ਜਾਣੋ Gionee A1 ਰਿਵਿਊ, 20000 ਰੁਪਏ ਦੀ ਰੇਂਜ਼ ''ਚ ਦੇ ਰਿਹਾ ਹੋਰਾਂ ਫਲੈਗਸ਼ਿਪ ਸਮਾਰਟਫੋਨਸ ਨੂੰ ਟੱਕਰ

Friday, April 21, 2017 5:40 PM
ਜਾਣੋ Gionee A1 ਰਿਵਿਊ, 20000 ਰੁਪਏ ਦੀ ਰੇਂਜ਼ ''ਚ ਦੇ ਰਿਹਾ ਹੋਰਾਂ ਫਲੈਗਸ਼ਿਪ ਸਮਾਰਟਫੋਨਸ ਨੂੰ ਟੱਕਰ

ਜਲੰਧਰ-Gionee ਉਨ੍ਹਾਂ ਚਾਨੀਜ਼ ਸਮਾਰਟਫੋਨ ਕੰਪਨੀਆ ''ਚ ਇਕ ਹੈ ਜਿਸ ਨੇ ਭਾਰਤ ''ਚ ਆਪਣੀ ਆਨਲਾਈਨ ਉਪਸਥਿਤੀ ਤੋਂ ਜਿਆਦਾ ਆਫਲਾਈਨ ਪਕੜ ਬਣਾਉਣ ''ਤੇ ਧਿਆਨ ਦਿੱਤਾ ਹੈ। ਹਾਲ ਹੀ ''ਚ ਇਕ ਇਵੈਂਟ ਦੇ ਦੌਰਾਨ ਕੰਪਨੀ ਨੇ ਇਹ ਗੱਲ ਕਹੀਂ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਭਾਰਤ ''ਚ ਆਫਲਾਈਨ ਆਪਣੀ ਉਪਸਥਿਤੀ ਮਜ਼ਬੂਤ ਕੀਤੀ ਹੈ। ਦੂਜੇ ਪਾਸੇ ਹੋਰਾਂ ਕੰਪਨੀਆਂ ਈ-ਕਾਮਰਸ ਪਲੇਟਫਾਰਮ ''ਤੇ ਆਪਣੀ ਜਗ੍ਹਾਂ ਬਣਾਉਣ ਦੇ ਲਈ ਲੜ ਰਹੀਆਂ ਹਨ। Gionee ਦੀ ਹੁਣ ਤੱਕ ਸਫਲਤਾ ਦਾ ਇਕ ਮੁੱਖ ਕਾਰਣ ਇਹ ਵੀ ਹੋ ਸਕਦਾ ਹੈ ਕਿ ਕੰਪਨੀ ਨੇ ਹਰ ਪ੍ਰਾਈਮ ਰੇਂਜ ''ਤ ਆਪਣੇ ਸਮਾਰਟਫੋਨ ਉਪਲੱਬਧ ਕਰਵਾਏ ਹੈ। ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ''ਚ ਵੀ Gionee ਨੇ ਯੂਜ਼ਰਸ ਨੂੰ ਬੇਹਤਰੀਨ ਅਨੁਭਵ ਦੇਣ ਦਾ ਯਤਨ ਕੀਤਾ ਹੈ।

Gionee ਨੇ ਪਿਛਲੇ ਮਹੀਨੇ ਹੋਏ MWC 2017 ਇਵੈਂਟ ''ਚ ਨਵੇਂ A ਸੀਰੀਜ ਸਮਾਰਟਫੋਨ ਲਾਂਚ ਕੀਤਾ ਹਨ। ਹੁਣ Gionee A1 ਭਾਰਤ ''ਚ ਲਾਂਚ ਹੋ ਚੁੱਕਾ ਹੈ 19,999 ਰੁਪਏ ''ਚ ਮਿਲਣ ਵਾਲਾ Gionee ਦੇ ਇਸ ਫੋਨ ਦੀ ਟੱਕਰ ਲਈ ਮਾਰਕੀਟ ''ਚ ਹੋਰ ਫੋਨਸ ਵੀ ਉਪਲੱਬਧ ਹੈ। ਇਸ ਪੋਸਟ ''ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹੈ ਕੀ ਆਪਣੇ Competitors ਨੂੰ ਇਹ ਫੋਨ ਨੂੰ ਮਾਤ ਦੇ ਸਕਣਗੇ।

ਡਿਜ਼ਾਇਨ:

ਕੰਪਨੀ ਦੁਆਰਾ ਫੋਨ ਦੇ ਲੁਕਸ ਨੂੰ ਇਕ ਹੀ ਨਜ਼ਰ ''ਚ ਦੇਖਣ ਕਰਕੇ ਲਾਈਕ ਬਣਾਇਆ ਹੈ। ਕੰਪਨੀ ਦਾ ਦਾਅਵਾ ਹੈ ਕਿ ਮੇਂਟਲ ਬਾਡੀ ''ਚ ਬਣੇ ਇਸ ਸਮਾਰਟਫੋਨ ''ਚ A 6000 ਏਅਰਕ੍ਰਾਫਟ ਗ੍ਰੇਡ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ। ਡਿਵਾਇਸ ਦੀ ਸਾਈਡਸ ਐਂਡ ਬੈਕ ਪੈਨਲ ਦੋਨੋਂ ਹੀ ਯੂਜ਼ਰਸ ਨੂੰ ਪਸੰਦ ਆਉਣਗੇ ਇਸ ਫੋਨ ਦੇ ਹੋਮ ਬਟਨ ''ਚ ਫਿੰਗਰਪ੍ਰਿਟ ਸੈਂਸਰ ਵੀ ਦਿੱਤੇ ਗਏ ਹਨ। ਫ੍ਰੰਟ ਕੈਮਰਾ ਸਕਰੀਨ ਦੇ ਬਿਲਕੁਲ ਉੱਪਰ ਦਿੱਤਾ ਗਿਆ ਹੈ। ਇਸ ਦੇ ਨਾਲ LED ਫਲੈਸ਼ ਲਾਈਟ ਵੀ ਮੌਜ਼ੂਦ ਹੈ ਜਿਸ ''ਚ Gionee ਨੇ ਸੈਲਫੀ ਫਲੈਸ਼ ਦਾ ਨਾਮ ਦਿੱਤਾ ਹੈ। ਮਾਈਕ੍ਰੋ-ਯੂਐੱਸਬੀ ਪੋਰਟ ਅਤੇ ਸਪੀਕਰ ਥੱਲੇ ਹੈ ਅਤੇ 3.5mm ਜੈਕ ਉਪਰ ਦਿੱਤਾ ਗਿਆ ਹੈ। ਫੋਨ ਦੇ ਰਿਅਰ, ਮਾਰਕੀਟ ''ਚ ਮੌਜ਼ੂਦ ਹੋਰਾਂ ਕਈ ਸਮਾਰਟਫੋਨਸ ''ਚ ਬਰਾਬਰ ਲੱਗਦਾ ਹੈ। ਪਰ ਫਿਰ ਵੀ ਉੋਨ ਦਾ ਓਵਰਆਲ ਲੁਕ ਆਕਰਸ਼ਿਤ ਕਰਨ ਵਾਲਾ ਹੈ।

ਇਸ ''ਚ ਪ੍ਰਾਇਮਰੀ ਕੈਮਰਾ ਦੇ ਨੀਚੇ ਡਿਊਲ LED ਫਲੈਸ਼ ਲਾਈਟ ਦਿੱਤੀ ਗਈ ਹੈ। ਇਸ ''ਚ ਜਿੱਥੇ ਫਿੰਗਰਪ੍ਰਿੰਟ ਸੈਂਸਰ ਲਾਇਆ ਜਾਂਦਾ ਹੈ ਉੱਥੇ Gionee ਕੰਪਨੀ ਨੇ ਆਪਣਾ ਲੋਗੋ ਲਾਇਆ ਹੈ। ਕੁਝ ਸਮੇਂ ਲਈ ਤੁਸੀਂ ਪਰੇਸ਼ਾਨੀ ''ਚ ਪੈ ਸਕਦੇ ਹੈ ਕਿਉਕਿ ਪਿਛਲੇ ਪਾਸੇ ਫਿੰਗਰਪ੍ਰਿੰਟ ਸੈਂਸਰ ਦੀ ਆਦਤ ਪੈ ਚੁੱਕੀ ਹੈ। Gionee A1 ਤੁਹਾਨੂੰ ਚਾਰਜਡਰ, ਮਾਈਕ੍ਰੋ-ਯੂਐੱਸਬੀ ਕੇਬਲ, ਈਅਰਫੋਨਸ, transparentsਬੈਕ ਕਵਰ, ਸਿਮ ਈਜੈਕਟ ਟੂਲ ਅਤੇ ਇੰਸਟ੍ਰਕਸ਼ਨ ਮੈਨੂਅਲ ਦੇ ਨਾਲ ਮਿਲੇਗਾ। ਆਪਣੀ ਪ੍ਰਾਈਮ ਰੇਂਜਦੇ ਹਿਸਾਬ ''ਚ ਫੋਨ ਦਾ ਲੁਕ ਅਤੇ ਡਿਜ਼ਾਇਨ ਚੰਗਾ ਹੈ।

ਓਵਰਆਲ ਸਪੈਸੀਫਿਕੇਸ਼ਨ ਅਤੇ ਸਾਫਟਵੇਅਰ:

ਇਸ ''ਚ 5 ਇੰਚ ਦੀ ਫੁਲ ਐਚਡੀ ਡਿਸਪਲੇ ਦਿੱਤਾ ਗਿਆ ਹੈ ਜਿਸਦਾ ਪਿਕਸਲ ਰੈਜ਼ੋਲੂਸ਼ਨ 1080*1920 ਹੈ। ਇਹ ਫੋਨ ਮੀਡੀਆਟੇਕ ਹੇਲਿਓ ਪੀ 10 ਪ੍ਰੋਸੈਸਰ ਅਤੇ 4 ਜੀ. ਬੀ. ਰੈਮ ''ਚ ਲੈਂਸ ਹਨ। ਇਸ ''ਚ 64 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤਾ ਗਈ ਹੈ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ 256 ਜੀ. ਬੀ. ਤੱਕ ਵਧਾ ਸਕਦੇ ਹੈ। ਫੋਨ ਨੂੰ ਪਾਵਰ ਦੇਣ ਦੇ ਲਈ ਇਸ ''ਚ 4010 ਐੱਮ. ਏ. ਐੱਚ.ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਐਂਡਰਾਈਡ 7.0 ਮਾਰਸ਼ਮੈਲੋ ''ਤੇ ਕੰਮ ਕਰੇਗਾ।

Gionee A1 Plus ''ਚ 6 ਇੰਚ ਦੀ ਫੁਲ ਐੱਚ ਡੀ ਡਿਸਪਲੇ ਦਿੱਤੀ ਗਈ ਹੋਵੇਗੀ। ਇਹ ਫੋਨ ਮੀਡੀਆਟੇਕ ਹੋਲਿਓ ਪੀ. 25 ਪ੍ਰੋਸੈਸਰ ਅਤੇ 4 ਜੀ.ਬੀ. ਰੈਮ ''ਚ ਲੈਂਸ ਹੋਣਗੇ। ਇਸ ''ਚ 64 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ 256 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ।

ਸਾਫਟਵੇਅਰ:

ਇਸ ਫੋਨ ਦੀ ਸਕਰੀਨ ਇਸ ਰੇਂਜ ''ਚ ਮੌਜ਼ੂਦ ਸਮਾਰਟਫੋਨਸ ਦੇ ਹਿਸਾਬ ਨਾਲ ਵਧਾਈ ਜਾ ਸਕਦੀ ਹੈ। ਸਕਰੀਨ ਦੇ ਕਲਰ classy ਨਜ਼ਰ ਆਉਦੇ ਹਨ। ਟੈਕਸਟ ਅਤੇ ਈਮੇਜਜ ਦੋਨੋ ਦੀ ਹੀ viewing ਕਵਾਲਿਟੀ ਸ਼ਾਰਪ ਦੇਖ ''ਚ ਆਈ ਹੈ। ਐਮਗੋ 4.0 os''ਚ ਵਰਚੂਅਲ ਅਪਡੇਟਸ ਅਤੇ Nougat ਫੀਚਰਸ ਉਪਲੱਬਧ ਹਨ। ਯੂਜ਼ਰਸ ਨੂੰ ਸਿਪਲਟ ਸਕਰੀਨ ਮੇਡ ''ਚ ਇਕ ਤੋਂ ਜਿਆਦਾ ਐਪ ਇਸਤੇਮਾਲ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ Gioneeਨੇ ਸਮਾਰਟ ਜੈਸਚਰਸ ਨੂੰ ਵੀ ਫੋਨ ''ਚ ਸ਼ਾਮਿਲ ਕਰ ਲਿਆ ਹੈ। ਇਸ ਦੇ ਇਸਤੇਮਾਲ ''ਚ ਯੂਜ਼ਰਸ ਫੋਨ ਨੂੰ ਉਠਾਉਣ ''ਤੇ ਕਾਲ ਪਿਕ ਹੋ ਜਾਵੇਗੀ ਫੋਨ ਨੂੰ ਫਿਲਪ ਕਰਮ ਤੋਂ ਅਲਾਰਮ ਬੰਦ ਹੋ ਜਾਵੇਗਾ। ਸਮਾਰਟ ਵਾਈਬਰੇਸ਼ਨ ਰੀਮਾਂਡਰ ਤੁਹਾਨੂੰ ਫੋਨ ਦੇ ਸਟੈਂਡ- ਬਾਈ ਮੋਡ ''ਚ ਹੋਣ ਦੇ ਸਮੇਂ ਮਿਸਡ ਕਾਲਸ ਅਤੇ ਮੈਸੇਜ ਦੇ ਬਾਰੇ ''ਚ ਨੋਟੀਫਾਈਡ ਕਰੇਗਾ। ਇਸ ਦੇ ਨਾਲ ਫੋਨ ਨੂੰ ਦੋ ਵਾਰ ਟੈਪ ਕਰਨ ''ਤੇ ਉਹ ਸਟੈਂਡ ਬਾਈ ਮੋਡ ''ਚ ਹਟ ਵੀ ਜਾਵੇਗਾ ਤਾਕਿ ਤੁਹਾਨੂੰ ਪਾਵਰ ਬਟਨ ਤੱਕ ਨਾ ਪਹੁੰਚਣਾ ਪਵੇ। ਇਸ ਦੇ ਨਾਲ ਫੋਨ ਨੂੰ ਤੁਸੀਂ ਸਰਦੀਆਂ ''ਚ ਗਲੱਵ ਪਾ ਕੇ ਵੀ ਇਲਤੇਮਾਲ ਕਰ ਸਕਦੇ ਹੈ।

ਕੈਮਰਾ:

Gionee A1 ਨੂੰ ਮਾਰਕੀਟ ''ਚ ਇਕ ਸੈਲਫੀ ਫੋਨ ਦੇ ਤੌਰ ''ਤੇ ਪੇਸ਼ ਕੀਤਾ ਗਿਆ ਹੈ। ਇਸ ਫੋਨ ''ਚ ਆਟੋਫੋਕਸ ਅਤੇ ਇਕ LED ਫਲੈਸ਼ ਦੇ ਨਾਲ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਇਸ ਦੇ ਨਾਲ ਕੈਮਰਾ ਐਪ ''ਚ ਲਾਈਵ ਫਿਲਟਰਸ ਦੇ ਨਾਲ Smoothing, whitening, slimming, oyllering ਵਰਗੇ ਬਊਟੀਫਾਈ ਫੀਚਰਸ ਮੌਜ਼ੂਦ ਹੈ। hdrਸੈਲਫੀਜ ''ਚ ਬੇਹਤਰ ਪਰਿਣਾਮ ਦਿੱਤਾ। ਲੋ-ਲਾਈਟ ''ਚ ਵੀ ਕੈਮਰੇ ਨੇ ਚੰਗਾ ਕੰਮ ਕੀਤਾ ਹੈ। ਇਸ ''ਚ 13 ਮੈਂਗਾਪਿਕਸਲ ਦਾ ਰਿਅਰ ਕੈਮਰਾ ਮੌਜ਼ੂਦ ਹੈ। ਇਸ ''ਚ ਡਿਊਲ- ledਫਲੈਸ਼ ਅਤੇ f2.0 ਅਪਚਰ ਹੈ। ਇਸ ''ਚ Sony IMX258 ਸੈਂਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਫੋਨ ਦੀ ਕੈਮਰਾ ਐਪ ''ਚ ਟ੍ਰਾਂਸਲੇਸ਼ਨ ਦਾ ਇਕ ਖਾਸ ਫੀਚਰ ਵੀ ਦਿੱਤਾ ਗਿਆ ਹੈ। ਇਸ ''ਚ ਸ਼ਬਦਾ ਦੀ ਤਸਵੀਰ ਲੈ ਕੇ ਕੁਝ ਲਾਈਨਾਂ ਨੂੰ ਹੋਰਾਂ ਭਾਸਾ ''ਚ ਟ੍ਰਾਂਸਲੇਟ ਕੀਤਾ ਜਾਂਦਾ ਹੈ। ਹਾਂਲਾਕਿ ਇਹ ਸਭ ਨੂੰ ਸਪੋਰਟ ਨਹੀਂ ਕਰਦਾ। ਓਵਰਆਲ Gionee A1ਫ੍ਰੰਟ ਅਤੇ ਰਿਅਰ ਕੈਮਰੇ ''ਚ ਚੰਗਾ ਪ੍ਰਦਰਸ਼ਨ ਕਰਦਾ ਹੈ।

PERFORMANCE:

PERFORMANCE ਦੇ ਮਾਮਲੇ ''ਚ Gioneeਤੁਹਾਨੂੰ ਨਿਰਾਸ਼ ਨਹੀਂ ਕਰੇਗਾ। ਹਾਂਲਾਕਿ ਗੇਮਸ ਖੇਡਦੇ ਸਮੇਂ ਕਈ ਵਾਰ ਹੀਟ ਕਰ ਗਿਆ ਹੈ ਜਿਸ ਕਾਰਣ ਥੋੜ੍ਹੀ ਨਿਰਾਸ਼ਾ ਹੈਈ। ਆਕਟਾ ਕੋਰ ਪ੍ਰੋਸੈਸਰ, 4GB ਰੈਮ ਦੇ ਨਾਲ ਇਹ ਫੋਨ ਹੋਰਾਂ ਮਾਮਲਿਆਂ ''ਚ ਚੰਗਾ ਪ੍ਰਦਰਸ਼ਨ ਕਰੇਗਾ। ਇਸ ਦਾ ਫਿੰਗਰਪ੍ਰਿੰਟ ਸੈਂਸਰ ਵੀ ਜੇਜ਼ੀ ''ਚ ਰਿਸਪੋਂਸ ਦਿੰਦਾ ਹੈ। ਸਾਊਡ ਦੇ ਮਾਮਲੇ ''ਚ ਵੀ ਸਪੀਕਰ ''ਤੇ ਹੋਵੇ ਜਾਂ ਈਅਰਫੋਨਸ ''ਚ ਇਹ ਹੈਂਡਸੈਟ ਨਿਰਾਸ਼ ਨਹੀਂ ਕਰਦਾ ਹੈ।

ਬੈਟਰੀ:

ਬੈਟਰਾ ਦੇ ਮਾਮਲੇ ''ਚ ਇਹ ਫੋਨ 4010 mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਫਾਸਟ ਚਾਰਜ਼ਿੰਗ ਵੀ ਸਪੋਟ ਕਰਦਾ ਹੈ। ਸਿਰਫ 20 ਮਿੰਟਾਂ ''ਚ ਇਹ 40 ਪ੍ਰਤੀਸ਼ਤ ਤੱਕ ਚਾਰਜ ਹੁੰਦਾ ਹੈ।

ਸਾਡਾ ਫੈਸਲਾ:

ਇਸ ਪ੍ਰਾਇਮ ਰੇਂਜ ''ਚ Gionee A1 ਵਧੀਆ ਸਮਾਰਟਫੋਨ ਹੈ ਅਤੇ ਆਪਣੀ ਸ਼ਾਨਦਾਰ ਲੁੱਕ ਅਤੇ ਪ੍ਰਫੋਰਮਸ ''ਚ ਲੋਕਾਂ ਦਾ ਧਿਆਨ ਆਪਣੇ ਪਾਸੇ ਖਿੱਚਦਾ ''ਚ ਸਫਲ ਹੋ ਸਕਦਜਾ ਹੈ। ਫੋਨ ਦਾ ਸਮੇਂ-ਸਮੇਂ ''ਤੇ ਹੀਟ ਕਰਨਾ ਇਸ ਦੀ ਵੱਡੀ ਕਮੀ ਹੈ। ਸਾਰੇ ਪਹਿਲੂਆਂ ਨੂੰ ਧਿਆਨ ''ਚ ਰੱਖਦੇ ਹੋਏ ਅਸੀਂ ਫੋਨ ਨੂੰ ਓਵਰਆਲ 10 ''ਚ 7.5 ਰੇਟਿੰਗ ਦਿੰਦੇ ਹਾਂ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!