24ਅਪ੍ਰੈਲ ਨੂੰ ਭਾਰਤ ''ਚ ਲਾਂਚ ਹੋਵੇਗਾ LG ਦਾ ਇਹ ਸਮਾਰਟਫੋਨ

04/21/2017 12:32:17 PM

ਜਲੰਧਰ- ਸੈਮਸੰਗ ਦੁਆਰਾ ਫਲੈਗਸ਼ਿਪ ਸਮਾਰਟਫੋਨ ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ 8+ ਨੂੰ ਲਾਂਚ ਕੀਤੇ ਜਾਣ ਮਗਰੋਂ ਹੁਣ ਐੱਲ. ਜੀ ਨੇ ਭਾਰਤ ''ਚ ਐੱਲ. ਜੀ ਜੀ6 ਨੂੰ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਦੱਖਣੀ ਕੋਰੀਆਈ ਇਲੈਕਟ੍ਰਾਨਿਕਸ ਕੰਪਨੀ ਐੱਲ. ਜੀ ਨੇ ਮੀਡੀਆ ਇਨਵਾਈਟ ਭੇਜ ਕੇ ਦੱਸਿਆ ਹੈ ਕਿ ਐੱਲ. ਜੀ ਜੀ6 ਭਾਰਤ ''ਚ 24 ਅਪ੍ਰੈਲ (ਸੋਮਵਾਰ) ਨੂੰ ਲਾਂਚ ਹੋਵੇਗਾ। ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ। ਐੱਲ ਜੀ ਇਸ ਸਮਾਰਟਫੋਨ ਲਈ ਪ੍ਰੀ-ਰਜਿਸਟਰੇਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ ''। ਕੀਮਤ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ''ਚ ਐੱਲ. ਜੀ ਜੀ6 ਦੀ ਕੀਮਤ 53,000 ਤੋਂ 54,000 ਰੁਪਏ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਇਹ ਦਾਅਵਾ ਕੰਪਨੀ ਦੇ ਪ੍ਰਮੋਸ਼ਨਲ ਮਟੀਰਿਅਲ ਦੇ ਅਧਾਰ ''ਤੇ ਕੀਤੇ ਗਏ ਹਨ। ਐਲ. ਜੀ ਇੰਡੀਆ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਸਪੈਸੀਫਿਕੇਸ਼ਨਸ
ਐੱਲ. ਜੀ ਜੀ6 ਕੰਪਨੀ ਯੂ. ਐਕਸ 6.0 ਸਕਿਨ ਦੇ ਨਾਲ ਆਉਣ ਵਾਲਾ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ। ਇਹ ਫੋਨ ਐਂਡ੍ਰਾਇਡ 7.0 ਨੂਗਟ ''ਤੇ ਚੱਲਦਾ ਹੈ। ਇਸ ''ਚ 5.7 ਇੰਚ ਦਾ ਕਵਾਡ- ਐੱਚ. ਡੀ ਪਲਸ (2880x1440 ਪਿਕਸਲ) ਫੁੱਲਵਿਜ਼ਨ ਡਿਸਪਲੇ, ਕਵਾਲਕਾਮ ਸਨੈਪਡਰੈਗਨ 821 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ''ਚ 4 ਜੀ. ਬੀ ਰੈਮ ਐੱਲ. ਪੀ. ਡੀ. ਡੀ. ਆਰ4 ਰੈਮ ਹੈ। ਇਸ ਸਮਾਰਟਫੋਨ ਦੇ ਦੋ ਸਟੋਰੇਜ਼ ਵੇਰਿਅੰਟ ਹੋਣਗੇ। 32 ਜੀ. ਬੀ ਜਾਂ 64 ਜੀ. ਬੀ ਸਟੋਰੇਜ ''ਚੋਂ ਇਕ ਨੂੰ ਖਰੀਦ ਸਕੋਗੇ। ਦੋਨੋਂ ਹੀ ਵੇਰਿਅੰਟ 2 ਟੀ. ਬੀ ਤੱਕ ਦੀ ਮਾਇਕ੍ਰੋ ਐੱਸ. ਡੀ ਕਾਰਡ ਸਪੋਰਟ ਕਰਦੇ ਹਨ।

ਹੈਂਡਸੈੱਟ ''ਚ ਡਿਊਲ ਰਿਅਰ ਕੈਮਰਾ ਹੈ । ਇਕ ਕੈਮਰਾ 13 ਮੈਗਾਪਿਕਸਲ ਦੇ ਵਾਇਡ ਸੈਂਸਰ, ਅਪਰਚਰ ਐੱਫ/2.4 ਮੌਜੂਦ ਹੈ। ਦੂੱਜਾ ਕੈਮਰਾ 13 ਮੈਗਾਪਿਕਸਲ ਦਾ ਸਟੈਂਡਰਡ ਸੈਂਸਰ ਐੱਫ/1.8 ਅਪਰਚਰ ਵਾਲਾ ਇਹ ਸੈਂਸਰ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਨਾਲ ਲੈਸ ਹੈ। ਫ੍ਰੰਟ ਪੈਨਲ ''ਤੇ ਤੁਹਾਨੂੰ ਐੱਫ/2.2 ਅਪਰਚਰ ਵਾਲਾ 5 ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਸਮਾਰਟਫੋਨ ਦੀ ਬੈਟਰੀ 3300 ਐੱਮ. ਏ. ਐੱਚ ਦੀ ਹੈ। ਹੈਂਡਸੈੱਟ ਐਂਡ੍ਰਾਇਡ 7.0 ਨੂਗਟ ''ਤੇ ਚੱਲਦਾ ਹੈ।

ਹੈਂਡਸੈਡ ਦਾ ਡਾਇਮੇਂਸ਼ਨ 148.9x71.9x7.9 ਮਿਲੀਮੀਟਰ ਹੈ ਅਤੇ ਭਾਰ 163 ਗਰਾਮ। ਕੁਨੈੱਕਟੀਵਿਟੀ ਫੀਚਰ ''ਚ ਵਾਈ-ਫਾਈ 802.11ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ 4.2, ਐੱਨ. ਐੱਫ. ਸੀ ਅਤੇ ਯੂ. ਐੱਸ. ਬੀ ਟਾਈਪ-ਸੀ 2.0 ਸ਼ਾਮਿਲ ਹਨ। ਸਮਾਰਟਫੋਨ ਐੱਸਟਰੋ ਬਲੈਕ, ਆਇਸ ਪਲੈਟਿਨਮ, ਮਿਸਟਿਕ ਵਾਇਟ ਕਲਰ ''ਚ ਉਪਲੱਬਧ ਹੋਵੇਗਾ। ਐੱਲ. ਜੀ ਦਾ ਇਹ ਫੋਨ ਵਾਟਰ ਅਤੇ ਡਸਟ ਰੇਸਿਸਟੇਂਟ ਹੈ।  ਇਸ ''ਚ ਫਿੰਗਰਪ੍ਰਿੰਟ ਸੈਂਸਰ ਹੈ ਅਤੇ ਇਸ ਬੈਟਰੀ ਕਵਾਲਕਾਮ ਕਵਿਕ ਚਾਰਜ 3.0 ਨੂੰ ਸਪੋਰਟ ਕਰਦੀ ਹੈ।


Related News