ਸੈਮਸੰਗ ਦੇ ਨਵੇਂ ਫਲਿੱਪ ਫੋਨ ਦੇ ਸਪੈਸੀਫਿਕੇਸ਼ਨ ਹੋਏ ਲੀਕ

05/30/2017 2:27:18 PM

ਜਲੰਧਰ- ਸੈਮਸੰਗ ਨੇ ਪਿਛਲੇ ਸਾਲ ਨਵੰਬਰ 'ਚ ਚੀਨ 'ਚ ਆਪਣਾ ਪ੍ਰੀਮੀਅਮ ਫਲਿੱਪ ਫੋਨ ਡਬਲਯੂ 2017 (ਐੱਸ. ਐੱਮ. ਡਬਲਯੂ 2017) ਲਾਂਚ ਕੀਤਾ ਸੀ। ਹੁਣ ਸੈਮਸੰਗ ਦੇ ਇਸ ਸਮਾਰਟਫੋਨ ਦੇ ਇਕ ਨਵੇਂ ਅਪਗ੍ਰੇਡਡ ਵੇਰੀਅੰਟ ਨੂੰ ਐੱਸ. ਐੱਮ. ਜੀ 9298 ਕੋਡਨੇਮ ਨਾਲ ਚੀਨ ਦੀ ਸਰਟੀਇਫਕੇਸ਼ਨ ਸਾਈਟ ਟੀਨਾ 'ਤੇ ਲਿਸਟ ਕਰ ਦਿੱਤਾ ਗਿਆ ਹੈ। ਸੈਮਸੰਗ ਐੱਸ. ਐੱਮ. ਜੀ 9298 ਫਲਿੱਪ ਫੋਨ ਬਲੈਕ ਕਲਰ ਵੇਰੀਅੰਟ 'ਚ ਆਵੇਗਾ। ਨਵੇਂ ਅਤੇ ਪੁਰਾਣੇ ਫਲਿੱਪ ਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਬੇਹੱਦ ਘੱਟ ਫਰਕ ਹੀ ਲੱਗ ਰਿਹਾ ਹੈ।
ਇਸ ਨਵੇਂ ਸੈਮਸੰਗ ਐੱਸ. ਐੱਮ. ਜੀ 9298 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦਾ ਖੁਲਾਸਾ ਵੀ ਟੀਨਾ ਲਿਸਟਿੰਗ ਤੋਂ ਹੋਇਆ ਹੈ। ਇਸ ਫੋਨ 'ਚ 4.2 ਇੰਚ (1920x1080 ਪਿਕਸਲ) ਸੁਪਰ ਐਮੋਲੇਡ ਡਿਊਲ ਡਿਸਪਲੇ ਹੋ ਸਕਦਾ ਹੈ। ਇਸ ਫੋਨ 'ਚ 2.15 ਗੀਗਹਟਰਜ਼ ਕਵਾਡ-ਕੋਰ ਸਨੈਪਡ੍ਰੈਗਨ 820 ਪ੍ਰੋਸੈਸਰ ਅਤੇ ਗ੍ਰਫਿਕਸ ਲਈ ਐਡ੍ਰੋਨੋ 530 ਜੀ. ਪੀ. ਯੂ. ਦਿੱਤਾ ਜਾਵੇਗਾ, ਜਦਕਿ ਪਿਛਲੇ ਵੇਰੀਅੰਟ 'ਚ ਸਨੈਪਡ੍ਰੈਗਨ 820 ਪ੍ਰੋਸੈਸਰ ਦਿੱਤਾ ਗਿਆ ਸੀ। ਫੋਨ 'ਚ 4 ਜੀ. ਬੀ. ਰੈਮ, 64 ਜੀ. ਬੀ. ਇੰਟਰਨਲ ਸਟੋਰੇਜ ਹੋਵੇਗੀ। ਸਟੋਰੇਜ ਨੂੰ 256 ਜੀ. ਬੀ. ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ। 
ਲੀਕ ਹੋਏ ਸਪੈਸੀਫਿਕੇਸ਼ਨ ਦੇ ਮੁਤਾਬਕ ਸੈਮਸੰਗ ਦਾ ਨਵਾਂ ਫਲਿੱਪ ਸਮਾਰਟਫੋਨ ਐਂਡਰਾਇਡ 6.0.1 ਮਾਰਸ਼ਮੈਲੋ 'ਤੇ ਚੱਲੇਗਾ। ਇਹ ਫੋਨ ਹਾਈਬ੍ਰਿਡ ਡਿਊਲ ਸਿਮ ਸਪੋਰਟ ਕਰੇਗਾ। ਫੋਨ ਨੂੰ ਪਾਵਰ ਦੇਣ ਲਈ 2300 ਐੱਮ. ਏ. ਐੱਚ. ਦੀ ਬੈਟਰੀ ਹੋਵੇਗੀ, ਜੋ ਫਾਸਟ ਚਾਰਜਿੰਗ ਸਪੋਰਟ ਕਰੇਗੀ। ਫੋਨ ਦਾ ਡਾਈਮੈਂਸ਼ਨ 127.7x61.4x15.87 ਮਿਲੀਮੀਟਰ ਅਤੇ ਵਜਨ 234 ਗ੍ਰਾਮ ਹੋਵੇਗਾ। ਫੋਨ 'ਚ ਫੋਟੋਗ੍ਰਾਫੀ ਲਈ ਐੱਲ. ਈ. ਡੀ. ਫਲੈਸ਼, ਅਪਰਚਰ ਐੱਫ/1.7, ਪੀ. ਡੀ. ਏ. ਐੱਫ. ਨਾਲ 12 ਮੈਗਾਪਿਕਸਪਲ ਦਾ ਰਿਅਰ ਕੈਮਰਾ ਹੋਵੇਗਾ, ਜਦਕਿ ਫਰੰਟ ਕੈਮਰਾ 5 ਮੈਗਾਪਿਕਸਲ ਹੋਵੇਗਾ, ਜੋ ਅਪਰਚਰ ਐੱਫ/1.9 ਨਾਲ ਆਵੇਗਾ। ਰਿਅਰ 'ਤੇ ਇਕ ਹਾਰਟ ਰੇਟ ਸੈਂਸਰ ਨਾਲ ਫਿੰਗਰਪ੍ਰਿੰਟ ਸੈਂਸਰ ਵੀ ਦਿੱਤੇ ਜਾਣ ਦੀ ਉਮੀਦ ਹੈ। ਕਨੈਕਟੀਵਿਟੀ ਲਈ ਫੋਨ 'ਚ 4ਜੀ ਵੀ. ਓ. ਐੱਲ. ਟੀ. ਈ., ਵਾਈ-ਫਆਈ 802.11 ਏ. ਸੀ., ਬਲੂਟੁਥ 4.1, ਜੀ. ਪੀ. ਐੱਸ., ਗਲੋਨਾਸ ਅਤੇ ਐੱਨ. ਐੱਫ. ਸੀ. ਵਰਗੇ ਫੀਚਰ ਹੋਣ ਦਾ ਖੁਲਾਸਾ ਹੋਇਆ ਹੈ।


Related News