ਭਾਰੀ ਡਿਸਕਾਊਂਟ ਤੇ ਕੈਸ਼ਬੈਕ ਆਫਰ ਦੇ ਨਾਲ ਮਿਲ ਰਿਹੈ ਲਾਵਾ ਦਾ ਇਹ ਸਮਾਰਟਫੋਨ

05/30/2017 1:32:33 PM

ਜਲੰਧਰ- ਮੋਬਾਇਲ ਨਿਰਮਾਤਾ ਕੰਪਨੀ ਲਾਵਾ ਨੇ ਪਿਛਲੇ ਸਾਲ ਆਪਣਾ ਹੈਂਡਸੈੱਟ A79 ਲਾਂਚ ਕੀਤਾ ਸੀ। ਲਾਂਚਿੰਗ ਸਮੇਂ ਇਸ ਫੋਨ ਦੀ ਕੀਮਤ 5,699 ਰੁਪਏ ਸੀ। ਇਸ ਫੋਨ ਨੂੰ ਹੁਣ ਈ-ਕਾਮਰਸ ਵੈੱਬਸਾਈਟ ਫਿਲੱਪਕਾਰਟ ਤੋਂ 4,099 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਹਾਲਾਂਕਿ ਕੀਮਤ ''ਚ ਕਟੌਤੀ ਬਾਰੇ ਕੰਪਨੀ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। 

PunjabKesari

ਫੋਨ ਨਾਲ ਮਿਲ ਰਹੇ ਆਫਰਜ਼-
ਇਸ ਫੋਨ ਨੂੰ ਖਰੀਦਣ ''ਤੇ ਗਾਹਕਾਂ ਨੂੰ ਕਈ ਆਫਰਜ਼ ਵੀ ਦਿੱਤੇ ਜਾ ਰਹੇ ਹਨ। ਜੇਕਰ ਗਾਹਕ ਫੋਨ ਦੀ ਪੇਮੈਂਟ ਐਕਸਿਸ ਬੈਂਕ ਬਜ ਕਰੈਡਿਟ ਕਾਰਡ ਰਾਹੀਂ ਕਰਦੇ ਹਨ ਤਾਂ ਉਨਾਂ ਨੂੰ 5 ਫੀਸਦੀ ਵਾਧੂ ਛੋਟ ਦਿੱਤੀ ਜਾਵੇਗੀ। ਨਾਲ ਹੀ ਕਰੈਡਿਟ/ਡੈਬਿਟ ਕਾਰਡ ਤੋਂ ਪੇਮੈਂਟ ਕਰਨ ਤੇ 10 ਫੀਸਦੀ ਕੈਸ਼ਬੈਕ ਦਿੱਤਾ ਜਾਵੇਗਾ। ਇਸ ਫੋਨ ਨੂੰ 199 ਰੁਪਏ ਪਰਤੀ ਮਹੀਨੇ ਦੀ ਈ.ਅੈੱਮ.ਆਈ. ਤੇ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਗਾਹਕ ਫੋਨ ਪੇ ਰਾਹੀਂ ਪੇਮੈਂਟ ਕਰਦੇ ਹਨ ਤਾਂ ਉਨਾਂ ਨੂੰ 25 ਫੀਸਦੀ ਦਾ ਕੈਸ਼ਬੈਕ ਮਿਲੇਗਾ ਜੋ 200 ਰੁਪਏ ਜ਼ਿਆਦਾ ਹੋਵੇਗਾ। 


Related News