ਫੋਨ ''ਤੇ ਲਾਓ ਐਂਡਰਾਇਡ ਡਿਵਾਈਸ ਮੈਨੇਜਰ ਨਾਲ Security Lock

04/21/2017 2:49:34 PM

ਜਲੰਧਰ- ਸਮਾਰਟਫੋਨ ਪ੍ਰਾਈਵੇਸੀ ਨੂੰ ਬਿਹਤਰ ਬਣਾਉਣ ਲਈ ਯੂਜ਼ਰ ਉਸ ''ਚ ਕਈ ਤਰ੍ਹਾਂ ਦੇ ਸਕਿਉਰਿਟੀ ਲਾਕ ਲਾਉਂਦੇ ਹਨ। ਐਂਡਰਾਇਡ ਫੋਨ ''ਚ ਤਾਂ ਇਸ ਲਈ ਪਾਸਵਰਡ, ਪੈਟਰਨ ਅਤੇ ਪਿਨ ਵਰਗੇ 3 ਤਰ੍ਹਾਂ ਦੇ ਲਾਕ ਹੁੰਦੇ ਹਨ ਪਰ ਫਿਰ ਵੀ ਕਈ ਯੂਜ਼ਰ ਫੋਨ ''ਤੇ ਲਾਕ ਸਕਰੀਨ ਦਾ ਇਸਤੇਮਾਲ ਨਹੀਂ ਕਰਦੇ। ਇਸ ਦਾ ਪਛਤਾਵਾਂ ਉਨ੍ਹਾਂ ਨੂੰ ਫੋਨ ਦੇ ਗੁੰਮ ਹੋ ਜਾਣ ''ਤੇ ਹੁੰਦਾ ਹੈ। ਸਕਿਉਰਿਟੀ ਲਾਕ ਨਾ ਲਾ ਕੇ ਰੱਖਣ ''ਤੇ ਕੋਈ ਵੀ ਬਾਹਰੀ ਵਿਅਕਤੀ ਯੂਜ਼ਰ ਦੇ ਫੋਨ ਨੂੰ ਦੇਖ ਸਕਦੇ ਹਨ। ਫੋਨ ਦੇ ਗੁੰਮ ਹੋ ਜਾਣ ''ਤੇ ਤਾਂ ਇਹ ਸਮੱਸਿਆ ਹੋਰ ਵੀ ਵੱਡੀ ਹੋ ਜਾਂਦੀ ਹੈ ਕਿਉਂਕਿ ਉਸ ''ਚ ਮੌਜੂਦ ਨਿੱਜ਼ੀ ਕਨਟੈਕਟ ਨੰਬਰ, ਤਸਵੀਰਾਂ ਅਤੇ ਵੀਡੀਓ ਵਰਗੇ ਮਲਟੀਮੀਡੀਆ ਕਨਟੈਂਟ ਦਾ ਕੋਈ ਵੀ ਗਲਤ ਇਸਤੇਮਾਲ ਕਰ ਸਕਦਾ ਹੈ।
ਐਂਡਰਾਇਡ ਡਿਵਾਈਸ ਮੈਨੇਜ਼ਰ ਕਰੇਗਾ ਮਦਦ -
ਇਸ ਸਮੱਸਿਆ ਤੋਂ ਬਚਣ ਲਈ ਯੂਜ਼ਰ ਗੂਗਲ ਦੇ ਐਂਡਰਾਇਡ ਡਿਵਾਈਸ ਮੈਨੇਜ਼ਰ ਦਾ ਇਸਤੇਮਾਲ ਕਰ ਸਕਦੇ ਹਨ। ਇਸ ਸਰਵਿਸ ਦੇ ਰਾਹੀ ਯੂਜ਼ਰ ਫੋਨ ਤੋਂ ਦੂਰ ਰਹਿੰਦੇ ਹੋਏ ਵੀ ਉਸ ਨੂੰ ਲਾਕ ਕਰ ਸਕਦੇ ਹੋ। ਇਸ ਲਈ ਯੂਜ਼ਰ ਵੇਬ ਬ੍ਰਾਊਜ਼ਰ ਦੇ ਸਰਚ ਵਾਰ ''ਚ www.google.co.in/android/devicemanager ਟਾਈਪ ਕਰੋ। ਇਸ ਤੋਂ ਬਾਅਦ ਯੂਜ਼ਰ ਤੋਂ ਯੂਜ਼ਰ ਨਾਲ ਉਸ ਦੇ ਜੀਮੇਲ ਅਕਾਊਂਟ ਦਾ ਪਾਸਵਰਡ ਪੁੱਛਿਆ ਜਾਵੇਗਾ। ਸਹੀ ਪਾਸਵਰਡ ਦਰਜ ਕਰਨ ''ਤੇ ਐਂਡਰਾਇਡ  ਡਿਵਾਈਸ ਮੈਨੇਜਰ ਦਾ ਪੇਜ ਡਿਸਪਲੇ ''ਤੇ ਖੁੱਲ ਜਾਵੇਗਾ।
ਇਸ ''ਤੇ ਯੂਜ਼ਰ ਨੂੰ ਆਪਣੇ ਮੋਬਾਇਲ ਹੈਂਡਸੈੱਟ ਦਾ ਮਾਡਲ ਨੰਬਰ ਨਜ਼ਰ ਆਵੇਗਾ। ਇਸ ਦੇ ਠੀਕ ਨੀਚੇ, ਯੂਜ਼ਰ ਨੂੰ ਲਾਕ ਦਾ ਆਪਸ਼ਨ ਨਜ਼ਰ ਆਵੇਗਾ। ਇਸ ''ਤੇ ਕਲਿੱਕ ਕਰਦੇ ਹੀ ਡਿਸਪਲੇ ''ਤੇ ਨਿਊ ਲਾਕ ਸਕਰੀਨ ਖੁੱਲ ਜਾਵੇਗੀ, ਜਿਸ ''ਚ ''ਨਿਊ ਪਾਸਵਰਡ'', ''ਕਨਫਰਮ ਪਾਸਵਰਡ'', ''ਰਿਕਵਰੀ ਮੈਸੇਜ਼'' ਅਤੇ ਇਕ ''ਵੈਕਲਿਪਕ ਫੋਨ ਨੰਬਰ'' ਦਰਜ ਕਰਨਾ ਹੋਵੇਗਾ। ਰਿਕਵਰੀ ਮੈਸੇਜ਼ ''ਚ ਯੂਜ਼ਰ ਆਪਣੇ ਫੋਨ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਸੰਦੇਸ਼ ਦੇ ਸਕਦੇ ਹਨ। ਲਾਕ ਹੋਣ ਤੋਂ ਬਾਅਦ ਰਿਕਵਰੀ ਮੈਸੇਜ਼ ਫੋਨ ਦੀ ਡਿਸਪਲੇ ''ਤੇ ਹਰ ਸਮੇਂ ਨਜ਼ਰ ਆਵੇਗਾ। ਇਸ ਤੋਂ ਬਾਅਦ ਹਲਕੇ ਨੀਲੇ ਰੰਗ ''ਚ ਨਜ਼ਰ ਆ ਰਹੇ ''ਲਾਕ'' ''ਤੇ ਕਲਿੱਕ ਕਰ ਦਿਓ। ਯੂਜ਼ਰ ਦਾ ਸਮਾਰਟਫੋਨ ਜਿੱਥੇ ਵੀ ਹੋਵੇਗਾ, ਆਪਣੇ-ਆਪ ਲਾਕ ਹੋ ਜਾਵੇਗਾ। 
''ਸਾਈਲੇਂਟ ਮੋਡ'' ''ਤੇ ਸ਼ੋਰ ਕਰੇਗਾ ਫੋਨ -
ਕਈ ਵਾਰ ਆਫਿਸ ਘਰ ਜਾਂ ਕਾਰ ''ਚ ਆਪਣਾ ਸਮਾਰਟਫੋਨ ਰੱਖ ਕੇ ਭੁੱਲ ਜਾਂਦੇ ਹੋ। ਇਹ ਸਮੱਸਿਆਂ ਉਦੋਂ ਹੋਰ ਵੀ ਵੱਧ ਜਾਂਦੀ ਹੈ, ਜਦੋਂ ਫੋਨ ''ਸਾਈਲੇਂਟ'' ਜਾਂ ''ਵਾਈਬ੍ਰੇਟ'' ਮੋਡ ''ਤੇ ਹੋਵੇ। ਅਜਿਹੀ ਸਥਿਤੀ ''ਚ ਵੀ ਗੂਗਲ ਦੀ ਐਂਡਰਾਇਡ ਡਿਵਾਈਸ ਮੈਨੇਜ਼ਰ'' ਬੇਹੱਦ ਮਦਦਗਾਰ ਹੈ। ਇਸ ''ਚ ਲਾਗਿਨ ਕਰਨ ਤੋਂ ਬਾਅਦ ਯੂਜ਼ਰ ਨੂੰ ਲਾਕ ਦੇ ਬਗਲ ''ਚ ''ਰਿੰਗ'' ਦੇ ਆਪਸ਼ਨ ਨਜ਼ਰ ਆਵੇਗਾ। ਇਸ ''ਤੇ ਕਲਿੱਕ ਕਰਦੇ ਹੀ ਡਿਸਪਲੇ ''ਤੇ ਇਕ ''ਪਾਪ ਅੱਪ'' ਖੁੱਲੇਗਾ, ਜਿਸ ''ਚ ਪੁੱਛਿਆ ਜਾਵੇਗਾ ਕਿ ਕੀ ਯੂਜ਼ਰ ਨੂੰ ਆਪਣਾ ਫੋਨ 5 ਮਿੰਟ ਲਈ ''ਫੁੱਲ ਵਾਲਿਊਮ'' ''ਤੇ ਸੈੱਟ ਕਰਨਾ ਹੈ? ਇਸ ਤੋਂ ਬਾਅਦ ਯੂਜ਼ਰ ਨੂੰ ਹਲਕੇ ਨੀਲੇ ਰੰਗ ''ਚ ਨਜ਼ਰ ਆ ਰਹੇ ''ਰਿੰਗ ਦੇ ਆਪਸ਼ਨ ''ਤੇ ਕਲਿੱਕ ਕਰ ਕੇ ਹੋਵੇਗਾ। ਇਸ ''ਤੇ ਕਲਿੱਕ ਕਰਦੇ ਹੀ ਯੂਜ਼ਰ ਨੂੰ ਫੋਨ ਫੁੱਲ ਵਾਲਿਊਮ ''ਤੇ 5 ਮਿੰਟ ਲਈ ਜੋਰ-ਜੋਰ ਤੋਂ ਰਿੰਗ ਕਰਨ ਲੱਗੇਗਾ। ਫਿਰ ਭਾਵੇਂ ਹੀ ਉਹ ''ਸਾਈਲੇਂਟ'' ਜਾਂ ''ਵਾਈਬ੍ਰੇਟ'' ਮੋਡ ''ਤੇ ਹੀ ਕਿਉਂ ਨਾ ਹੋਵੇ।

Related News