Maruti Suzuki ਨੇ ਲਾਂਚ ਕੀਤਾ BS -4 ਇੰਜਣ ਨਾਲ ਵੈਨ Eeco ਦਾ 2017 ਮਾਡਲ

04/28/2017 5:07:48 PM

ਜਲੰਧਰ- ਮਾਰੂਤੀ ਸੁਜ਼ੂਕੀ ਕਿ ਤੋਂ ਬਾਅਦ ਇਕ ਲਗਾਤਾਰ ਨਵੇਂ ਤੋਹਫੇ ਆਪਣੇ ਗਾਹਕਾਂ ਨੂੰ ਦੇ ਰਹੀ ਹੈ ਮਾਰੂਤੀ ਸੁਜ਼ੂਕੀ ਇੰਡੀਆ ਨੇ ਹਾਲ ਹੀ ''ਚ ਆਪਣੀ ਕੰਪੈਕਟ ਸੇਡਾਨ ਡਿਜ਼ਾਇਰ ਨੂੰ ਪੇਸ਼ ਕੀਤਾ ਹੈ। ਹੁਣ ਮਾਰੂਤੀ ਨੇ ਆਪਣੀ ਪਾਪੂਲਰ ਕਾਮਰਸ਼ਿਅਲ ਵੈਨ ਈਕੋ ਦਾ 2017 ਮਾਡਲ ਲਾਂਚ ਕਰ ਦਿੱਤਾ। ਈਕੋ ਵੈਨ ਨੂੰ BS-4 ਇੰਜਣ ਦੇ ਨਾਲ ਅਪਡੇਟ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਸ਼ੁਰੂਆਤੀ ਕੀਮਤ 3.25 ਲੱਖ ਰੁਪਏ ਰੱਖੀ ਹੈ ਜੋ ਕਿ 4.32 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਤੱਕ ਜਾਂਦੀ ਹੈ।

 

ਖਾਸ ਹਨ ਫੀਚਰਸ
ਫੀਚਰਸ ਦੇ ਤੌਰ ''ਤੇ ਮਾਰੂਤੀ ਸੁਜ਼ੂਕੀ ਈਕੋ ''ਚ ਡਾਇਗਨਲ ਸ਼ਿਫਟ ਅਸਿਸਟੇਂਸ, ਬਾਡੀ ਡੇਕਲਸ, ਸਲਾਈਡਿੰਗ ਰਿਅਰ ਡੋਰਸ, ਹੈੱਡਲੈਂਪ ਲੇਵੇਲਿੰਗ ਡਿਵਾਇਸ, ਟਿਊਬਲੈੱਸ ਟਾਇਰਸ, ਸਾਇਡ ਇੰਪੈਕਟ ਬੀਂਸ,  ਹਾਇ-ਮਾਉਂਟੇਡ ਰਿਅਰ ਸਟਾਪ ਲੈਂਪ, 5 ਅਤੇ 7 ਸੀਟਰ ਲੇਆਉਟ, ਚਾਇਲਡ ਲਾਕ ਅਤੇ ਏਅਰ ਅੰਡੀਸ਼ਨਿੰਗ ਦਿੱਤੀ ਗਈ ਹੈ।

ਮਿਲੇਗਾ ਦਮਦਾਰ ਇੰਜਣ
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ 2017 ਮਾਰੂਤੀ ਸੁਜ਼ੂਕੀ ਈਕੋ ਵੈਨ ''ਚ 1.2 ਲਿਟਰ 4 ਸਿਲੰਡਰ MP69 16-ਵੈਲਵ ਇੰਜਣ ਲਗਾ ਹੈ। ਇਹ ਇੰਜਣ 73bhp ਦੀ ਪਾਵਰ  ਦੇ ਨਾਲ 101Nm ਦਾ ਟਾਰਕ ਦਿੰਦਾ ਹੈ। ਇੰਜਣ 5 ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਹੈ। ਇਹ ਵੈਨ ਦੋ ਵਰਜਨ ਪੈਟਰੋਲ ਅਤੇ CNG ''ਚ ਉਪਲੱਬਧ ਹੈ। ਪੈਟਰੋਲ ਵਰਜਨ ''ਚ ਈਕੋ 15kmpl ਅਤੇ CNG ਵਰਜਨ ''ਚ 20km/kg ਦਾ ਮਾਇਲੇਜ ਦਿੰਦੀ ਹੈ।

ਪੁਰਾਣੇ ਮਾਡਲ ਦੀ ਤਰ੍ਹਾਂ ਨਵੇਂ ਮਾਡਲ ''ਚ ਵੀ ਦੋ ਸੀਟਿੰਗ ਲੇਆਉਟ ਦੀ ਆਪਸ਼ਨ ਗਾਹਕਾਂ ਨੂੰ ਮਿਲੇਗਾ। 5-ਸੀਟਰ (ਏ. ਸੀ ਦੇ ਨਾਲ ਅਤੇ ਬਿਨਾਂ ਏ. ਸੀ ਦੇ) ਅਤੇ 7-ਸੀਟਰ।


Related News