ਸਸਤਾ ਏਅਰ ਪਿਉਰਿਫਾਇਰ ਖਰੀਦਣ ਲਈ ਧਿਆਨ 'ਚ ਰੱਖੋ ਇਹ ਗੱਲਾਂ

11/19/2017 10:30:36 AM

ਜਲੰਧਰ-ਵੱਧਦੇ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਲੋਕਾਂ ਏਅਰ ਪਿਉਰਿਫਾਇਰ ਖਰੀਦ ਰਹੇ ਹਨ। ਡਿਮਾਂਡ ਨੂੰ ਦੇਖਦੇ ਹੋਏ ਮਾਰਕੀਟ 'ਚ ਇਸ ਸਮੇਂ ਹਰ ਕੀਮਤ ਅਤੇ ਬਜਟ ਦੇ ਏਅਰ ਪਿਉਰਿਫਾਇਰ ਆ ਰਹੇ ਹਨ। ਜੇਕਰ ਤੁਸੀਂ ਵੀ ਆਪਣੇ ਘਰ ਲਈ ਏਅਰ ਪਿਉਰਿਫਾਇਰ ਖਰੀਦਣ ਬਾਰੇ ਪਲਾਨਿੰਗ ਕਰ ਰਹੇ ਹੋ ਤਾਂ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ।

1. ਰੂਮ ਦਾ ਸਾਇਜ਼ ਅਤੇ ਪਿਉਰਿਫਾਇਰ ਦੀ ਸਮੱਰਥਾ-
ਏਅਰ ਪਿਉਰਿਫਾਇਰ ਖਰੀਦਣ ਤੋਂ ਪਹਿਲਾਂ ਕਮਰੇ ਦਾ ਸਾਈਜ਼ ਅਤੇ ਸਪੇਸ ਨੂੰ ਧਿਆਨ 'ਚ ਰੱਖੋ। ਇਸ ਦੇ ਨਾਲ ਹੀ ਸਮੱਰਥਾ ਦਾ ਵੀ ਧਿਆਨ ਰੱਖੋ ਕਿ ਉਹ ਕਿੰਨੇ ਏਰੀਏ ਦੀ ਏਅਰ ਨੂੰ ਕਵਰ ਕਰ ਸਕਦਾ ਹੈ। ਜਿੱਥੋ ਵੀ ਪਿਉਰਿਫਾਇਰ ਖਰੀਦਣ ਆਪਣੇ ਰੂਮ ਦੇ ਸਾਈਜ਼ ਨੂੰ ਧਿਆਨ 'ਚ ਰੱਖ ਕੇ ਖਰੀਦ ਸਕਦੇ ਹਨ।

2. ਏਅਰ ਪਿਉਰਿਫਾਇਰ ਦੇ ਫੀਚਰਸ-
ਪਿਉਰਿਫਾਇਰ ਦੀ ਸਮੱਰਥਾ ਤੋਂ ਬਾਅਦ ਉਸ ਦੇ ਫੀਚਰਸ ਦੀ ਵੀ ਧਿਆਨ ਰੱਖਣਾ ਜਰੂਰੀ ਹੈ। ਜਿਵੇਂ ਉਸ 'ਚ ਡਸਟ,ਧੂੰਆਂ, ਬੈਕਟੀਰੀਆ ਆਦਿ ਨੂੰ ਸਾਫ ਕਰਨ ਦਾ ਫੀਚਰ ਹੈ ਜਾਂ ਨਹੀਂ। ਪਰ ਜੇਕਰ ਤੁਸੀਂ ਸਸਤਾ ਜਾਂ ਘੱਟ ਬਜਟ ਦਾ ਏਅਰ ਪਿਉਰਿਫਾਇਰ ਖਰੀਦ ਰਹੇ ਹੈ ਤਾਂ ਫੀਚਰਸ 'ਤੇ ਚੰਗੀ ਤਰ੍ਹਾਂ ਧਿਆਨ 'ਚ ਰੱਖਣਾ ਚਾਹੀਦਾ ਹੈ।

3. ਏਅਰ ਪਿਉਰਿਫਾਇਰ ਦੇ ਫਿਲਟਰ-
ਏਅਰ ਪਿਉਰੋਫਾਇਰ 'ਚ ਕੁਝ ਫਿਲਟਰ ਦੀ ਵਰਤੋਂ ਹੁੰਦੀ ਹੈ, ਜਿਸ ਦੇ ਰਾਹੀਂ ਏਅਰ ਨੂੰ ਪਿਉਰ ਕੀਤਾ ਜਾਂਦਾ ਹੈ। ਇਨ੍ਹਾਂ ਫਿਲਟਰ ਨੂੰ ਸਮੇਂ- ਸਮੇਂ 'ਤੇ ਬਦਲਣਾ ਹੁੰਦਾ ਹੈ। ਤੁਸੀਂ ਜਿਸ ਏਅਰ ਪਿਉਰਿਫਾਇਰ ਨੂੰ ਖਰੀਦਣ ਦੀ ਸੋਚ ਰਹੇ ਹੈ, ਉਸ 'ਚ ਕਿਸ ਟਾਇਪ ਦੇ ਫਿਲਟਰ ਹਨ ਇਹ ਵੀ ਜਾਣਨਾ ਜਰੂਰੀ ਹੈ। ਇਸ ਦੇ ਨਾਲ ਹੀ ਉਸ ਨੂੰ ਬਦਲਣ 'ਤੇ ਮੇਂਟੇਨੈੱਸ ਦਾ ਕਿੰਨਾ ਖਰਚ ਆਉਦਾ ਹੈ। ਇਹ ਵੀ ਪਤਾ ਕਰ ਸਕਦੇ ਹੈ। ਇਸ ਦੇ ਨਾਲ ਹੀ ਫਿਲਟਰ ਦੀ ਕੈਪੇਸਿਟੀ ਵੀ ਜਾਣ ਸਕਦੇ ਹੈ। ਜਿਵੇਂ ਕਿ ਹਵਾ 'ਚ ਮੌਜ਼ੂਦ ਵਾਲ ਅਤੇ ਇਸ ਦੇ ਵਰਗੇ ਕਣਾਂ ਨੂੰ ਫਿਲਟਰ ਕਰ ਸਕਦੇ ਹੈ ਜਾਂ ਨਹੀ।

4. ਏਅਰ ਚੇਂਜ ਰੇਟ ਨੂੰ ਜਾਣ ਲਵੋ-
ਪਿਉਰਿਫਾਇਰ ਦੇ ਏਅਰ ਚੇਂਜ ਰੇਟ ਨੂੰ ਵੀ ਚੈੱਕ ਕਰ ਸਕਦੇ ਹੈ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ 1ਘੰਟੇ 'ਚ ਤੁਹਾਨੂੰ ਕਮਰੇ ਦੀ ਹਵਾ ਚੇਂਜ ਹੋ ਰਹੀਂ ਹੈ।  ਜੇਕਰ ਤੁਸੀਂ 5ACH (ਏਅਰ ਚੇਂਜ ਰੇਟ ਪ੍ਰਤੀ ਘੰਟਾ) ਰੇਟਿੰਗ ਵਾਲਾ ਏਅਰ ਪਿਉਰਿਫਾਇਰ ਖਰੀਦ ਰਹੇ ਹੈ ਤਾਂ ਇਸ ਦਾ ਮਤਲਬ ਕਿ ਹਰ 12 ਮਿੰਟ 'ਚ ਤੁਹਾਨੂੰ ਕਮਰੇ ਦੀ ਹਵਾ ਬਦਲੇਗੀ। ਜੇਕਰ ਤੁਸੀਂ ਆਪਣੇ ਘੱਟ ਬਜਟ 'ਚ ਏਅਰ ਪਿਉਰਿਫਾਇਰ ਲੈਣ ਬਾਰੇ ਸੋਚ ਰਹੇ ਹੈ ਤਾਂ ਚੇਂਜ ਰੇਟ ਦੀ ਕੁਆਲਿਟੀ ਆਦਿ ਦੀ ਜਾਣਕਾਰੀ ਵੀ ਲੈ ਸਕਦੇ ਹੈ।

5. ਵਾਰੰਟੀ-
ਇਸ ਲਿਸਟ 'ਚ ਸਭ ਤੋਂ ਆਖਿਰੀ ਪਰ ਸਭ ਤੋਂ ਜਰੂਰੀ ਗੱਲ ਕਿ ਏਅਰ ਪਿਉਰਿਫਾਇਰ 'ਤੇ ਆਉਣ ਵਾਲੀ ਵਾਰੰਟੀ ਹੈ। ਸਾਰੇ ਏਅਰ ਪਿਉਰਿਫਾਇਰ ਦੀ ਵੱਖ-ਵੱਖ ਕੰਪਨੀ ਹੋਰ ਕੀਮਤ ਅਤੇ ਹਿਸਾਬ ਨਾਲ ਵੱਖ-ਵੱਖ ਵਾਰੰਟੀ ਹੁੰਦੀ ਹੈ। ਇਸ ਲਈ ਖਰੀਦਣ ਸਮੇਂ ਵਾਰੰਟੀ ਅਤੇ ਸਾਰੀਆਂ ਸ਼ਰਤਾ ਨੂੰ ਚੰਗੀ ਤਰ੍ਹਾਂ ਨਾਲ ਸਮਝਣਾ ਚਾਹੀਦਾ ਹੈ।


Related News