ਐਲ.ਜੀ. ਜੀ4 ਦਾ ਮਟੈਲਿਕ ਵੈਰੀਐਂਟ ਭਾਰਤ ''ਚ ਲਾਂਚ, ਜਾਣੋ ਫੀਚਰਸ ਤੇ ਕੀਮਤ

08/28/2015 3:32:57 PM

ਜਲੰਧਰ- ਐਲ.ਜੀ. ਨੇ ਭਾਰਤ ''ਚ ਆਪਣੇ ਜੀ4 ਫਲੈਗਸ਼ਿਪ ਸਮਾਰਟਫੋਨ ਦਾ ਮਟੈਲਿਕ ਵੈਰੀਐਂਟ ਲਾਂਚ ਕੀਤਾ ਹੈ। ਇਸ ਹੈਂਡਸੈਟ ਦੀ ਕੀਮਤ 40000 ਰੁਪਏ ਹੈ। ਐਲ.ਜੀ. ਦਾ ਨਵਾਂ ਮਟੈਲਿਕ ਵੈਰੀਐਂਟ ਟਾਈਟੇਨਿਅਮ ਬਲੈਕ ਤੇ ਗੋਲਡ ਰੰਗ ''ਚ ਉਪਲੱਬਧ ਹੋਵੇਗਾ। 

ਤੁਹਾਨੂੰ ਦੱਸ ਦਈਏ ਕਿ ਦੱਖਣੀ ਕੋਰੀਆ ਦੀ ਇਸ ਕੰਪਨੀ ਨੇ ਇਸ ਮਹੀਨੇ ਦੀ ਸ਼ੁਰੂਆਤ ''ਚ ਜੀ4 ਦੇ ਲੇਦਰ ਬਲੈਕ ਵੈਰੀਐਂਟ ਤੇ ਸੇਰਾਮਿਕ ਵ੍ਹਾਈਟ ਵੈਰੀਐਂਟ ਦੀ ਕੀਮਤ ''ਚ ਕਟੌਤੀ ਕੀਤੀ ਸੀ। ਇਹ ਦੋਵੇਂ ਹੈਂਡਸੈਟ ਲੜੀਵਾਰ 45000 ਤੇ 40000 ਰੁਪਏ ''ਚ ਉਪਲੱਬਧ ਹਨ। ਜ਼ਿਕਰਯੋਗ ਹੈ ਕਿ ਇਸ ਡਿਵਾਈਸ ਨੂੰ ਜੂਨ ਮਹੀਨੇ ''ਚ 51000 ਰੁਪਏ ''ਚ ਲਾਂਚ ਕੀਤਾ ਗਿਆ ਸੀ। ਐਲ.ਜੀ. ਜੀ4 ਦੇ ਮਟੈਲਿਕ ਵੈਰੀਐਂਟ ਦੇ ਫੀਚਰ ਆਰਿਜਨਲ ਜੀ4 ਵਰਗੇ ਹੀ ਹਨ। 

ਭਾਰਤ ''ਚ ਲਾਂਚ ਕੀਤੇ ਗਏ ਐਲ.ਜੀ. ਜੀ4 ਸਮਾਰਟਫੋਨ ''ਚ ਡਿਊਲ ਸਿਮ ਤੇ ਡਿਊਲ ਐਲ.ਟੀ.ਈ. ਸਪੋਰਟ ਮੌਜੂਦ ਹੈ। ਐਲ.ਜੀ. ਜੀ4 ''ਚ 5.5 ਇੰਚ ਦਾ ਕਵਾਡ ਐਚ.ਡੀ. (1440 x 2560) ਆਈ.ਪੀ.ਐਸ.) ਕਵਾਂਟਮ ਡਿਸਪਲੇ ਹੈ ਜਿਸ ਦੀ ਪਿਕਸਲ ਡੈਨਸਿਟੀ 538 ਪੀ.ਪੀ.ਆਈ. ਹੈ। ਇਸ ਦੇ ਇਲਾਵਾ 1.8 ਜੀ.ਐਚ.ਜ਼ੈਡ. ਕਵਾਲਕਾਮ ਸਨੈਪਡਰੈਗਨ 808 ਹੈਕਸਾ ਕੋਰ ਪ੍ਰੋਸੈਸਰ, 3ਜੀ.ਬੀ. ਦਾ ਰੈਮ, 32ਜੀ.ਬੀ. ਇਨਬਿਲਟ ਸਟੋਰੇਜ (2 ਟੀ.ਬੀ. ਤਕ ਐਕਸਪੈਂਡੇਬਲ) ਤੇ 3000 ਐਮ.ਏ.ਐਚ. ਦੀ ਰਿਮੂਵੇਬਲ ਬੈਟਰੀ ਮੌਜੂਦ ਹੈ। ਹੈਂਡਸੈਟ ''ਚ f/1.8 ਲੈਂਸ ਵਾਲਾ 16 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ f/2.0 ਲੈਂਸ ਵਾਲਾ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਐਂਡਰਾਇਡ ਆਪ੍ਰੇਟਿੰਗ ਸਿਸਟਮ 5.1 ''ਤੇ ਚੱਲਦਾ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News