Itel ਨੇ ਭਾਰਤ ''ਚ Selfiepro S41 ਸਮਾਰਟਫੋਨ ਕੀਤਾ ਲਾਂਚ

09/21/2017 7:17:27 PM

ਜਲੰਧਰ-Itel ਮੋਬਾਇਲ ਕੰਪਨੀ ਨੇ ਅੱਜ ਭਾਰਤ 'ਚ ਆਪਣਾ ਨਵਾਂ Selfiepro S41 ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ 6999 ਰੁਪਏ ਹੈ। ਇਹ ਸਮਾਰਟਫੋਨ ਦੇਸ਼ ਦੇ ਚੁਣਿੰਦਾ ਰਿਟੇਲ ਸਟੋਰਾਂ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। 

ਫੀਚਰਸ -

ਜੇਕਰ ਗੱਲ ਕਰੀਏ ਇਸ ਸਮਾਰਟਫੋਨ ਦੇ ਫੀਚਰਸ ਦੀ ਤਾਂ ਇਸ 'ਚ 5 ਇੰਚ ਦੀ HD IPS ਡਿਸਪਲੇਅ ਹੈ, ਜਿਸਦਾ ਸਕਰੀਨ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਇਹ ਡਿਵਾਈਸ ਮਾਲੀ 720GPU ਨਾਲ 1.25GHz ਕਵਾਡ-ਕੋਰ ਮੀਡੀਆਟੇਕ ਪ੍ਰੋਸੈਸਰ 'ਤੇ ਚੱਲਦਾ ਹੈ। ਇਸ 'ਚ 3GB ਰੈਮ ਅਤੇ 16GB ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 32GB ਤੱਕ ਵਧਾਇਆ ਜਾ ਸਕਦਾ ਹੈ।

ਇਸ ਸਮਾਰਟਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ  ਦਾ ਫ੍ਰੰਟ ਕੈਮਰਾ ਫਲੈਸ ਲਾਈਟ ਨਾਲ ਹੈ। ਇਸ 'ਚ ਰਿਅਰ ਕੈਮਰੇ ਦੀ ਗੱਲ ਕਰੀਏ ਤਾਂ 8 ਮੈਗਾਪਿਕਸਲ ਅਤੇ ਫਲੈਸ਼ ਲਾਈਟ ਦੀ ਸਹੂਲਤ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ ਅਤੇ ਇਸ 'ਚ 2700mAh ਬੈਟਰੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਗੱਲ ਕਰੀਏ ਇਸ ਸਮਾਰਟਫੋਨ ਦੇ ਪਿੱਛੇ ਫਿੰਗਰਪ੍ਰਿੰਟ ਸੈਂਸਰ ਦੀ ਤਾਂ ਕੰਪਨੀ ਦਾਅਵਾ ਕਰਦੀ ਹੈ ਕਿ ਯੂਜ਼ਰ ਇਸ ਤੋਂ 0.1 ਸੈਕਿੰਡ ਦੇ ਅੰਦਰ ਸੈਲਫੀ ਕਲਿੱਕ ਕਰਨ ਦੇ ਨਾਲ ਨਾਲ ਕਾਲ ਰੀਸੀਵ ਅਤੇ ਕਾਲ ਰਿਕਾਰਡ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ 5 ਮੋਬਾਇਲ ਐਪ ਨੂੰ 5 ਫਿੰਗਰ ਦੀ ਮਦਦ ਨਾਲ ਤਰੁੰਤ ਓਪਨ ਕਰ ਸਕਦੇ ਹੈ। ਇਸ ਸਮਾਰਟਫੋਨ 'ਚ ਕੁਨੈਕਟਵਿਟੀ ਲਈ 4G, ਵਾਈ-ਫਾਈ , ਬਲੂਟੁੱਥ , GPS ਅਤੇ ਮਾਈਕ੍ਰੋ USB ਪੋਰਟ ਦਿੱਤੇ ਗਏ ਹਨ।


Related News