Meizu ਨੇ 5.7 ਇੰਚ ਡਿਸਪਲੇਅ ਨਾਲ ਚੀਨ ''ਚ ਲਾਂਚ ਕੀਤਾ ਨਵਾਂ ਸਮਾਰਟਫੋਨ

01/17/2018 5:27:55 PM

ਜਲੰਧਰ-Meizu ਨੇ ਸਾਲ 2018 'ਚ ਆਪਣੇ ਪਹਿਲਾਂ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜਿਸ ਨੂੰ  Meizu M6s ਨਾਂ ਦਿੱਤਾ ਗਿਆ ਹੈ, ਪਰ ਇਸ ਲਾਂਚ 'ਚ ਕੰਪਨੀ ਨੇ ਸਮਾਰਟਫੋਨ ਦੀ ਇੰਟਰਨੈਸ਼ਨਲ ਉਪਲੱਬਧਤਾ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।
ਸਮਾਰਟਫੋਨ 'ਚ ਖਾਸੀਅਤ ਅਤੇ ਸਪੈਸੀਫਿਕੇਸ਼ਨ- 

Meizu M6s ਸਮਾਰਟਫੋਨ 'ਚ ਉਮੀਦ ਅਨੁਸਾਰ ਖਾਸੀਅਤ ਦੀ ਗੱਲ ਕਰੀਏ ਤਾਂ 18:9 ਅਸਪੈਕਟ ਰੇਸ਼ੀਓ ਸਕਰੀਨ ਨਾਲ ਦਿੱਤੀ ਗਈ ਹੈ। ਇਹ ਐੱਚ. ਡੀ. ਪਲੱਸ (1440X720 ਪਿਕਸਲ) ਰੈਜ਼ੋਲਿਊਸ਼ਨ ਅਤੇ 450 nits ਬ੍ਰਾਈਟਨੈੱਸ ਨਾਲ 5.7 ਇੰਚ 'ਚ ਆਉਦਾ ਹੈ। ਸਕਰੀਨ ਦੇ ਚਾਰੇ ਪਾਸਿਓ ਬਹੁਤ ਪਤਲੇ ਬੇਜ਼ਲ ਹਨ ਅਤੇ ਇਹ 2.5D ਕਵਰਡ ਗਲਾਸ ਨਾਲ ਦਿੱਤਾ ਗਿਆ ਹੈ।

ਜੇਕਰ ਗੱਲ ਕਰੀਏ ਸਮਾਰਟਫੋਨ 'ਚ ਸਪੈਸੀਫਿਕੇਸ਼ਨ ਦੀ ਤਾਂ Meizu M6s ਸੈਮਸੰਗ ਦੇ Exynos 7872 hexa-core SoC ਨਾਲ ਆਉਦਾ ਹੈ। ਇਸ ਚਿਪਸੈੱਟ ਨਾਲ ਇਸ 'ਚ ਵਧੀਆ ਗ੍ਰਾਫਿਕਸ ਲਈ  Mali G71 ਜੀ. ਪੀ. ਯੂ. ਦਿੱਤਾ ਗਿਆ ਹੈ। ਸਮਾਰਟਫੋਨ ਨੂੰ ਦੋ ਵੇਰੀਐਂਟਸ 32 ਜੀ. ਬੀ. ਅਤੇ 64 ਜੀ. ਬੀ. ਸਟੋਰੇਜ ਨਾਲ ਦੋਵਾਂ ਹੀ ਵੇਰੀਐਂਟਸ 'ਚ 3 ਜੀ. ਬੀ. ਰੈਮ ਮੌਜੂਦ ਹੈ।

ਫੋਟੋਗ੍ਰਾਫੀ ਲਈ ਫੋਨ 'ਚ ਕੈਮਰੇ ਦੀ ਗੱਲ ਕਰੀਏ ਤਾਂ 16 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ f/2.0 ਅਪਚਰ , PDAF ਅਤੇ ਐੱਚ. ਡੀ. ਆਰ. ਸਪੋਰਟ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ f/2.0 ਅਪਚਰ ਇੰਟੈਲੀਜੇਂਟ ਫੇਸ਼ੀਅਲ ਬ੍ਰਾਈਟਨੈੱਸ ਅਤੇ ਬਿਊਟੀ ਮੋਡ ਨਾਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੈਟਰੀ ਬੈਕਅਪ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਜੋ ਕਿ 9.5 ਘੰਟੇ ਦਾ ਵੀਡੀਓ ਪਲੇਬੈਕ ਟਾਇਮ ਦਿੰਦੀ ਹੈ। ਇਸ ਨਾਲ ਫੋਨ ਫਾਸਟ ਚਾਰਜ਼ਿੰਗ ਨੂੰ ਸਪੋਰਟ ਕਰਦਾ ਹੈ। ਫੋਨ ਨੂੰ 30 ਮਿੰਟ 'ਚ 50% ਤੱਕ ਚਾਰਜ ਕੀਤਾ ਜਾ ਸਕਦਾ ਹੈ। ਇਹ ਡਿਵਾਇਸ ਐਂਡਰਾਇਡ OS wrapped under Flyme 6.2 UI 'ਤੇ ਕੰਮ ਕਰਦਾ ਹੈ। 

Meizu M6s 'ਚ ਫਿੰਗਰਪ੍ਰਿੰਟ ਸੈਂਸਰ ਨੂੰ ਸਾਈਡ ਪੈਨਲ ਦਿੱਤਾ ਗਿਆ ਹੈ। ਜੇਕਰ ਜਗ੍ਹਾਂ ਫਿੰਗਰਪ੍ਰਿੰਟ ਸੈਂਸਰ ਦੀ ਮੌਜੂਦਗੀ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰ ਜਦੋਂ ਇਸ ਦੀ ਵਰਤੋਂ ਰੋਜ਼ ਕਰੇਗਾ ਤਾਂ ਉਸ ਦੇ ਲਈ ਇਹ ਆਮ ਹੋ ਜਾਵੇਗਾ। ਡਿਵਾਇਸ ਨੂੰ ਫਿੰਗਰਪ੍ਰਿੰਟ ਸੈਂਸਰ ਦੀ ਮਦਦ ਨਾਲ ਸਿਰਫ 0.2 ਸੈਕਿੰਡ 'ਚ ਅਨਲਾਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਇਕ ਹੋਰ ਫੀਚਰ ਮੌਜੂਦ ਹੈ, ਜਿਸ ਨੂੰ ‘Super mBack’ ਬਟਨ ਕਿਹਾ ਜਾ ਰਿਹਾ ਹੈ। ਇਸ 'ਚ ਇਕ ਡੈਡੀਕੇਟ ਸੈਂਸਰ ਚਿਪ ਅਤੇ ਵਾਈਬ੍ਰੇਸ਼ਨ ਮੋਟਰ ਪਲੇਸਡ ਡਿਸਪਲੇਅ ਦੇ ਬਾਟਮ 'ਚ ਹੈ।

ਕੀਮਤ ਅਤੇ ਉਪਲੱਬਧਤਾ-
Meizu M6s ਦੇ 64 ਜੀ. ਬੀ. ਵੇਰੀਐਂਟ ਦੀ ਕੀਮਤ RMB 1199 (ਲਗਭਗ 12,000 ਰੁਪਏ) , 32 ਜੀ. ਬੀ. ਵੇਰੀਐਂਟ ਦੀ ਕੀਮਤ RMB 999 (ਲਗਭਗ 10,000 ਰੁਪਏ) ਹੈ। ਕੰਪਨੀ ਨੇ ਇਸ ਦੇ ਨਾਲ ਹੀ ਨਵੇਂ cases ਪੇਸ਼ ਕੀਤੇ ਹਨ, ਜਿਸ ਦੀ ਕੀਮਤ RMB 49 (ਲਗਭਗ 480 ਰੁਪਏ) ਹੈ। Meizu M6s ਨੂੰ ਚੀਨ ਦੇ ਰੀਟੇਲਰ Meizu Mall, Lynx ਅਤੇ Suning 'ਤੇ 19 ਜਨਵਰੀ ਨੂੰ ਉਪਲੱਬਧ ਕਰਵਾਇਆ ਜਾਵੇਗਾ । ਇਸ ਸਮਾਰਟਫੋਨ ਨੂੰ ਚਾਰ ਕਲਰ ਆਪਸ਼ਨ- ਬਲੈਕ, ਬਲੂ, ਗ੍ਰੇਅ ਅਤੇ ਗੋਲਡ ਕਲਰ 'ਚ ਖਰੀਦ ਸਕਦੇ ਹਨ।


Related News