ਇਨ੍ਹਾਂ ਟਿੱਪਸ ਨੂੰ ਫਾਅਲੋ ਕਰਕੇ ਆਸਾਨੀ ਨਾਲ ਡਾਊਨਲੋਡ ਕਰੋ ਇੰਸਟਾਗ੍ਰਾਮ, ਫੇਸਬੁੱਕ ਤੇ ਯੂਟਿਊਬ ਦੀ ਵੀਡੀਓ

11/17/2017 6:27:52 PM

ਜਲੰਧਰ- ਫੇਸਬੁੱਕ ਦੀ ਮਲਕੀਅਤ ਵਾਲਾ ਸੋਸ਼ਲ ਪਲੇਟਫਾਰਮ ਇੰਸਟਾਗ੍ਰਾਮ ਕੰਜ਼ਿਊਮਰਸ 'ਚ ਤੇਜ਼ੀ ਨਾਲ ਲੋਕਪ੍ਰਿਅ ਹੋ ਰਿਹਾ ਹੈ। ਇਸ ਵਿਚ ਫੇਸਬੁੱਕ ਨੇ ਹੁਣ ਤੱਕ ਕਈ ਨਵੇਂ ਫੀਚਰਸ ਜੋੜੇ ਹਨ। ਇਸ ਤੋਂ ਇਲਾਵਾ ਕੰਪਨੀ ਸਮੇਂ-ਸਮੇਂ 'ਤੇ ਇਸ ਨੂੰ ਅਪਡੇਟ ਕਰਕੇ ਯੂਜ਼ਰਸ ਦੇ ਹਿਸਾਬ ਨਾਲ ਫੀਚਰਸ ਐਡ ਕਰਦੀ ਰਹਿੰਦੀ ਹੈ। ਇਹ ਐਪ ਫੋਟੋ ਸ਼ੇਅਰਿੰਗ ਲਈ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੀ ਜਾਣ ਵਾਲੀ ਐਪ ਕਹੀ ਜਾ ਸਕਦੀ ਹੈ ਪਰ ਹਮੇਸ਼ਾ ਇਸ ਐਪ 'ਚ ਤਸਵੀਰਾਂ ਅਤੇ ਵੀਡੀਓ ਨੂੰ ਡਾਊਨਲੋਡ ਕਰਨਾ ਆਸਾਨ ਨਹੀਂ ਹੈ। 
ਤਸਵੀਰਾਂ ਨੂੰ ਸੇਵ ਕਰਨ ਲਈ ਅਸੀਂ ਹਮੇਸ਼ਾ ਸਕਰੀਨਸ਼ਾਟ ਦਾ ਸਹਾਰਾ ਲੈਂਦੇ ਹਾਂ ਪਰ ਵੀਡੀਓ ਸੇਵ ਕਰਨ ਲਈ ਸਕਰੀਨਸ਼ਾਟ ਨਹੀਂ ਲਿਆ ਜਾ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਸਾਨੀ ਨਾਲ ਇੰਸਟਾਗ੍ਰਾਮ ਦੀ ਵੀਡੀਓ ਡਾਊਨਲੋਡ ਕਰਕੇ ਫੋਨ 'ਚ ਸੇਵ ਕਰ ਸਕਦੇ ਹੋ ਅਤੇ ਜਦੋਂ ਮੰਨ ਕਰੇ ਦੇਖ ਸਕਦੇ ਹੋ। 

1. ਸਭ ਤੋਂ ਪਹਿਲਾਂ ਤੁਸੀਂ instadown.com ਵੈੱਬਸਾਈਟ 'ਤੇ ਜਾਓ। ਇਸ ਵੈੱਬਸਾਈਟ ਨੂੰ ਤੁਸੀਂ ਆਪਣੇ ਫੋਨ ਜਾਂ ਡੈਸਕਟਾਪ ਦੋਵਾਂ 'ਤੇ ਆਸਾਨੀ ਨਾਲ ਓਪਨ ਕਰ ਸਕਦੇ ਹੋ। 

2. instadown.com ਵੈੱਬਸਾਈਟ ਓਪਨ ਹੋਣ ਤੋਂ ਬਾਅਦ ਤੁਸੀਂ ਇੰਸਟਾਗ੍ਰਾਮ 'ਤੇ ਕਲਿੱਕ ਕਰੋ। ਇਸ ਤੋਂ ਇਲਾਵਾ ਜੇਕਰ ਤੁਸੀਂ ਫੇਸਬੁੱਕ ਜਾਂ ਯੂਟਿਊਬ ਦੀ ਵੀਡੀਓ ਨੂੰ ਵੀ ਡਾਊਨਲੋਡ ਕਰ ਸਕਦੇ ਹੋ। ਇਸ ਲਈ ਤਰੀਕਾ ਇਕ ਹੀ ਹੈ। 

3. ਇੰਸਟਾਗ੍ਰਾਮ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਯੂ.ਆਰ.ਐੱਲ. ਪੁੱਟ ਕਰਨ ਦਾ ਇਕ ਟੈਬ ਦਿਖਾਈ ਦੇਵੇਗਾ। ਇਸ ਵਿਚ ਤੁਹਾਨੂੰ ਉਹ ਲਿੰਕ ਪੁੱਟ ਕਰਨਾ ਹੈ ਜਿਸ ਵੀਡੀਓ ਨੂੰ ਤੁਸੀਂ ਸੇਵ ਕਰਨਾ ਚਾਹੁੰਦੇ ਹੋ। 

4. ਵੀਡੀਓ ਲਿੰਕ ਲਈ ਵੀਡੀਓ ਦੇ ਰਾਈਟ ਅਤੇ ਉਪਰ ਦਿਖਾਈ ਦੇ ਰਹੇ ਤਿੰਨ ਡਾਟ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਹੇਠਾਂ ਦਿਖਾਈ ਦੇ ਰਹੇ ਆਪਸ਼ਨ ਕਾਪੀ ਲਿੰਕ ਯੂ.ਆਰ.ਐੱਲ. 'ਤੇ ਟੈਪ ਕਰੋ, ਜਿਸ ਨਾਲ ਲਿੰਕ ਆਪਣੇ ਆਪ ਕਾਪੀ ਹੋ ਜਾਵੇਗਾ। 

5. ਇਸ ਤੋਂ ਬਾਅਦ ਲਿੰਕ ਨੂੰ ਲੈ ਕੇ ਵਾਪਿਸ instadown.com ਵੈੱਬਸਾਈਟ 'ਤੇ ਜਾਓ ਅਤੇ ਯੂ.ਆਰ.ਐੱਲ. ਨੂੰ ਪੁੱਟ ਕਰ ਦਿਓ। ਇਸ ਤੋਂ ਬਾਅਦ ਵੀਡੀਓ ਡਾਊਨਲੋਡ ਦਾ ਆਪਸ਼ਨ ਆ ਜਾਵੇਗਾ। ਡਾਊਨਲੋਡ ਕਰਕੇ ਤੁਸੀਂ ਵੀਡੀਓ ਨੂੰ ਫੋਨ 'ਚ ਸੇਵ ਕਰ ਸਕਦੇ ਹੋ।


Related News