ਜਾਣੋ ਸਮਾਰਟਫੋਨ ਨਾਲ ਜੁੜੀਆ ਇਹ 7 ਗਲਤ-ਫਹਿਮੀਆਂ

05/29/2017 5:05:49 PM

ਜਲੰਧਰ-ਟੈਕਨਾਲੋਜੀ ਦੇ ਯੁੱਗ 'ਚ ਸਮਾਰਟਫੋਨ ਸਾਡੀ ਜਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਏ ਹੈ। ਇਸ ਨਾਲ ਸਾਡੇ ਰੋਜ਼ ਦੀ ਜ਼ਿੰਦਗੀ ਦੇ ਕਈ ਜ਼ਰੂਰੀ ਕੰਮ ਮਿੰਟਾਂ 'ਚ ਹੋ ਜਾਦੇ ਹਨ ਪਰ ਸਮਾਰਟਫੋਨ ਦਾ ਵੱਡਾ ਲੈਵਲ 'ਤੇ ਵਿਕਾਸ ਹੋਣ ਦੇ ਬਾਵਜੂਦ ਕੁਝ ਗਲਤ ਫਹਿਮੀਆਂ ਵੀ ਦੱਸਣ ਜਾ ਰਹੇ ਹਾਂ ਜੋ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਅੱਗੇ ਅਸੀਂ ਤੁਹਾਨੂੰ ਸਮਾਰਟਫੋਨ ਨਾਲ ਜੁੜੇ ਕੁਝ ਸਭ ਤੋਂ ਵੱਡੀਆਂ ਗਲਤ ਫਹਿਮੀਆਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ।
 

1. ਹਵਾਈ ਯਾਤਰਾ ਦੇ ਦੌਰਾਨ ਮੋਬਾਇਲ ਆਨ- ਹਵਾਈ ਯਾਤਰਾ ਦੇ ਦੌਰਾਨ ਮੋਬਾਇਲ ਆਨ ਰੱਖਣ ਨਾਲ ਇਹ ਪਲੇਨ ਦੇ ਨੈਵੀਗੇਸ਼ਨ ਅਤੇ ਕਮਿਊਨੀਕੇਸ਼ਨ ਸਿਸਟਮ 'ਚ ਰੁਕਾਵਟ ਪਾਉਦੇ ਹਨ। ਇਸੇ ਵਜ੍ਹਾਂ ਦੇ ਕਰਕੇ ਇਸ ਨੂੰ ਟੇਕ ਆਫ ਅਤੇ ਲੈਂਡਿੰਗ ਦੇ ਸਮੇਂ ਬੰਦ ਕਰਵਾਇਆ ਜਾਂਦਾ ਹੈ। ਜਦਕਿ ਅਸਲ 'ਚ ਅਧੁਨਿਕ Planes ਦੇ ਕਮਿਊਨੀਕੇਸ਼ਨ ਅਤੇ Guidance ਸਿਸਟਮ ਬਹੁਤ ਚੰਗੇ ਹੁੰਦੇ ਹੈ। ਜੇਕਰ ਪਲੇਨ 'ਚ ਬੈਠੇ ਸਾਰੇ ਲੋਕ ਆਪਣੇ ਮੋਬਾਇਲ ਆਨ ਕਰ ਦੇਣ ਤਾਂ ਵੀ ਪਲੇਨ 'ਚ ਕੋਈ  ਦਿੱਕਤ ਨਹੀਂ ਹੋਵੇਗੀ। ਫੋਨ ਬੰਦ ਕਰਵਾਉਣ ਦੀ ਅਸਲੀ ਵਜ੍ਹਾਂ ਇਹ ਹੈ ਕਿ ਲੋਕ ਕੰਟਰੋਲ 'ਚ ਰਹਿਣ ਅਤੇ ਸਰੁੱਖਿਆ ਨੂੰ ਲੈ ਕੇ ਦਿੱਤੀ ਜਾਣ ਵਾਲੀ ਜਾਣਕਾਰੀ ਨੂੰ ਧਿਆਨ 'ਚ ਸੁਣ ਸਕਣ।
 

2. ਮੋਬਾਇਲ ਦੀ ਵਜ੍ਹਾਂ ਨਾਲ ਪੈਟਰੋਲ ਪੰਪ 'ਤੇ ਅੱਗ ਲੱਗ ਸਕਦੀ ਹੈ-ਕਿਸੇ Spark ਦੀ ਵਜ੍ਹਾਂ ਨਾਲ ਪੈਟਰੋਲ ਪੰਪ 'ਤੇ ਅੱਗ ਲੱਗ ਸਕਦੀ ਹੈ। ਪਰ ਇਹ Spark ਮਾਚਿਸ, ਲਾਈਟਸ ਜਾਂ ਇਲੈਕਟ੍ਰੋਨਿਕ ਸਪਾਰਕ ਦੀ ਹੋਵੇਗੀ ਨਾ ਕਿ ਤੁਹਾਡੇ ਮੋਬਾਇਲ ਦੀ ਇਹ ਮੰਨਿਆ ਜਾਂਦਾ ਹੈ ਕਿ ਤੁਹਾਡਾ ਖਰਾਬ ਫੋਨ ਜਾਂ ਬੈਟਰੀ Spark ਪੈਦਾ ਕਰ ਸਕਦਾ ਹੈ ਪਰ ਹੁਣ ਤੱਕ ਅਜਿਹੀ ਕੋਈ ਵੀ ਘਟਨਾ ਦੇਖਣ ਨੂੰ ਨਹੀਂ ਮਿਲੀ ਹੈ।
 

3.ਪੂਰੀ ਰਾਤ ਚਾਰਜ਼ਿੰਗ-ਮੋਬਾਇਲ ਨੂੰ ਪੂਰੀ ਰਾਤ ਚਾਰਜ਼ਿੰਗ 'ਤੇ ਨਹੀਂ ਲਾਉਣਾ ਚਾਹੀਦਾ ਹੈ। ਇਸ ਨਾਲ ਬੈਟਰੀ ਦਾ ਲਾਈਫ ਘੱਟ ਜਾਂਦੀ ਹੈ ਅਤੇ ਡਿਵਾਇਸ ਖਰਾਬ ਹੋ ਜਾਂਦਾ ਹੈ ਪਰ ਅਸਲ 'ਚ ਸਾਰੇ ਆਧੁਨਿਕ ਡਿਵਾਇਸ ਦੀ ਬੈਟਰੀ 'ਚ ਇੰਨਬਿਲਟ ਅਜਿਹਾ ਸਿਸਟਮ ਹੁੰਦਾ ਹੈ ਜੋ ਓਵਰਚਾਰਜ਼ਿੰਗ ਰੋਕ ਦਿੰਦਾ ਹੈ। ਕਿਸੇ ਤਰ੍ਹਾਂ ਦਾ ਡੈਮੇਜ਼ ਨਹੀਂ ਹੁੰਦਾ ਹੈ। ਬੈਟਰੀ ਫੁਲ ਹੋਣ 'ਤੇ ਚਾਰਜ਼ਿੰਗ ਆਪਣੇ ਆਪ ਰੁਕ ਜਾਂਦੀ ਹੈ।
 

4. ਵੱਡੀ ਬੈਟਰੀ ਦਾ ਮਤਲਬ ਹੈ ਜਿਆਦਾ ਬੈਟਰੀ ਲਾਇਫ-ਮੋਬਾਇਲ ਹੋਵੇ ਜਾਂ ਲੈਪਟਾਪ ਜਾਂ ਫਿਰ ਕੋਈ ਹੋਰ ਬੈਟਰੀ ਵਾਲਾ ਡਿਵਾਇਸ, ਬੈਟਰੀ ਲਾਈਫ ਦਾ ਸਿੱਧਾ ਲਿੰਕ ਇਸ ਗੱਲ ਨਾਲ ਹੈ ਕਿ ਉਹ ਡਿਵਾਇਸ ਕਿੰਨੀ ਬੈਟਰੀ ਖਰਚ ਕਰਦੀ ਹੈ। ਬੈਟਰੀ ਲਾਇਫ ਸਮਾਰਟਫੋਨ ਦੀ ਸਪੈਸੀਫਿਕੇਸ਼ਨ 'ਤੇ ਨਿਰਭਰ ਕਰਦੀ ਹੈ। ਡਿਸਪਲੇ ਅਤੇ ਪ੍ਰੋਸੈਸਿੰਗ ਯੂਨਿਟਸ ਦਾ ਵੀ ਅਸਰ ਪੈਂਦਾ ਹੈ।
 

5. ਪ੍ਰਾਈਵੇਟ ਜਾਂ ਇਨਕੋਗਨਿਟੋ ਵਿੰਡੋ 'ਤੇ ਬ੍ਰਾਊਜ਼ਿੰਗ-ਮੋਬਾਇਲ ਫੋਨ 'ਤੇ ਪ੍ਰਾਈਵੇਟ ਜਾਂ ਇਨਕੋਗਨਿਟੋ ਵਿੰਡੋ 'ਤੇ ਬ੍ਰਾਊਜ਼ਿੰਗ ਕਰਨ 'ਤੇ ਕੋਈ ਨਹੀਂ ਦੇਖ ਸਕਦਾ ਕਿ ਤੁਸੀ ਕੀ Surf ਕੀਤਾ ਪਰ ਮੋਬਾਇਲ ਅਤੇ ਕੰਪਿਊਟਰ 'ਚ ਪ੍ਰਾਈਵੇਟ ਜਾਂ ਇਨਕੋਗਨਿਟੋ ਮੋਡ ਇਸ ਲਈ ਹੁੰਦਾ ਹੈ ਕਿਉਕਿ ਤੁਹਾਡੇ ਡਿਵਾਇਸ 'ਚ ਕੁਕੀਜ਼ ਜਾਂ ਹਿਸਟਰੀ ਸੇਵ ਨਹੀਂ ਕਰਦਾ ਹੈ। ਪਰ ਇੰਟਰਨੈੱਟ ਸਰਵਿਸ ਪ੍ਰੋਵਾਇਡਰ (ਵਾਈ-ਫਾਈ ਜਾਂ ਜੀ.ਐੱਸ.ਐੱਮ.) ਨਾਲ ਲੈ ਕੇ ਆਥਰਟੀ ਤੱਕ ਜਾਣ ਸਕਦੀ ਹੈ ਕਿ ਤੁਸੀਂ ਕੀ ਬ੍ਰਾਊਜ਼ ਕੀਤਾ ਹੈ।
 

6. ਫੋਨ ਦਾ ਵਿਸਫੋਟ (Rip up)
ਜਦੋਂ ਫੋਨ ਚਾਰਜ ਹੋ ਰਿਹਾ ਹੁੰਦਾ ਹੈ ਤਾਂ ਕਾਲ ਨਾ ਕਰੋ  ਕਿਉਕਿ ਫੋਨ ਦਾ ਵਿਸਫੋਟ ਹੋ ਸਕਦਾ ਹੈ  ਪਰ ਕਈ ਮਾਮਲਿਆਂ 'ਚ ਅਜਿਹਾ ਹੁੰਦਾ ਹੈ ਕਿ ਫੋਨ ਜਾਂ ਟੈਬਲੈਟ  ਫੱਟ ਗਏ ਹੋਣ ਪਰ ਬੈਟਰੀ ਦੀ ਵਜ੍ਹਾਂ ਨਾਲ ਹੋਇਆ ਹੈ ਨਾ ਕਿ ਡਿਵਾਇਸ ਦੀ ਵਜ੍ਹਾਂ ਨਾਲ ਕੰਪਨੀ ਨਾਲ ਮਿਲੀ ਬੈਟਰੀ ਅਤੇ ਚਾਰਜ਼ਿੰਗ ਦੇ ਇਲਾਵਾ ਦੂਜੇ ਡਿਵਾਇਸ ਦੇ ਚਾਰਜ਼ਰ ਜਾਂ ਅਲੱਗ ਨਕਲੀ ਬੈਟਰੀ ਯੂਸ ਕਰਨ 'ਤੇ ਇਸ ਤਰ੍ਹਾ ਦੀਆਂ ਘਟਨਾਵਾਂ ਦੇਖੀਆਂ ਗਈ ਜਾਂਦੀਆ ਹਨ।
 

7. ਮੋਬਾਇਲ ਰੇਡੀਏਸ਼ਨ- ਮੋਬਾਇਲ ਫੋਨ ਤੋਂ ਬਹੁਤ ਜਿਆਦਾ ਰੇਡੀਏਸ਼ਨ ਨਿਕਲਦੀ ਹੈ ਇਸ ਲਈ ਇਸ ਨੂੰ ਸ਼ਾਰਟ ਜਾਂ ਟਰਾਊਜ਼ਰ ਦੀ ਜੇਬ ਵਰਗੀਆਂ ਸੰਵੇਂਦਨਸ਼ੀਲ ਜਗ੍ਹਾਂ ਦੇ ਕੋਲ ਨਹੀਂ ਰੱਖਣਾ ਚਾਹੀਦਾ ਪਰ ਵਿਸ਼ੇਸ਼ ਕੰਪਨੀਆਂ ਦੇ ਚੰਗੇ ਸਮਾਰਟਫੋਨਜ਼ ਨੂੰ ਸਖਤ SAR( ਸਪੈਸਫਿਕ ਆਬਜ਼ੈਕਸ਼ਨ ਰੇਟਿੰਗ) ਟੈਸਟ 'ਚ ਗੁਜਰਨਾ ਹੁੰਦਾ ਹੈ। ਇਸ ਟੈਸਟ 'ਚ ਦੇਖਿਆ ਜਾਂਦਾ ਹੈ ਕਿ ਫੋਨ ਨਹੀਂ ਤੈਅ ਸੀਮਾ ਤੋਂ ਜਿਆਦਾ ਹਾਨੀਕਾਰਕ ਰੇਡੀਏਸ਼ਨ ਪੈਦਾ ਨਹੀਂ ਕਰਦੇ ਹਨ।


Related News