HTC U ਦਾ ਨਵਾਂ ਟੀਜ਼ਰ ਜਾਰੀ, ਇਸ ਖਾਸ ਫੀਚਰ ਬਾਰੇ ਮਿਲੀ ਜਾਣਕਾਰੀ

04/28/2017 12:58:12 PM

ਜਲੰਧਰ- ਐੱਚ.ਟੀ.ਸੀ. ਨੇ ਪਿਛਲੇ ਹਫਤੇ ਇਕ ਟੀਜ਼ਰ ਜਾਰੀ ਕਰਕੇ ਆਉਣ ਵਾਲੇ ਸਮਾਰਟਫੋਨ ਐੱਚ.ਟੀ.ਸੀ. ਯੂ ਦੇ ਲਾਂਚ ਦੀ ਤਰੀਕ ਦੀ ਜਾਣਕਾਰੀ ਦਿੱਤੀ ਸੀ। ਹੁਣ ਕੰਪਨੀ ਨੇ ਐੱਚ.ਟੀ.ਸੀ. ਯੂ ਦਾ ਇਕ ਨਵਾਂ ਟੀਜ਼ਰ ਜਾਰੀ ਕਰ ਦਿੱਤਾ ਹੈ। ਐੱਚ.ਟੀ.ਸੀ. ਯੂ ਸਮਾਰਟਫੋਨ ਨੂੰ 16 ਮਈ ਨੂੰ ਤਾਈਵਾਨ ''ਚ ਲਾਂਚ ਕੀਤਾ ਜਾਵੇਗਾ। ਐੱਚ.ਟੀ.ਸੀ. ਯੂ ਦੀਆਂ ਲੀਕ ਤਸਵੀਰਾਂ ਤੋਂ ਇਕ ਗਲਾਸ ਰਿਅਰ ਅਤੇ ਫਿੰਗਰਪ੍ਰਿੰਟ ਸਕੈਨਰ ਹੋਣ ਦਾ ਖੁਲਾਸਾ ਹੋਇਆ ਸੀ। ਇਸ ਤੋਂ ਇਲਾਵਾ ਇਸ ਸਮਰਾਟਫੋਨ ਦੇ ਆਈ.ਪੀ. 57 ਸਰਟੀਫਿਕੇਸ਼ਨ ਦੇ ਨਾਲ ਅਤੇ 3.5 ਐੱਮ.ਐੱਮ. ਹੈੱਡਫੋਨ ਜੈੱਕ ਨਾ ਹੋਣ ਦੀਆਂ ਖਬਰਾਂ ਹਨ। ਇਸ ਤੋਂ ਪਹਿਲਾਂ ਐੱਚ.ਟੀ.ਸੀ. ਯੂ ਦਾ ਨਾਂ ਐੱਚ.ਟੀ.ਸੀ. ਯੂ 11 ਹੋਣ ਦਾ ਖੁਲਾਸਾ ਹੋਇਆ ਸੀ। 
ਕੰਪਨੀ ਨੇ ਵੀਰਵਾਰ ਨੂੰ ਐੱਚ.ਟੀ.ਸੀ. ਯੂ ਦਾ ਇਕ ਨਵਾਂ ਵੀਡੀਓ ਟੀਜ਼ਰ ਜਾਰੀ ਕੀਤਾ। ਐੱਚ.ਟੀ.ਸੀ. ਯੂ ''ਚ ਕੁਝ ਨਵੇਂ ਟੱਚ-ਸੈਂਸੀਟਿਵ ਐੱਜ ਹੋਣ ਗੇ ਜਿਸ ਨਾਲ ਇਹ ਜੈਸਚਰ ਰਾਹੀਂ ਐਕਸ਼ਨ ਨੂੰ ਪਰਫਾਰਮ ਕਰੇਗਾ। ਐੱਚ.ਟੀ.ਸੀ. ਦੇ ਨਵੇਂ ਟੀਜ਼ਰ ''ਚ ਡਾਗ ਟੌਇਜ਼, ਬਰਗਰ ਬਨ, ਫਲ ਵਰਗੀਆਂ ਚੀਜ਼ਾਂ ਨੂੰ ਦਿਖਾਇਆ ਗਿਆ ਹੈ। ਵੀਡੀਓ ''ਚ ਇਕ ਸਮਾਰਟਫੋਨ ਨੂੰ ਵੀ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ''ਚ ਦਿਸ ਰਿਹਾ ਡਿਵਾਇਸ ਬਲੂ ਕਲਰ ਦਾ ਹੈ। ਕੰਪਨੀ ਇਸ ਤੋਂ ਪਹਿਲਾਂ ਐੱਚ.ਟੀ.ਸੀ. ਯੂ ਅਲਟਰਾ ਨੂੰ ਵੀ ਇਸੇ ਕਲਰ ਡਿਵਾਇਸ ''ਚ ਪੇਸ਼ ਕਰ ਚੁੱਕੀ ਹੈ। ਇਸ ਵੀਡੀਓ ਦੇ ਅਖੀਰ ''ਚ ''ਸਕਵੀਜ਼ ਦਿ ਬ੍ਰਿਲੀਅੰਟ ਯੂ'' ਟੈਗਲਾਈਨ ਹੈ ਅਤੇ ਇਸ ਤੋਂ ਪਹਿਲਾਂ ਜਾਰੀ ਟੀਜ਼ਰ ''ਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਸੀ। 
ਇਸ ਤੋਂ ਪਹਿਲਾਂ ਲੀਕ ਹੋਈ ਜਾਣਕਾਰੀ ਮੁਤਾਬਕ ਐੱਚ.ਟੀ.ਸੀ. ਯੂ ਨੂੰ ਵਾਈਟ, ਬਲੈਕ, ਬਲੂ, ਰੈੱਡ ਅਤੇ ਸਿਲਵਰ ਕਲਰ ਵੇਰੀਅੰਟ ''ਚ ਲਾਂਚ ਕੀਤਾ ਜਾਵੇਗਾ। ਐੱਜ ਸੈਂਸਰ ਬਾਰੇ ਸਾਨੂੰ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਐੱਚ.ਟੀ.ਸੀ. ਯੂ ਤੋਂ ਫਟਾਫਟ ਐਪ ਖੋਲ੍ਹੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸਵਾਈਪ ਕਰ ਅਤੇ ਮੈਟਲ ਐੱਜ ਨੂੰ ਸਕਵੀਜ਼ ਜਾਂ ਟੈਪ ਕਰਕੇ ਕਈ ਫੰਕਸ਼ਨ ਪਰਫਾਰਮ ਕੀਤੇ ਜਾ ਸਕਦੇ ਹਨ। ਪਿਛਲੇ ਟੀਜ਼ਰ ਅਤੇ ਲੀਕ ਦੇ ਆਧਾਰ ''ਤੇ ਸੈਂਸਰ ਨੂੰ ਹੈਂਡਸੈੱਟ ਦੇ ਹੇਠਲੇ ਹਿੱਸੇ ''ਤੇ (ਜਿੱਥੋਂ ਫੋਨ ਨੂੰ ਆਮਤੌਰ ''ਤੇ ਫੜ੍ਹਿਆ ਜਾਂਦਾ ਹੈ) ਦਿੱਤਾ ਜਾ ਸਕਦਾ ਹੈ। 
ਹਾਲਹੀ ''ਚ ਆਈਆਂ ਖਬਰਾਂ ਮੁਤਾਬਕ ਡਿਊਲ-ਸਿਮ ਐੱਚ.ਟੀ.ਸੀ. ਯੂ ਐਂਡਰਾਇਡ 7.1 ਨੂਗਾ ''ਤੇ ਚੱਲੇਗਾ। ਇਸ ਫੋਨ ''ਚ 5.5-ਇੰਚ ਦੀ ਕਵਾਡ-ਐੱਚ.ਡੀ. (1440x2560 ਪਿਕਸਲ) ਡਿਸਪਲੇ ਹੋ ਸਕਦੀ ਹੈ ਜਿਸ ਦੇ ਉੱਪਰ ਕਾਰਨਿੰਗ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਹੋਵੇਗੀ। ਇਸ ਹੈਂਡਸੈੱਟ ''ਚ ਕੁਆਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਦੇ ਨਾਲ 4ਜੀ.ਬੀ. ਰੈਮ ਜਾਂ 6ਜੀ.ਬੀ. ਰੈਮ ਹੋਵੇਗੀ। ਇਸ ਤੋਂ ਇਲਾਵਾ ਲੇਟੈਸਟ ਟੀਜ਼ਰ ਤੋਂ ਪਤਾ ਚੱਲਦਾ ਹੈ ਕਿ ਐੱਚ.ਟੀ.ਸੀ. ਯੂ ਇਕ ਪਤਲਾ ਡਿਵਾਇਸ ਹੋਵੇਗਾ। 
ਐੱਚ.ਟੀ.ਸੀ. ਯੂ ''ਚ ਰਿਅਰ ''ਤੇ 12 ਮੈਗਾਪਿਕਸਲ ਸੋਨੀ ਆਈ.ਐੱਮ.ਐਕਸ362 ਸੈਂਸਰ ਅਤੇ ਫਰੰਟ ''ਚ 16 ਮੈਗਾਪਿਕਸਲ ਆਈ.ਐੱਮ.ਐਕਸ 451 ਸੈਂਸਰ ਹੋਣ ਦਾ ਪਤਾ ਲੱਗਾ ਹੈ। ਉਮੀਦ ਹੈ ਕਿ ਇਹ ਇਕ ਸੈਲਫੀ ਸਮਰਾਟਫੋਨ ਹੋਵੇਗਾ। ਇਸ ਤੋਂ ਇਲਾਵਾ ਐੱਚ.ਟੀ.ਸੀ. ਯੂ ''ਚ ਰੈਮ ਦੇ ਆਧਾਰ ''ਤੇ 64ਜੀ.ਬੀ. ਜਾਂ 128ਜੀ.ਬੀ. ਦੀ ਇਨਬਿਲਟ ਸਟੋਰੇਜ ਦਿੱਤੀ ਜਾਵੇਗੀ। ਲੇਟੈਸਟ ਲੀਕ ਰਾਹੀਂ ਫੋਨ ''ਚ ਕੁਇੱਕ ਚਾਰਜ 3.0 ਦੇ ਨਾਲ 3000 ਐੱਮ.ਏ.ਐੱਚ. ਦੀ ਬੈਟਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਫੋਨ ''ਚ ਵਾਈ-ਫਾਈ 802.11 ਏ/ਬੀ/ਜੀ/ਐੱਨ/ਏਸੀ ਅਤੇ ਬਲੂਟੂਥ 4.2 ਵਰਗੇ ਫੀਚਰ ਹੋਣ ਦਾ ਪਤਾ ਲੱਗਾ ਹੈ।

Related News