Meizu ਨੇ ਪੇਸ਼ ਕੀਤਾ ਆਪਣਾ ਨਵਾਂ ਸਮਾਰਟਫੋਨ ,ਜਾਣੋ ਸਪੈਸੀਫਿਕੇਸ਼ਨ

09/21/2017 7:18:33 PM

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Meizu ਨੇ Mਸੀਰੀਜ਼ 'ਚ ਆਪਣਾ ਨਵਾਂ ਸਮਾਰਟਫੋਨ Meizu M6 ਲਾਂਚ ਕੀਤਾ ਹੈ। Meizu ਵੱਲੋਂ ਇਸ ਦੀ M ਸੀਰੀਜ਼ ਇਕ ਅਜਿਹੀ ਸੀਰੀਜ਼ ਹੈ, ਜਿਸ ਨੂੰ ਆਪਣੇ ਫੀਚਰਸ ਅਤੇ ਸਪੈਕਸ ਨਾਲ ਕੰਪਨੀ ਵੱਲੋਂ ਕਾਫੀ ਸਫਲਤਾ ਮਿਲੀ ਹੈ। ਡਿਜ਼ਾਈਨ ਅਤੇ ਕੈਮਰੇ ਦੀ ਗੱਲ ਕਰੀਏ ਤਾਂ ਇਕ ਨਵਾਂ ਸਮਾਰਟਫੋਨ ਕੰਪਨੀ ਨੇ M6 ਦੇ ਤੌਰ 'ਤੇ ਪੇਸ਼ ਕਰ ਦਿੱਤਾ ਹੈ। ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਅੱਜ ਹੀ ਪੇਸ਼ ਕੀਤੇ ਗਏ ਸਮਾਰਟਫੋਨ Meizu M6 'ਚ ਤੁਹਾਨੂੰ ਇਕ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮਿਲ ਰਿਹਾ ਹੈ, ਪਰ ਇਹ ਕੈਮਰਾ ArcSoft ਦੇ advanced picture processing algorithms  ਨਾਲ ਆਇਆ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ਦਾ ਡਿਜ਼ਾਈਨ ਵੀ ਕਾਫੀ ਖਾਸ ਕਿਹਾ ਜਾ ਸਕਦਾ ਹੈ।

ਜੇਕਰ ਗੱਲ ਕਰੀਏ ਇਸ ਸਮਾਰਟਫੋਨ ਦੇ ਕੈਮਰੇ ਦੀ ਤਾਂ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਮਿਲ ਰਿਹਾ ਹੈ, ਜੋ ਇਕ RGBW technology 'ਤੇ ਆਧਾਰਿਤ ਕੈਮਰਾ ਹੈ ਅਤੇ ਨਾਲ ਹੀ ਇਸ ਦੇ ਕੈਮਰੇ ਤੋਂ ਇਲਾਵਾ ਫੋਨ 'ਚ ਇਕ ਡਿਊਲ ਟੋਨ ਫਲੈਸ਼ ਵੀ ਮੌਜ਼ੂਦ ਹੈ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਕੈਮਰਾ ਵੀ ਉਸੇ ਫੀਚਰ ਨਾਲ ਆਇਆ ਹੈ, ਜਿਸ ਦੇ ਨਾਲ ਇਸ ਦਾ ਫ੍ਰੰਟ ਕੈਮਰਾ ਆਇਆ ਹੈ । ਇਸ ਤੋਂ ਇਲਾਵਾ ਸਮਾਰਟਫੋਨ 'ਚ ਇਕ 8 ਮੈਗਾਪਿਕਸਲ ਦਾ ਸੈਲਫੀ ਕੈਮਰੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਕੈਮਰੇ ਨੂੰ f/2.0 ਅਪਚਰ ਹੋਰ ਵਧੀਆ ਸੈਲਫੀ ਲਈ ਇਸ ਦੇ ਨਾਲ ਹੀ  ArcSoft ਦਾ ਇਹ ਫੀਚਰ ਵੀ ਜੋੜਿਆ ਗਿਆ ਹੈ।

ਇਨ੍ਹਾਂ ਸਪੈਸੀਫਿਕੇਸ਼ਨ ਤੋਂ ਇਲਾਵਾ ਇਸ ਸਮਾਰਟਫੋਨ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.2 ਇੰਚ ਦਾ ਇਕ HD ਸਕਰੀਨ ਦਿੱਤੀ ਗਈ ਹੈ, ਜੋ ਕਿ 1000:1 ਕੰਟ੍ਰਾਸਟ ਰੇਸ਼ਿਓ ਨਾਲ ਦਿੱਤੀ ਗਈ ਹੈ ਅਤੇ ਨਾਲ ਹੀ ਇਸ 'ਚ 2.5D ਦਾ Curve ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੁੱਲ ਲੈਮੀਨੇਸ਼ਨ ਤਕਨੀਕ ਦੇ ਕਾਰਣ ਇਹ ਅਨੁਕੂਲ ਅਤੇ ਚਮਕਦਾਰ ਐਕਸਪੀਰੀਅੰਸ ਦੇਣ ਦੇ ਸਮੱਰਥ ਹੈ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਇਸ ਦੇ ਡਿਸਪਲੇਅ ਦੇ ਬਾਟਮ 'ਚ ਤੁਹਾਨੂੰ ਇਕ ਐੱਮ ਟੱਚ ਫਿੰਗਰਪ੍ਰਿੰਟ ਸੈਂਸਰ ਮਿਲ ਰਿਹਾ ਹੈ। 

ਇਸ ਸਮਾਰਟਫੋਨ 'ਚ 64 ਬਿਟ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਤੁਹਾਨੂੰ 3 ਜੀ. ਬੀ.  ਰੈਮ ਅਤੇ 32 ਜੀ. ਬੀ. ਦੀ ਇੰਟਰਨਲ ਸਟੋਰੇਜ ਨਾਲ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 3070 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ, ਜੋ ਕੰਪਨੀ ਦੇ ਅਨੁਸਾਰ ਪੂਰੇ ਦਿਨ ਤੱਕ ਚੰਗੇ ਤਰੀਕੇ ਨਾਲ ਕੰਮ ਕਰਨ ਦੇ ਸਮੱਰਥ ਹੈ। ਹੁਣ ਇਸ ਸਮਾਰਟਫੋਨ ਨੂੰ ਚੀਨ ਤੋਂ ਇਲਾਵਾ ਹੋਰ ਦੇਸ਼ਾਂ 'ਚ ਲਾਂਚ ਅਤੇ ਕੀਮਤ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।


Related News