LG V20 ਦੀ ਕੀਮਤ ''ਤੇ 20 ਫੀਸਦੀ ਦੀ ਛੂਟ, ਹੋਰ LG ਪ੍ਰੋਡੈਕਟ ''ਤੇ ਵੀ ਹੈ ਆਫਰ

Friday, April 21, 2017 9:51 AM
ਜਲੰਧਰ- ਐੱਲ. ਜੀ. ਇਲੈਕਟ੍ਰਾਨਿਕਸ ਨੇ ਭਾਰਤ ''ਚ 20 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ''ਤੇ ਕੰਪਨੀ ਕੋਲ ਗਾਹਕਾਂ ਲਈ ਕਾਫੀ ਕੁਝ ਖਾਸ ਹੋਵੇਗਾ। ਜਾਣਕਾਰੀ ਦਿੱਤੀ ਗਈ ਹੈ ਕਿ ਐੱਲ. ਜੀ. ਦੇ ਪ੍ਰੋਡੈਕਟ ''ਤੇ ਸਪੈਸ਼ਲ ਡਿਸਕਾਊਂਟ ਦਿੱਤਾ ਜਾਵੇਗਾ। ਇਸ ''ਚ ਸਮਾਰਟਫੋਨ ਵੀ ਸ਼ਾਮਿਲ ਹੈ ਅਤੇ ਗਾਹਕਾਂ ਕੋਲ ਆਸਾਨ ਈ. ਐੱਮ. ਆÎਈ. ਦਾ ਆਪਸ਼ਨ ਵੀ ਹੋਵੇਗਾ। ਐੱਲ. ਜੀ. ਦੇ ਇਸ ਆਫਰ ਦੀ ਸ਼ੁਰੂਆਤ 1 ਅਪ੍ਰੈਲ ਤੋਂ ਹੋਈ ਹੈ ਅਤੇ ਇਹ 31 ਮਈ ਤੱਕ ਚੱਲੇਗੀ।
ਐੱਲ. ਜੀ. ਦੇ ਇਸ਼ ਜਸ਼ਨ ''ਚ ਟੈਕਨਾਲੋਜੀ ਪ੍ਰੋਡੈਕਟ ''ਤੇ ਵੀ ਛੂਟ ਮਿਲ ਰਹੀ ਹੈ। ਐੱਲ. ਜੀ. 20 ਸਮਾਰਟਫੋਨ ''ਤੇ 20 ਸਮਾਰਟਫੋਨ ''ਤੇ 20 ਫੀਸਦੀ ਦੀ ਛੂਟ ਮਿਲੇਗੀ। ਐੱ. ਜੀ. ਵੀ20 ਆਊਟ ਆਫ ਬਾਕਸ ਐਂਡਰਾਇਡ ਨੂਗਾ ''ਤੇ ਚੱਲਣ ਵਾਲਾ ਦੁਨੀਆਂ ਦਾ ਪਹਿਲਾ ਸਮਾਰਟਫੋਨ ਹੈ। ਲਾਂਚ ਦੇ ਸਮੇਂ ਐੱਲ. ਜੀ. ਵੀ20 ਦੀ ਕੀਮਤ ਭਾਰਤ ''ਚ 54,999 ਰੁਪਏ ਸੀ। ਫਿਲਹਾਲ ਇਹ ਫੋਨ ਫਲਿੱਪਕਾਰਟ ਅਤੇ ਐਮਾਜ਼ਾਨ ਵਰਗੇ ਈ-ਕਾਮਰਸ ਸਾਈਟ ''ਤੇ ਤੁਹਾਨੂੰ ਕਰੀਬ 40,000 ਰੁਪਏ ''ਚ ਮਿਲ ਜਾਵੇਗਾ। ਅਜਿਹੇ ''ਚ ਇਹ ਜਾਨਣਾ ਰੋਚਕ ਰਹੇਗ ਕਿ ਇਹ ਆਫਲਾਈਨ ਸਟੋਰ ''ਚ ਕਿੰਨੇ ''ਚ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਐੱਲ. ਜੀ. ਕੇ10, ਐੱਲ. ਜੀ. ਐੱਲ. ਜੀ. ਕੇ10 (2017), ਐੱਲ. ਜੀ. ਸਟਾਈਲਿਸ਼ 3, ਐੱਲ. ਜੀ. ਸਟਾਇਲਿਸ਼2 ਡਿਊਲ ਅਤੇ ਐੱਲ. ਜੀ. ਸਟਾਇਲਿਸ਼ 2 ਪਲੱਸ ਦੀ ਖਰੀਦਦਾਰੀ ''ਤੇ ਇਕ ਫਲਿੱਪ ਕਵਰ ਫਰੀ ਮਿਲੇਗਾ। ਐੱਲ. ਜੀ. ਵੀ20 ਦੇ ਗਾਹਕਾਂ ਨੂੰ ਗਿਫਟ ਦੋ ਤੌਰ ''ਤੇ ਇਕ ਬੈਕਕਵਰ ਵੀ ਦਿੱਤਾ ਜਾਵੇਗਾ।
20ਵੀਂ ਵਰ੍ਹੇਗੰਢ ਦੇ ਮੌਕੇ ''ਤੇ ਐੱਲ. ਜੀ. ਦੇ ਆਫਰ ''ਚ 20 ਦਾ ਖਾਸ ਸਥਾਨ ਹੋਵੇਗਾ -
1. 20 ਹਜ਼ਾਰ ਕੈਸ਼ਬੈਕ ਆਫਰ
2. 20 ਮਹੀਨੇ ਦਾ ਈ. ਐੱਮ. ਆਈ. ਪ੍ਰੋਗਰਾਮ
3. ਹੋਰ ਪ੍ਰੋਡੈਕਟ ''ਤੇ 20 ਫੀਸਦੀ ਦਾ ਡਿਸਕਾਊਂਟ
4. ਕਈ ਪ੍ਰੋਡੈਕਟ ਨਾਲ ਫਰੀ ਗਿਫਟ
ਐੱਲ. ਜੀ. ਅਤੇ ਐੱਚ. ਡੀ. ਐੱਫ. ਸੀ. ਕ੍ਰੇਡਿਟ ਕਾਰਡ ਆਫਰ -
ਇਨ੍ਹਾਂ ਸਭ ਤੋਂ ਇਲਾਵਾ ਕੰਪਨੀ ਦੇ ਪ੍ਰੋਡੈਕਟ ਖਰੀਦਣ ਲਈ ਐੱਚ. ਡੀ. ਐੱਫ. ਸੀ. ਕਾਰਡ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ 5 ਫੀਸਦੀ ਕੈਸ਼ਬੈਕ ਮਿਲੇਗਾ। ਇਸ ਲਈ ਘੱਟ ਤੋਂ ਘੱਟ 20,000 ਰੁਪਏ ਦੀ ਖਰੀਦਦਾਰੀ ਕਰਨੀ ਹੋਵੇਗੀ। ਇਕ ਕ੍ਰੇਡਿਟ ਕਾਰਡ ਤੋਂ ਦੋ ਵਾਰ ਜ਼ਿਆਦਾਤਰ 2,500 ਰੁਪਏ ਦੀ ਛੂਟ ਮਿਲੇਗੀ।
ਐੱਲ. ਜੀ. ਦੇ ਆਫਰ ਸਿਰਫ ਸਮਾਰਟਫੋਨ ਤੱਕ ਸੀਮਤ ਨਹੀਂ ਹੈ। ਤੁਸੀਂ ਚਾਹੋ ਤਾਂ ਸਮਾਰਟ ਟੀ. ਵੀ. ਅਤੇ ਬਲੂਟੁਥ ਸਪੀਕਰ ''ਤੇ ਮਿਲ ਰਹੀ ਹੈ। ਇਨ੍ਹਾਂ ਗਾਹਕਾਂ ਕੋਲ ਕੰਪਨੀ ਤੋਂ ਗਿਫਟ ਪਾਉਣ ਦਾ ਮੌਕਾ ਹੋਵੇਗਾ ਅਤੇ ਇਕ ਗਾਹਕ ਕੋਲ ਕੰਪਨੀ ਦੇ ਟੀ. ਵੀ. ਵਿਗਿਆਪਨ ''ਚ ਆਉਣ ਦਾ ਮੌਕਾ ਹੋਵੇਗਾ।