍ਰਿੰਟ ਸੈਂਸਰ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ 14 ਐੱਨ. ਐੱਮ. ਪ੍ਰੋਸੈਸ ਨਾਲ ਨਿਰਮਿਤ ਐਕਸੀਨੋਸ 7872 ਚਿਪਸੈੱਟ ਦੇਖਿਆ ਜਾ ਸਕਦਾ ਹੈ। 

ਇਸ ਤੋਂ ਇਲਾਵਾ ਬੈਕ ਦੇ ਡਿਜ਼ਾਇਨ ਦੀ ਗੱਲ ਕਰੀਏ ਤਾਂ ਸਮਾਰਟਫੋਨ ਇਸ ਦੀ ਪੀੜੀ ਦੇ ਪਿਛਲੇ ਡਿਜ਼ਾਇਨ ਮੇਜ਼ੂ M6 ਸਮਾਰਟਫੋਨ ਵਰਗਾ ਹੀ ਹੈ। ਫੋਨ 'ਚ 16 ਮੈਗਾਪਿਕਸਲ ਦਾ ਕੈਮਰਾ ਐੱਲ. ਈ. ਡੀ. ਫਲੈਸ ਨਾਲ ਮਿਲ ਸਕਦਾ ਹੈ ਇਸ ਤੋਂ ਇਲਾਵਾ ਇਸ ਦੀ ਸਕਰੀਨ ਬਾਰੇ ਗੱਲ ਕਰੀਏ ਤਾਂ ਸਮਾਰਟਫੋਨ 'ਚ 5.7 ਇੰਚ ਦੀ ਐੱਚ. ਡੀ .ਪਲੱਸ ਸਕਰੀਨ ਹੋਣ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1440X720 ਪਿਕਸਲ ਹੈ। ਇਸ ਦੇ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਹੋ ਸਕਦਾ ਹੈ।

ਸਮਾਰਟਫੋਨ ਨੂੰ ਇਕ ਐਕਸੀਨੋਸ ਚਿਪਸੈੱਟ ਨਾਲ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਮਾਰਟਫੋਨ 'ਚ ਇਕ Hexa-core CPU ਹੋਣ ਵਾਲਾ ਹੈ ਫੋਨ 'ਚ ਤੁਹਾਨੂੰ 3 ਜੀ. ਬੀ. ਰੈਮ ਨਾਲ 32 ਜੀ. ਬੀ. ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਦਾ ਆਪਸ਼ਨ ਮਿਲ ਸਕਦਾ ਹੈ।

ਇਸ ਤੋਂ ਇਲਾਵਾ ਹੋਰ ਲੀਕ ਹੋਏ ਸਪੈਕਸ ਦੀ ਗੱਲ ਕਰੀਏ ਤਾਂ ਇਹ ਸ਼ੀਟ ਸਮਾਰਟਫੋਨ 'ਚ Flyme OS ਦੀ ਚਰਚਾ ਹੋ ਰਹੀਂ ਹੈ। ਇਸ ਦੇ ਨਾਲ ਅਜਿਹਾ ਵੀ ਸਾਹਮਣੇ ਆਇਆ ਹੈ ਕਿ ਸਮਾਰਟਫੋਨ ਐਂਡਰਾਇਡ 7.0 ਨੂਗਟ ਨਾਲ ਪੇਸ਼ ਕੀਤਾ ਜਾਵੇਗਾ। ਬੈਟਰੀ ਦੇ ਬਾਰੇ ਗੱਲ ਕਰੀਏ ਤਾਂ ਸਮਾਰਟਫੋਨ 'ਚ 3,000 ਐੱਮ. ਏ. ਐੱਚ. ਦੀ ਬੈਟਰੀ ਹੋ ਸਕਦੀ ਹੈ, ਪਰ ਇਸ ਸਮਾਰਟਫੋਨ ਦੀ ਕੀਮਤ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


Related News