ਹੁਣ ਗੱਡੀਆਂ ਨਹੀਂ ਸਗੋਂ ਸੜਕਾਂ ਵਜਾਉਣਗੀਆਂ ਹਾਰਨ !(ਵੀਡੀਓ)

04/28/2017 1:37:43 PM

ਜਲੰਧਰ-ਹਾਈਵੇ ਤੇ ਗੱਡੀ ਚਲਾਉਣ ਸਮੇਂ ਜੇਕਰ ਕਿਸੇ ਦੂੱਜੀ ਗੱਡੀ ਨੂੰ ਉਵਰਟੇਕ ਕਰਨ ਲਈ ਯਕੀਨਨ ਤੁਸੀਂ ਹਾਰਨ ਦਾ ਇਸਤੇਮਾਲ ਕਰਦੇ ਹੋ ਜਾਂ ਕਿਸੇ ਟਰਕ ਡਰਾਇਵਰਸ ਹਾਰਨ ਓ. ਕੇ ਪਲੀਜ ਲਿੱਖ ਕੇ ਹਾਰਨ ਵਜਾਉਣ ਦੀ ਗੁਜਾਰਿਸ਼ ਕਰਦੇ ਹਨ, ਉਥੇ ਹੀ ਹੁਣ ਹਾਰਨ ਨੂੰ ਲੈ ਕੇ ਨਵੀਂ ਤਕਨੀਕ ਨੇ ਦਸਤਕ ਦੇ ਦਿੱਤੀ ਹੈ। ਹਾਈਵੇ ''ਤੇ ਸੁਰੱਖਿਆ ਵਧਾਉਣ ਦੇ ਟੀਚੇ ਨਾਲ ਐਚ. ਪੀ ਲੁਬਰਿਕੈਂਟਸ ਅਤੇ ਲਿਓ ਬਰਨਿਟ ਨੇ ਹੱਥ ਮਿਲਾਇਆ ਹੈ ਅਤੇ ਅਜਿਹਾ ਸਿਸਟਮ ਡਿਵੈਲਪ ਕੀਤਾ ਹੈ, ਜਿਸ ''ਚ ਸੜਕਾਂ ਆਪਣੇ ਆਪ ਹੀ ਹਾਰਨ ਵਜਾਉਣਗੀਆਂ।

 

ਇਸ ਸਿਸਟਮ ਨੂੰ ਸਫਲਤਾਪੂਰਵਕ ਜੰਮੂ ਅਤੇ ਸ਼੍ਰੀਨਗਰ ਨੂੰ ਜੋੜਨ ਵਾਲੇ ਹਾਈਵੇ ਐੱਨ.ਐੱਚ-1 ''ਤੇ ਟੈਸਟ ਵੀ ਕੀਤਾ ਜਾ ਚੁੱਕਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਹਾਈਵੇ ਨੂੰ ਸਭ ਤੋਂ ਖਤਰਨਾਕ ਸੜਕਾਂ ਵਾਲਾ ਹਾਈਵੇ ਵੀ ਮੰਨਿਆ ਜਾਂਦਾ ਹੈ। ਸੜਕਾਂ ਦੇ ਮੋੜ ਦੇ ਆਲੇ ਦੁਆਲੇ ਸਮਾਰਟਲਾਇਫ ਪੋਲਸ ਲਗਾਏ ਜਾਂਦੇ ਹਨ। ਇਹ ਪੋਲ ਬਿਨਾਂ ਤਾਰ ਦੇ ਇਕ-ਦੂੱਜੇ ਨਾਲ ਕੁਨੈੱਕਟ ਰਹਿੰਦੇ ਹਨ। ਜਦ ਵੀ ਟਰੈਫਿਕ ਇਧਰ ਤੋਂ ਉਧਰ ਹੁੰਦਾ ਹੈ, ਤਾਂ ਇਸ ਪੋਲਸ ਦੇ ਕੋਲ ਅਲਰਟ ਪਹੁੰਚ ਜਾਂਦਾ ਹੈ।

 

ਇਹ ਪੋਲਸ ਵ੍ਹੀਕੱਲ ਦੀ ਰਫਤਾਰ ਸਮਝ ਮਾਪ ਕੇ ਡਰਾਇਵਰ ਨੂੰ ਹਾਰਨ ਦੇ ਰਾਹੀਂ ਅਲਰਟ ਕਰਨ ਲਗਦੇ ਹਨ। ਮਕਾਮੀ ਪੁਲਿਸ ਦੇ ਮੁਤਾਬਕ, ਇਸ ਸਿਸਟਮ ਦੇ ਐਕਟਿਵ ਹੋਣ ਤੋਂ ਬਾਅਦ ਸੜਕ ਹਾਦਸਿਆਂ ''ਚ ਕਮੀ ਆਈ ਹੈ। ਕੰਪਨੀਆਂ ਹੁਣ ਇਸ ਸਿਸਟਮ ''ਤੇ ਬਰੀਕੀ ਨਾਲ ਸਟੱਡੀ ਕਰ ਰਹੀਆਂ ਹਨ ਅਤੇ ਹੋਰ ਜਗ੍ਹਾਵਾਂ ''ਤੇ ਇਹ ਸਿਸਟਮ ਲਗਾਉਣ ਲਈ ਵੀ ਵਿਚਾਰ ਕਰ ਰਹੀਆਂ ਹਨ। ਸਭ ਤੋਂ ਜ਼ਿਆਦਾ ਸੜਕ ਹਾਦਸਿਆਂ ਵਾਲੇ ਦੇਸ਼ਾਂ ਦੀ ਸੂਚੀ ''ਚ ਭਾਰਤ ਵੀ ਹੈ। ਖਾਸ ਕਰ ਪਹਾੜੀ ਇਲਾਕੇ, ਜਿੱਥੇ ਠੀਕ ਤਰਾਂ ਟਰੈਫਿਕ ਨਿਯਮਾਂ ਦੀ ਪਾਲਣ ਨਹੀਂ ਕੀਤੀ ਜਾਂਦੀ। ਸਰਾਕਰੀ ਰਿਪੋਰਟਸ ਦੇ ਮੁਤਾਬਕ, ਸਾਲ 2015 ''ਚ ਹੀ ਸੜਕ ਹਾਦਸਿਆਂ ਤੋਂ 1,40,000 ਲੋਕਾਂ ਦੀ ਮੌਤ ਹੋਈਆਂ ਹਨ।

ਸਮਾਰਟਲਾਈਫ ਪੋਲਸ ਸੜਕ ਸੁਰੱਖਿਆ ਨੂੰ ਲੈ ਕੇ ਕੀਤੀ ਗਈ ਨਵੀਂ ਪਹਿਲ ਹੈ। ਆਟੋ ਕੰਪਨੀਆਂ ਲਗਾਤਾਰ ਅਜਿਹੀ ਤਕਨੀਕ ''ਤੇ ਕੰਮ ਕਰ ਰਹੀਆਂ ਹਨ, ਜਿਸ ਦੇ ਨਾਲ ਚਾਲਕ ਅਤੇ ਸੜਕ ''ਤੇ ਚੱਲਣ ਵਾਲੇ ਲੋਕ ਹਾਦਸਿਆਂ ਦੇ ਸ਼ਿਕਾਰ ਨਾਂ ਹੋਣ।


Related News