ਘੱਟ ਕੀਮਤ ਅਤੇ ਸ਼ਾਨਦਾਰ ਫੀਚਰਸ ਨਾਲ ਲੈਸ ਹੈ InFocus Turbo 5 ਸਮਾਰਟਫੋਨ (Review)

07/23/2017 3:32:34 PM

ਜਲੰਧਰ-ਅੱਜ ਦੇ ਸਮੇਂ 'ਚ ਸਮਾਰਟਫੋਨ ਦੀ ਪਰਿਭਾਸ਼ਾ ਲਗਾਤਰ ਬਦਲ ਰਹੀਂ ਹੈ, ਕਦੀ ਡਿਸਪਲੇਅ ਨੂੰ ਲੈ ਕੇ ਸਮਾਰਟਫੋਨ ਨੂੰ ਕੁਝ ਨਵਾਂ ਨਾਂ ਦਿੱਤਾ ਜਾਂਦਾ ਹੈ ਅਤੇ ਕਦੀ ਉਸਦੇ ਕੈਮਰੇ ਕਾਰਣ ਆਪਣੇ ਆਪ ਨੂੰ ਬਜ਼ਾਰ 'ਚ ਸਥਾਪਿਤ ਹੋ ਜਾਂਦਾ ਹੈ। ਕਿਸੇ ਸਮਾਰਟਫੋਨ ਦੀ ਪ੍ਰਫੋਰਮਸ ਉਸ ਨੂੰ ਸ਼ਿਖਰ 'ਤੇ ਲੈ ਜਾਂਦੀ ਹੈ , ਅਤੇ ਕਦੇ ਉਸਦੇ ਡਿਜ਼ਾਇੰਨ ਤੋਂ ਸਾਰੇ ਆਕਰਸ਼ਿਤ ਹੋ ਜਾਂਦੇ ਹਨ , ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਸਭ ਤੋਂ ਜ਼ਰੂਰੀ ਇਸ ਸਮਾਰਟਫੋਨ 'ਚ ਜਾਣਦਾਰ ਬੈਟਰੀ ਬਾਰੇ ਜੋ ਕਈ ਫੋਨਜ਼ ਨੂੰ ਟੱਕਰ ਦੇ ਸਕਦਾ ਹੈ ਅਤੇ ਯੂਜ਼ਰਸ ਦੀ ਪਸੰਦ ਬਣ ਸਕਦਾ ਹੈ। ਇਹ ਸਮਾਰਟਫੋਨ ਤੁਹਾਡੇ ਬਜਟ 'ਚ ਆਉਂਦਾ ਹੈ ਤਾਂ ਵਧੀਆ ਸਪੈਕਸ ਅਤੇ ਫੀਚਰ ਵੀ ਤੁਹਾਨੂੰ ਉਸਦੇ ਨਾਲ ਮਿਲ ਰਹੇ ਹਨ। ਹਾਲ ਹੀ 'ਚ ਭਾਰਤੀ ਸਮਾਰਟਫੋਨ ਬਜ਼ਾਰ 'ਚ ਬਜਟ ਸੈਗਮੈਂਟ 'ਚ ਅਜਿਹੇ ਹੀ ਇਕ ਸਮਾਰਟਫੋਨ ਨੇ ਕਦਮ ਰੱਖਿਆ ਹੈ, ਜੋ ਸਿਰਫ 6,999 ਰੁਪਏ ਦੀ ਕੀਮਤ 'ਚ 5000mAh ਬੈਟਰੀ ਨਾਲ ਲਾਂਚ ਕੀਤਾ ਗਿਆ ਹੈ।

ਇਨਾਂ ਸਮਾਰਟਫੋਨਜ਼ ਨੂੰ ਦਿੰਦਾ ਹੈ ਸਖਤ ਟੱਕਰ-
ਜੇਕਰ ਗੱਲ ਕਰੀਏ InFocus Turbo 5 ਸਮਾਰਟਫੋਨ ਦੀ ਤਾਂ ਇਸ ਬਜਟ ਸ਼ੇਣੀ 'ਚ ਆਉਣ ਵਾਲੇ ਕਈ ਸਮਾਰਟਫੋਨਜ਼ ਨੂੰ ਸਖਤ ਟੱਕਰ ਦਿੰਦਾ ਹੈ ਅਤੇ ਬਜ਼ਾਰ 'ਚ ਅਜਿਹੇ ਇੰਨੀ ਕੀਮਤ ਅਤੇ ਸਪੈਕਸ ਨਾਲ ਕਈ ਸਮਾਰਟਫੋਨਜ਼ ਮੌਜ਼ੂਦ ਹਨ ਜਿਵੇਂ- ਸ਼ਿਓਮੀ ਰੈੱਡਮੀ 3ਐੱਸ ਪ੍ਰਾਈਮ, ਇਸ ਤੋਂ ਇਲਾਵਾ ਕੂਲਪੈਡ ਸਮਾਰਟਫੋਨ ਨੂੰ ਦੇਖ ਸਕਦੇ ਹੈ ਇਹ ਉਸ ਕੰਪਨੀ ਦਾ ਸਭ ਤੋਂ ਪਹਿਲਾਂ ਬਜਟ ਸੈਗਮੈਂਟ 'ਚ ਆਪਣਾ ਇਕ ਸਮਾਰਟਫੋਨ ਫਿੰਗਰਪ੍ਰਿੰਟ ਸੈਂਸਰ ਨਾਲ ਪੇਸ਼ ਕੀਤਾ ਸੀ। ਇਸਦੇ ਇਲਾਵਾ ਤੁਸੀਂ ਇੰਟੇਕਸ ਦੁਆਰਾ ਹਾਲ ਹੀ 'ਚ ਲਾਂਚ ਕੀਤੇ ਗਏ ਇੰਟੇਕਸ ਐਲੀਟ ਈ7 ਸਮਾਰਟਫੋਨ ਹੈ, ਇਹ  ਸਮਾਰਟਫੋਨ ਵੀ ਅਜਿਹੀਆ ਹੀ ਖੂਬੀਆਂ ਅਤੇ ਕੀਮਤ ਨਾਲ ਕੁਝ ਸਮਾਂ ਪਹਿਲਾਂ ਹੀ ਬਜ਼ਾਰ 'ਚ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਇਸ ਤੋਂ ਬੈਟਰੀ ਦੀ ਚਰਚਾ ਕਰੀਏ ਤਾਂ ਉਹ 5000mAH ਸਮੱਰਥਾ ਨਹੀਂ ਹੈ।

PunjabKesari

ਬਣਾਵਟ ਅਤੇ ਡਿਜ਼ਾਇੰਨ-
ਇਹ ਸਮਾਰਟਫੋਨ ਪਲਾਸਟਿਕ ਨਾਲ ਨਿਰਮਿਤ ਕੀਤਾ ਗਿਆ ਹੈ, ਤਾਂ ਇਸ ਨੂੰ ਕੰਪਨੀ ਦੀ ਹੀ ਕਮੀ ਕਹਿ ਸਕਦੇ ਹੈ, ਕਿਉਕਿ ਇਸ ਕੀਮਤ 'ਚ ਸ਼ਿਓਮੀ ਬਜ਼ਾਰ 'ਚ ਕੁਝ ਅਜਿਹੇ ਸਮਾਰਟਫੋਨ ਪੇਸ਼ ਕਰ ਚੁੱਕਿਆ ਹੈ ਜੋ ਮੇਂਟਲ ਬੈਕ ਨਾਲ ਲਾਂਚ ਕੀਤਾ ਗਿਆ ਹੈ । ਜੇਕਰ ਗੱਲ ਕਰੀਏ ਤਾਂ ਡਿਜ਼ਾਇੰਨ ਅਤੇ ਬਣਾਵਟ ਦੀ ਤਾਂ ਸਮਾਰਟਫੋਨ ਪਹਿਲੀ ਨਜ਼ਰ 'ਚ ਦੇਖਣ 'ਤੇ  Xiaomi ਦੇ ਕਿਸੇ ਸਮਾਰਟਫੋਨ ਵਰਗਾ ਲੱਗਦਾ ਹੈ ਕਿਉਕਿ ਇਸਦੀ ਡਿਸਪਲੇਅ ਦੀ ਬਣਾਵਟ ਅਤੇ ਇਸਦੇ ਨੇਵੀਗੇਸ਼ਨ ਬਟਨ ਨੂੰ ਦੇਖ ਕੇ ਪਹਿਲੀ ਨਜ਼ਰ 'ਚ ਇਸਨੂੰ Xiaomi ਦਾ ਕੋਈ ਸਮਾਰਟਫੋਨ ਸਮਝ ਸਕਦੇ ਹੈ। ਹਾਲਾਂਕਿ ਜਦੋਂ ਤੁਸੀਂ ਇਸ ਨੂੰ ਨੇੜੇ ਤੋਂ ਦੇਖਦੇ ਹੈ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਸਮਾਰਟਫੋਨ Infocus ਵੱਲੋਂ ਲਾਂਚ ਕੀਤਾ ਗਿਆ ਹੈ।

ਇਸ ਸਮਾਰਟਫੋਨ ਦੇ ਬੈਕ ਪੈਨਲ ਬਾਰੇ ਗੱਲ ਕਰੀਏ ਤਾਂ ਫੋਨ 'ਚ ਮੌਜ਼ੂਦ ਰਿਅਰ ਕੈਮਰਾ, LED ਫਲੈਸ਼ ਅਤੇ ਇਸਦੇ ਫਿੰਗਰਪ੍ਰਿੰਟ ਸੈਂਸਰ ਨੂੰ ਦੇਖ ਸਕਦੇ ਹੈ ਇਸਦੇ ਫਿੰਗਰਪ੍ਰਿੰਟ ਸੈਂਸਰ ਕਾਫੀ ਤੇਜ਼ ਹੈ ਹਾਲਾਂਕਿ ਕੁਝ ਮੌਕੇ 'ਤੇ ਇਹ ਤੁਹਾਡੀ ਫਿੰਗਰ ਨੂੰ ਪਹਿਚਾਣਨ ਤੋਂ ਇੰਨਕਾਰ ਕਰ ਦਿੰਦਾ ਹੈ। ਜੇਕਰ ਗੱਲ ਕਰੀਏ ਸਮਾਰਟਫੋਨ ਦੇ ਫ੍ਰੰਟ ਪੈਨਲ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਿਓਮੀ ਦਾ ਕੋਈ ਫੋਨ ਹੈ ਕਿਉਕਿ ਇਨਾਂ ਡਿਜ਼ਾਇੰਨ ਕਾਫੀ ਮਿਲਦਾ ਹੈ ਫੋਨ 'ਚ ਇਕ 5.2 ਇੰਚ ਡਿਸਪਲੇਅ ਦਿੱਤੀ ਗਈ ਹੈ ਜੋ ਕਿ ਇਕ  HD IPS ਪੈਨਲ ਹੈ ਅਤੇ ਇਸ ਸਮਾਰਟਫੋਨ ਦੀ  ਡਿਸਪਲੇਅ ਕਾਫੀ ਪ੍ਰਭਾਵਿਤ ਕਰਦੀ ਹੈ, ਕਿਉਕਿ ਇਸ 'ਤੇ ਗੇਮਿੰਗ ਦੇ ਨਾਲ-ਨਾਲ HD ਵੀਡੀਓ ਵੀ ਦੇਖ ਸਕਦੇ ਹੈ। ਜੋ ਇਕ ਬਜਟ ਫੋਨ 'ਚ ਕਾਫੀ ਵਧੀਆ ਲੱਗਾ ਹੈ।

ਇਸ ਸਮਾਰਟਫੋਨ 'ਚ ਨੇਵੀਗੇਸ਼ਨ ਬਟਨ ਹੈ ਜੋ ਕਿ ਡਿਸਪਲੇਅ ਦੇ ਨੀਚਲੇ ਪਾਸੇ ਦਿੱਤਾ ਗਿਆ ਹੈ। ਇਹ ਜਿਆਦਾਤਰ ਐਂਡਰਾਈਡ ਫੋਨਜ਼ 'ਚ ਹੁੰਦਾ ਹੈ, ਖੱਬੇ ਪਾਸੇ ਤੋਂ ਸ਼ੁਰੂ ਕਰਕੇ ਬੈਕ , ਹੋਮ ਅਤੇ ਓਵਰਵਿਊ ਬਟਨ ਦਿੱਤਾ ਗਿਆ ਹੈ ਨਾਲ ਹੀ ਫੋਨ 'ਚ ਤੁਸੀਂ ਇਸ ਦੇ USB ਪੋਰਟ ਨੂੰ ਦੇਖ ਸਕਦੇ ਹੈ । ਇਸ ਫੋਨ 'ਚ ਟਾਪ 'ਤੇ ਜਾਂਦੇ ਹਨ ਤਾਂ ਤੁਹਾਨੂੰ ਇਸ ਦਾ 3.5mm ਆਡੀਓ ਜੈਕ ਦਿਖਾਈ ਦੇਵੇਗਾ। ਫੋਨ 'ਚ ਸਪੀਕਰ ਗ੍ਰਿਲਸ ਨੂੰ ਬੈਕ 'ਚ ਸਭ ਤੋਂ ਹੇਠਲੇ ਪਾਸੇ 'ਚ ਰੱਖਿਆ ਗਿਆ ਹੈ ਅਤੇ ਲਗਭਗ ਸਾਰੇ ਬਜਟ ਫੋਨ ਬਰਾਬਰ ਹੀ ਦਿਸਦੇ ਹਨ।

ਇਸ ਸਮਾਰਟਫੋਨ ਦਾ ਡਿਜ਼ਾਇਨ ਕਾਫੀ ਵਧੀਆ ਹੈ ਇਹ ਮੇਂਟਲ ਬਾਡੀ ਵਾਂਗ ਪਲਾਸਟਿਕ ਨਾਲ ਨਿਰਮਿਤ ਹੋਇਆ ਹੈ। ਇਸਦੇ ਇਲਾਵਾ ਪਾਵਰ ਬਟਨ ਅਤੇ ਵੋਲੀਅਮ ਬਟਨ ਦੀ ਸਹੀਂ ਸਥਿਤੀ , ਨਾਲ ਹੀ ਇਸਦੇ ਬੈਨ 'ਚ ਟਾਪ ਅਤੇ ਬਾਟਮ 'ਚ ਜੋ ਸਿਲਵਰ ਲਾਈਨ ਦਿੱਤੀ ਗਈ ਹੈ ਉਹ ਉਸਨੂੰ ਇਕ ਪ੍ਰੀਮਿਅਮ ਅਨੁਭਵ ਦਿੰਦੀ ਹੈ। ਇਹ ਇਕ ਬਜਟ ਫੋਨ 'ਚ ਇਸ ਤਰਾਂ ਦਾ ਡਿਜ਼ਾਇਨ ਕਾਬਿਲ -ਏ-ਤਾਰੀਫ ਹੈ।

PunjabKesari

ਸਪੈਸੀਫਿਕੇਸ਼ਨ ਅਤੇ ਫੀਚਰਸ-
ਐਂਡਰਾਈਡ ਨਾਗਟ ਨੂੰ ਲਾਂਚ ਹੋਏ ਅੱਜ ਲਗਭਗ 8-9 ਮਹੀਨੇ ਦਾ ਸਮਾਂ ਹੋ ਗਿਆ ਹੈ ਅਤੇ ਅੱਜ ਇਹ ਸਿਰਫ ਫਲੈਗਸ਼ਿਪ ਸਮਾਰਟਫੋਨਜ਼ ਦੇ ਇਲਾਵਾ ਪ੍ਰੀਮਿਅਮ ਸਮਾਰਟਫੋਨਜ਼ ਤੱਕ ਹੀ ਸੀਮਿਤ ਨਾ ਰਹਿ ਕੇ ਕਈ ਬਜਟ ਸਮਾਰਟਫੋਨਜ਼ 'ਚ ਵੀ ਨਜ਼ਰ ਆਉਣ ਲੱਗਾ ਹੈ। InFocus Turbo 5 ਸਮਾਰਟਫੋਨ 'ਚ 5.2 ਇੰਚ ਡਿਸਪਲੇਅ ਮੌਜ਼ੂਦ ਹੈ ਇਹ ਇਕ HD IPS 1280*720 ਪਿਕਸਲ ਡਿਸਪਲੇਅ ਹੈ। ਜੇਕਰ ਇਸ ਸਕਰੀਨ ਟੂ ਬਾਡੀ ਰੇਸ਼ਿਓ ਦੀ ਚਰਚਾ ਕਰੀਏ ਤਾਂ ਇਹ ਲਗਭਗ 62.7 ਫੀਸਦੀ ਹੈ ਨਾਲ ਹੀ ਇਸਦੇ ਪਿਕਸਲ 'ਤੇ ਇੰਚ ਦੀ ਚਰਚਾ ਕਰੀਏ ਤਾਂ ਇਹ 282 ਹੈ। ਹਾਲਾਂਕਿ ਇਹ ਸਾਰੇ ਫਲੈਗਸ਼ਿਪ ਸਮਾਰਟਫੋਨ ਤੋਂ ਕਾਫੀ ਘੱਟ ਹੈ ਪਰ ਇਸਦੀ ਡਿਸਪਲੇਅ ਕਾਫੀ ਵਧੀਆ ਹੈ, ਇਹ ਕਾਫੀ ਬ੍ਰਾਈਟ ਹੈ। ਫੋਨ ਐਂਡਰਾਈਡ 7.0 ਨਾਗਟ ਨਾਲ ਲੈਸ ਹੈ ਨਾਲ ਹੀ ਇਹ  2G, 3G ਅਤੇ 4G ਸੁਪੋਰਟ ਨਾਲ ਵੀ ਲੈਸ ਹੈ। ਇਸਦੇ ਇਲਾਵਾ ਫੋਨ 'ਚ 2GB ਰੈਮ ਅਤੇ 3GB ਰੈਮ ਆਪਸ਼ਨ ਮਿਲ ਰਹੇ ਹੈ ਜਿਸ ਦੀ ਸਟੋਰੇਜ ਕ੍ਰਮਵਾਰ 16GB ਅਤੇ 32GB ਹੈ। ਇਸ ਨੂੰ ਤੁਸੀਂ ਮਾਈਕ੍ਰੋ-ਐੱਸਡੀ ਕਾਰਡ ਦੀ ਮਦਦ ਨਾਲ ਦੋਵਾਂ ਹੀ ਵੇਰੀਅੰਟਸ 'ਚ 32GB ਤੱਕ ਵਧਾਇਆ ਜਾ ਸਕਦਾ ਹੈ। ਕੀਮਤ ਦੀ ਚਰਚਾ ਕਰੀਏ ਤਾਂ 6,999 ਰੁਪਏ ਅਤੇ 7,999 ਰੁਪਏ ਹੈ।
ਫੋਟੋਗ੍ਰਾਫੀ ਲਈ ਫੋਨ 'ਚ ਦਿੱਤੇ ਗਏ ਕੈਮਰੇ ਦੀ ਚਰਚਾ ਕਰੀਏ ਤਾਂ ਇਸ 'ਚ ਇਕ 13 ਮੈਗਾਪਿਕਸਲ ਰਿਅਰ ਕੈਮਰਾ LED ਫਲੈਸ਼ ਨਾਲ ਅਤੇ 5 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ । ਇਸਦੇ ਰਿਅਰ ਕੈਮਰਾ ਇਹ ਕੁਝ ਹੋਰ ਫੋਨਜ਼ ਦੀ ਤਰਾਂ ਰੈਜ਼ੋਲੂਸ਼ਨ ਵਾਲਾ ਹੈ ਤਾਂ ਇਹ ਇਕ ਔਸਤ ਕੈਮਰਾ ਕਿਹਾ ਜਾ ਸਕਦਾ ਹੈ ਇਸ ਨੂੰ ਨਾ ਇੰਨਾ ਵਧੀਆ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਇੰਨਾ ਮਾੜਾ ਪਰ ਕੀਮਤ ਦੇ ਹਿਸਾਬ ਨਾਲ ਇਸ ਕੈਮਰੇ ਨਾਲ ਤੁਸੀਂ ਕੰਮਪਰੋਮਾਈਜ਼ ਕਰ ਸਕਦੇ ਹੈ।

ਬੈਟਰੀ-
ਇਸ ਸਮਾਰਟਫੋਨ 'ਚ ਸਭ ਤੋਂ ਜਿਆਦਾ ਪ੍ਰਭਾਵਿਤ ਕਰਨ ਵਾਲੀ ਖਾਸੀਅਤ ਇਸਦੀ ਬੈਟਰੀ ਹੈ ਜੋ ਕਿ 5000mAh ਸਮੱਰਥਾ ਦਿੱਤੀ ਗਈ ਹੈ, ਜੋ ਕੰਪਨੀ ਅਨੁਸਾਰ ਇਕ ਦਿਨ ਤੋਂ ਜਿਆਦਾ ਸਮਾਂ ਜ਼ਰੂਰ ਕੱਢ ਦਿੰਦੀ ਹੈ । ਇਸ ਸਮਾਰਟਫੋਨ 'ਚ 23 ਘੰਟੇ ਦਾ ਟਾਕ-ਟਾਇਮ ਅਤੇ ਲਗਭਗ 816 ਘੰਟੇ ਦਾ ਸਟੈਂਡਬਾਏ ਟਾਇਮ ਦੇਣ 'ਚ ਸਮੱਰਥ ਹੈ। ਪਰ ਅਸਲ 'ਚ ਸਟੈਂਡਬਾਏ ਟਾਇਮ ਲਗਭਗ 500 ਘੰਟੇ ਦੇ ਨੇੜੇ  ਹੈ। ਫੋਨ 'ਚ ਇਕ 1.3GHz ਕਵਾਡ-ਕੋਰ MediaTek MT6737 ਪ੍ਰੋਸੈਸਰ  Mali T720 GPU ਨਾਲ ਦਿੱਤਾ ਗਿਆ ਹੈ।

ਡਿਸਪਲੇਅ ਅਤੇ UI-
ਇਸ ਸਮਾਰਟਫੋਨ 'ਚ ਕਲਰ ਕਾਫੀ ਬ੍ਰਾਈਟ ਹੈ ਅਤੇ ਕਲਰਸ ਦਾ ਰੀਪ੍ਰੋਡਕਸ਼ਨ ਵੀ ਕਾਫੀ ਚੰਗਾ ਹੈ। ਤੁਹਾਨੂੰ ਇਸਦੇ ਵਿਊਇੰਗ ਐਂਗਲ ਵੀ ਕਾਫੀ ਪਸੰਦ ਆਉਣ ਵਾਲੇ ਹੈ। ਇਸਦੀ ਡਿਸਪਲੇਅ ਇਸ ਬਜਟ 'ਚ ਮੈਨੂੰ ਕਾਫੀ ਚੰਗੀ ਲੱਗੀ ਹੈ। ਹਾਲਾਂਕਿ Xiaomi Redmi 4 ਅਤੇ ਕੁਝ ਹੋਰ ਸਮਾਰਟਫੋਨਜ਼ ਦੀ ਡਿਸਪਲੇਅ ਇਸਤੋਂ ਕੁਝ ਬਿਹਤਰ ਜ਼ਰੂਰ ਹੈ। ਇਸ ਸਕਰੀਨ ਟੂ-ਬਾਡੀ ਰੇਸ਼ਿਓ ਦੀ ਚਰਚਾ ਕਰੀਏ ਤਾਂ ਇਹ ਲਗਭਗ 62.7 ਫੀਸਦੀ ਹੈ ਨਾਲ ਹੀ ਇਸਦੇ ਪਿਕਸਲ 'ਤੇ ਇੰਚ ppi ਦੀ ਚਰਚਾ ਕਰੀਏ ਤਾਂ ਇਹ 282 ਹੈ। ਫੋਨ ਦਾ ਟੱਚ ਐਕਸਪੀਰੀਅੰਸ ਵੀ ਚੰਗਾ ਕਿਹਾ ਜਾ ਸਕਦਾ ਹੈਅਤੇ ਫਿੰਗਰਪ੍ਰਿੰਟ ਸੈਂਸਰ ਵੀ ਇਸ ਫੋਨ 'ਚ ਕਾਫੀ ਤੇਜ਼ ਹੈ ।
ਇਸ ਫੋਨ ਦੇ  UI ਇਕਦਮ ਪ੍ਰੀਮਿਅਮ ਜਿਹਾ ਲੱਗਦਾ ਹੈ ਇਸ ਨੂੰ ਦੇਖ ਕੇ ਤੁਹਾਨੂੰ ਲੱਗਦਾ ਹੈ ਇਹ ਸਟਾਕ ਐਂਡਰਾਈਡ ਦੇ ਕਾਫੀ ਨੇੜੇ ਹੈ ਹਾਲਾਂਕਿ ਇਹ ਉਨਾ ਸਾਧਾਰਨ ਵੀ ਨਹੀਂ ਹੈ ਪਰ ਇਸ ਤੁਸੀਂ ਬੜੀ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੈ।  UI ਕਾਫੀ ਬ੍ਰਾਈਟ ਅਤੇ ਵਧੀਆ ਦਿਖਾਉਣ ਲਈ ਕੰਪਨੀ ਨੇ ਕਾਫੀ ਕੰਮ ਕੀਤਾ ਹੈ।

PunjabKesari

ਕੈਮਰਾ-
ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਦਿੱਤਾ ਗਿਆ ਹੈ ਨਾਲ ਹੀ ਇਸ 'ਚ 5 ਐੱਮ. ਪੀ. ਫ੍ਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ। ਸੂਰਜ ਦੀ ਤੇਜ਼ ਰੌਸ਼ਨੀ 'ਚ ਕਾਫੀ ਸ਼ਾਨਦਾਰ ਤਸਵੀਰਾਂ ਲਈਆ ਜਾ ਸਕਦੀਆ ਹਨ। ਸੂਰਜ ਦੀ ਰੌਸ਼ਨੀ 'ਚ ਲਈਆ ਗਈਆ ਤਸਵੀਰਾਂ ਕਾਫੀ ਸ਼ਾਨਦਾਰ ਹੈ ਇਸਦੇ ਇਲਾਵਾ ਜਿਆਦਾ ਕੀਮਤ 'ਚ ਆਉਣ ਵਾਲੇ Xiaomi Redmi
Note3 ਅਤੇ Xiaomi Redmi Note 4 ਦੇ ਮੁਕਾਬਲੇ ਕਾਫੀ ਵਧੀਆ ਹੈ। ਇਸਦੇ ਸਾਰੇ ਮੋਡਸ ਨੂੰ ਵੀ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੈ।

ਪ੍ਰਫੋਰਮਸ ਅਤੇ ਬੈਟਰੀ
ਸਾਰੇ ਫੋਨਜ਼ ਦੀ ਤਰ੍ਹਾਂ ਇਸ ਸਮਾਰਟਫੋਨ ਦਾ ਰਿਵਿਊ ਵੀ ਗੇਮਿੰਗ  ਨਾਲ ਹੋਇਆ ਸੀ ਅਤੇ ਇਸ 'ਚ ਸਾਰੇ ਫੋਨਜ਼ ਦੀ ਤਰ੍ਹਾਂ ਜਿਆਦਾ ਗੇਮਿੰਗ ਕਰਕੇ ਇਸ ਸਮਾਰਟਫੋਨ ਦੀ ਬੈਟਰੀ ਗਰਮ ਹੋਣਾ ਸ਼ੁਰੂ ਕਰ ਦਿੰਦੀ ਹੈ।
ਹੈਵੀ ਗੇਮਿੰਗ ਦੇ ਨਾਲ-ਨਾਲ ਸਮਾਰਟਫੋਨ 'ਚ ਬ੍ਰਾਊਜ਼ਿੰਗ ਤੋਂ ਲੈ ਕੇ ਮੈਸੇਜ਼ਿੰਗ , ਚੈਟਿੰਗ, ਮੇਲਿੰਗ ਸੋਸ਼ਲ ਮੀਡੀਆ ਅਤੇ ਮਲਟੀ ਟਾਸਕਿੰਗ ਵੀ ਕੀਤੀ ਹੈ। ਫੋਨ 'ਚ 2 ਵੇਰੀਅੰਟਸ ਹੈ ਤਾਂ ਜ਼ਾਹਿਰ  ਹੈ ਕਿ ਜਿਸ 'ਚ ਜਿਆਦਾ ਰੈਮ ਹੈ ਉਸਦੀ ਪ੍ਰਫੋਰਮਸ  ਅਤੇ 2GB ਰੈਮ ਵਾਲੇ ਵਰਜਨ ਦੀ ਪਰਫੋਰਮਸ 'ਚ ਕੁਝ ਅੰਤਰ ਹੈ

ਇਸ ਸਮਾਰਟਫੋਨ 'ਚ ਕਾਫੀ ਖੂਬੀਆਂ ਹਨ
-ਵੱਡੀ ਬੈਟਰੀ
-ਐਂਡਰਾਈਡ ਨਾਗਟ
-ਵੱਡੀ ਡਿਸਪਲੇਅ
-ਫਿੰਗਰਪ੍ਰਿੰਟ ਸੈਂਸਰ

ਸਮਾਰਟਫੋਨ 'ਚ ਇੰਨੀਆ ਖੂਬੀਆਂ ਹੋਣ ਦੇ ਨਾਲ -ਨਾਲ ਕੁਝ ਕਮੀਆ ਵੀ ਹਨ
-ਹੈਵੀ ਗੇਮਸ ਦੌਰਾਨ ਪਰੇਸ਼ਾਨੀ
-ਪ੍ਰਫੋਰਮਸ ਚੰਗੀ ਨਹੀਂ ਹੈ

ਅੱਜ ਇਸ ਸਮਾਰਟਫੋਨ 'ਚ ਇਕ ਚੰਗਾ ਡਿਸਪਲੇਅ , ਰੈਮ , ਕੈਮਰਾ , ਫਿੰਗਰਪ੍ਰਿੰਟ ਸੈਂਸਰ , ਨਵਾਂ os ਵਰਜਨ ਅਤੇ ਇਕ ਵਧੀਆ ਬੈਟਰੀ ਹੋਣਾ ਜ਼ਰੂਰੀ ਹੈ । ਤੁਹਾਨੂੰ ਸਿਰਫ ਇਕ ਅਜਿਹਾ ਫੋਨ ਲੈਣਾ ਚਾਹੀਦਾ ਹੈ ਜੋ ਬੈਟਰੀ ਦੇ ਮਾਮਲੇ'ਚ ਸਭ ਤੋਂ ਅਲੱਗ ਹੈ ਤਾਂ InFocus Turbo 5 ਸਮਾਰਟਫੋਨ ਨੂੰ ਖਰੀਦ ਸਕਦੇ ਹੈ। ਇਹ ਸਮਾਰਟਫੋਨ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ ਹੈ।

 


Related News