ਐੱਚ.ਪੀ. ਨੇ ਪੇਸ਼ ਕੀਤੀ 3D Printing

01/19/2018 2:41:46 AM

ਜਲੰਧਰ—ਭਾਰਤੀ ਬਾਜ਼ਾਰ 'ਚ 3ਡੀ ਪ੍ਰਿੰਟਿੰਗ ਉਦਯੋਗ ਦੀ ਮੰਗ ਨੂੰ ਪੂਰਾ ਕਰਨ ਲਈ ਤਕਨਾਲੋਜੀ ਕੰਪਨੀ ਐੱਚ.ਪੀ. ਇੰਕ ਨੇ ਆਪਣੇ ਮਲਟੀ ਜੈੱਟ ਫਿਊਜ਼ਨ 3ਡੀ ਪ੍ਰਿੰਟਿੰਗ ਸਮਾਧਾਨ ਪੇਸ਼ ਕੀਤੇ ਹਨ। ਜਿਸ ਦੀ ਸ਼ੁਰੂਆਤ 'ਚ ਕੀਮਤ 2.5 ਕਰੋੜ ਰੁਪਏ ਹੈ। ਨਾਲ ਹੀ ਐੱਚ.ਪੀ. ਨੇ ਦੇਸ਼ 'ਚ 3ਡੀ ਪ੍ਰਿੰਟਿੰਗ ਸਾਲੀਊਸ਼ਨ ਦੇ ਰਿਸੇਲਰ ਦੇ ਤੌਰ 'ਤੇ ਇਮੇਜੀਨੇਰੀਅਮ ਅਤੇ ਐਡਰਾਇਟੈਕ ਦੀ ਚੋਣ ਦਾ ਵੀ ਐਲਾਨ ਕੀਤਾ ਹੈ। ਕੰਪਨੀ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਐੱਚ.ਪੀ. ਦੀ ਮਲਟੀ ਜੈੱਟ 3ਡੀ ਪ੍ਰਿੰਟਿੰਗ ਸਾਲੀਊਸ਼ਨ ਉਤਪਾਦ ਦੇ ਲਈ ਤਿਆਰ ਇਕ ਵਪਾਰਕ 3ਡੀ ਪ੍ਰਿੰਟਿੰਗ ਪ੍ਰਣਾਲੀ ਹੈ ਜੋ 10 ਗੁਣਾ ਤੇਜ਼ੀ ਨਾਲ ਬਿਹਤਰ ਗੁਣਵਤਾ ਦੇ Physical Parts ਮੁਹੱਈਆ ਕਰਵਾਉਂਦੀ ਹੈ ਅਤੇ ਉਹ ਵੀ ਮੌਜੂਦਾ 3ਡੀ ਪ੍ਰਿੰਟਿੰਗ ਪ੍ਰਣਾਲੀਆਂ ਦੇ ਮੁਕਾਬਲੇ ਅੱਧੀ ਲਾਗਤ 'ਤੇ। ਐੱਚ.ਪੀ. ਇੰਕ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਸੁਮੀਰ ਚੰਦਰਾ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਨਿਰਮਾਣ ਦੇ ਖੇਤਰ 'ਚ ਡਿਜੀਟਲ ਤਬਦੀਲੀ ਅਗਲੀ ਉਦਯੋਗਿਕ ਕ੍ਰਾਂਤੀ ਦਾ ਪ੍ਰਮੁੱਖ ਕਰੀਅਰ ਹੋਵੇਗਾ। 
ਉਨ੍ਹਾਂ ਨੇ ਕਿਹਾ ਕਿ 3ਡੀ ਪ੍ਰਿੰਟਿੰਗ ਨਿਰਮਾਣ ਖੇਤਰ 'ਚ ਏਸ਼ੀਆ-ਪ੍ਰਸ਼ਾਂਤ ਅਤੇ ਜਾਪਾਨ ਦਾ 6 ਲੱਖ ਕਰੋੜ ਰੁਪਏ ਦਾ ਨਿਰਮਾਣ ਖੇਤਰ ਸ਼ਾਮਲ ਹੈ। ਭਾਰਤ ਇਸ ਮਹੱਤਵਪੂਰਨ ਬਦਲਾਅ ਲਈ ਇਕ ਰਣਨੀਤਿਕ ਕੇਂਦਰ ਹੈ ਅਤੇ ਅਸੀਂ ਵੱਖ-ਵੱਖ ਤਰ੍ਹਾਂ ਦੇ ਭਾਰਤੀ ਗਾਹਕਾਂ ਲਈ ਬਿਹਤਰੀਨ ਮਲਟੀ ਜੈੱਟ ਫਿਊਜ਼ਨ ਤਕਨਾਲੋਜੀ ਨੂੰ ਪੇਸ਼ ਕਰਨ ਲਈ ਉਤਸ਼ਾਹਿਤ ਹਾਂ। ਚੰਦਰਾ ਨੇ ਕਿਹਾ ਕਿ ਸਥਾਨਕ ਨਿਰਮਾਣ ਅਤੇ ਡਿਜੀਟਲ ਤਕਨਾਲੋਜੀ ਨੂੰ ਅਪਣਾਉਣ ਨੂੰ ਲੈ ਕੇ ਸਰਕਾਰ ਦੇ ਸਮੱਰਥਨ ਦੀ ਮਦਦ ਦੇ ਮੂਲ ਇੰਜੀਨੀਅਰਿੰਗ 'ਚ ਭਾਰਤ ਦੀ ਮਜਬੂਤੀ ਉਦਯੋਗ ਦੇ 4.0 ਬਦਲਾਅ ਨਾਲ ਲਾਭ ਲੈਣ ਦੇ ਭਾਰਤ ਦੇ ਸਮੱਰਥ ਦਾ ਮੌਕਾ ਹੈ।


Related News