ਆਪਣੇ ਪੀ.ਸੀ. ਤੋਂ ਦੂਰ ਰਹਿ ਕੇ ਵੀ ਆਸਾਨੀ ਕਰ ਸਕਦੇ ਹੋ ਕੰਟਰੋਲ, ਜਾਣੋ ਕਿਵੇਂ

07/23/2017 12:44:16 PM

ਜਲੰਧਰ- ਜਦੋਂ ਤੱਕ ਤੁਸੀਂ ਕੰਪਿਊਟਰ (ਪੀ.ਸੀ.) ਦੇ ਸਾਹਮਣੇ ਬੈਠੇ ਹੁੰਦੇ ਹੋ ਆਰਾਮ ਨਾਲ ਉਸ 'ਤੇ ਕੰਮ ਕਰ ਸਕਦੇ ਹੋ ਪਰ ਕਈ ਵਾਰ ਪੀ.ਸੀ. ਤੋਂ ਦੂਰ ਹੋਣ 'ਤੇ ਕਈ ਜ਼ਰੂਰੀ ਕੰਮ ਰਹਿ ਜਾਂਦੇ ਹਨ। ਅਜਿਹੀ ਹਾਲਤ 'ਚ ਤੁਹਾਡਾ ਐਂਡਰਾਇਡ ਸਮਾਰਟਫੋਨ ਤੁਹਾਡੀ ਮਦਦ ਕਰ ਸਕਦਾ ਹੈ। ਦੂਰ ਹੋਣ 'ਤੇ ਆਪਣੇ ਐਂਡਰਾਇਡ ਫੋਨ ਰਾਹੀਂ ਆਸਾਨੀ ਨਾਲ ਪੀ.ਪੀ. ਨੂੰ ਕੰਟਰੋਲ ਕਰ ਸਕਦੇ ਹੋ। ਇਸ ਲਈ ਤੁਹਾਨੂੰ ਕੁਝ ਐਪਲੀਕੈਸ਼ਨਾਂ ਦੀ ਵਰਤੋਂ ਕਰਨੀ ਹੋਵੇਗੀ। ਅੱਗ ਅਸੀਂ 5 ਅਜਿਹੀਆਂ ਹੀ ਐਂਡਰਾਇਡ ਐਪਸ ਦੀ ਜਾਣਕਾਰੀ ਦਿੱਤੀ ਹੈ ਜੋ ਪੀ.ਪੀ. ਕੰਟਰੋਲ ਕਰਨ 'ਚ ਮਦਦਗਾਰ ਹਨ। 

1. ਕ੍ਰੋਮ ਰਿਮੋਟ ਡੈਸਕਟਾਪ
ਇਹ ਐਪ ਸਕਿਓਰਲੀ ਤੁਹਾਡੇ ਪੀ.ਸੀ. ਨੂੰ ਐਂਡਰਾਇਡ ਡਿਵਾਇਸ ਦੁਆਰਾ ਕੰਟਰੋਲ ਕਰਦੀ ਹੈ। ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਕ੍ਰੋਮ ਰਿਮੋਟ ਡੈਸਕਟਾਪ ਐਪ ਆਪਣੇ ਫੋਨ 'ਚ ਡਾਊਨਲੋਡ ਕਰਨੀ ਹੋਵੇਗੀ ਜਿਸ ਤੋਂ ਬਾਅਦ ਸਿਰਫ ਇਕ ਪਿਨ ਕੋਡ ਲਗਾ ਕੇ ਤੁਸੀਂ ਆਸਾਨੀ ਨਾਲ ਆਪਣਾ ਪੀ.ਸੀ. ਕੰਟਰੋਲ ਕਰ ਸਕਦੇ ਹੋ। ਇਹ ਵਿੰਡੋਜ਼ ਅਤੇ ਮੈਕ ਦੋਵਾਂ ਪੀ.ਸੀ. 'ਤੇ ਕੰਮ ਕਰਦੀ ਹੈ। ਕ੍ਰੋਮ ਰਿਮੋਟ ਡੈਸਕਟਾਪ ਨੂੰ ਐਂਡਰਾਇਡ 4.0 ਅਤੇ ਉਸ ਤੋਂ ਉੱਪਰ ਦੇ ਵਰਜ਼ਨ 'ਤੇ ਇਸਤੇਮਾਲ ਕਰ ਸਕਦੇ ਹੋ। 

2. ਰਿਮੋਟ ਕੰਟਰੋਲ ਕੁਨੈਕਸ਼ਨ
ਰਿਮੋਟ ਕੰਟਰੋਲ ਕੁਨੈਕਸ਼ਨ ਐਪਲੀਕੇਸ਼ਨ ਨੂੰ ਸਮਾਰਟਫੋਨ 'ਚ ਡਾਊਨਲੋਡ ਕਰਕੇ ਤੁਸੀਂ ਆਪਣੇ ਪੀ.ਸੀ. ਨੂੰ ਕੰਟਰੋਲ ਕਰ ਸਕਦੇ ਹੋ। ਇਹ ਐਪ ਤੁਹਾਨੂੰ ਐਂਡਰਾਇਡ ਫੋਨ ਰਾਹੀਂ ਪੀ.ਸੀ. ਦੇ ਕੀ-ਬੋਰਡ ਅਤੇ ਮਾਊਸ ਤੋਂ ਇਲਾਵਾ ਲਾਈਵ ਸਕਰੀਨ, ਮੀਡੀਆ ਪਲੇਅਰ, ਸਲਾਈਡ ਸ਼ੋਅ ਅਤੇ ਮੀਡੀਆ ਪਲੇਅਰ ਨੂੰ ਕੰਟਰੋਲ ਕਰ ਸਕਦੇ ਹੋ। ਜਿਸ ਤੋਂ ਬਾਅਦ ਤੁਸੀਂ ਕਿਤੋਂ ਵੀ ਆਪਣੇ ਪੀ.ਸੀ. ਨੂੰ ਕੰਟਰੋਲ ਕਰਕੇ ਉਸ ਵਿਚ ਕਿਸੇ ਫਾਇਲ ਆਦਿ ਨੂੰ ਮੈਨੇਜ ਕਰ ਸਕਦੇ ਹੋ। ਇਹ ਗੂਗਲ ਪਲੇ ਸਟੋਰ 'ਤੇ ਮੁਫਤ ਡਾਊਨਲੋਡ ਲਈ ਉਪਲੱਬਧ ਹੈ। ਇਹ ਐਪਲੀਕੇਸ਼ਨ ਐਂਡਰਾਇਡ ਦੇ ਲਗਭਗ ਸਾਰੇ ਵਰਜ਼ਨ ਨੂੰ ਸਪੋਰਟ ਕਰਨ 'ਚ ਸਮਰਥ ਹੈ। 

3. ਟੀਮਵਿਊਅਰ ਫਾਰ ਰਿਮੋਟ ਕੰਟਰੋਲ
ਐਂਡਰਾਇਡ ਫੋਨ ਨਾਲ ਪੀ.ਸੀ. ਕੰਟਰੋਲ ਕਰਨ ਲਈ ਇਹ ਐਪ ਇਕ ਚੰਗਾ ਆਪਸ਼ਨ ਹੈ। ਇਸ ਵਿਚ ਤੁਸੀਂ ਵਿੰਡੋਜ਼ ਸਮੇਤ ਮੈਕ ਅਤੇ ਲਾਈਨੈਕਸ ਸਿਸਟਮ ਨੂੰ ਵੀ ਕੰਟਰੋਲ ਕਰ ਸਕਦੇ ਹੋ। ਟੀਮਵਿਊਅਰ ਫਾਰ ਰਿਮੋਟ ਕੰਟਰੋਲ ਪੂਰੀ ਤਰ੍ਹਾਂ ਸੇਫ ਹੈ। ਫਾਸਟ ਐਕਸੈਸ ਦੇ ਨਾਲ ਹੀ ਇਸ ਵਿਚ ਫਾਇਲ ਟਰਾਂਸਫਰ, ਮਲਟੀ ਮੋਨਿਟਰ ਸਪੋਰਟ ਅਤੇ ਫੁੱਲ ਕੀ-ਬੋਰਬ ਫੰਕਸ਼ਨੈਲਿਟੀ ਵਰਗੇ ਫੀਚਰਜ਼ ਮੌਜੂਦ ਹਨ। ਇਸ ਐਪ ਨੂੰ ਗੂਗਲ ਪਲੇਅ ਤੋਂ ਮੁਫਤ ਡਾਊਨਲੋਡ ਕਰ ਸਕਦੇ ਹੋ। 

4. ਰਿਮੋਟ ਲਿੰਕ
ਇਸ ਐਪ ਨਾਲ ਤੁਸੀਂ ਆਪਣੇ ਪੀ.ਸੀ. ਨੂੰ ਮੋਬਾਇਲ ਫੋਨ ਅਤੇ ਟੈਬਲੇਟ ਰਾਹੀਂ ਕੰਟਰੋਲ ਕਰ ਸਕਦੇ ਹੋ। ਇਸ ਲਈ ਤੁਹਾਡੇ ਫੋਨ 'ਚ ਬਲੂਟੂਥ ਅਤੇ ਵਾਈ-ਫਾਈ ਆਨਰ ਹੋਣਾ ਚਾਹੀਦਾ ਹੈ। ਅਸੂਸ ਫੋਨ 'ਚ ਇਹ ਐਪਲੀਕੇਸ਼ਨ ਪ੍ਰੀਲੋਡਿਡ ਹੈ, ਜਿਸ ਵਿਚ ਮਲਟੀ ਟੱਚ ਜੈਸਚਰ ਫੀਚਰ ਦਿੱਤਾ ਗਿਆ ਹੈ। ਉਥੇ ਹੀ ਰਿਮੋਟ ਲਿੰਕ ਐਪਲੀਕੇਸ਼ਨ 'ਚ ਤੁਸੀਂ ਪੀ.ਸੀ. 'ਚ ਮੌਜੂਦ ਵਿੰਡੋਜ਼ ਪਲੇਅਰ ਨੂੰ ਕੰਟਰੋਲ ਕਰ ਸਕਦੇ ਹੋ। ਇਹ ਐਪਲੀਕੇਸ਼ਨ ਐਂਡਰਾਇਡ ਆਪਰੇਟਿੰਗ ਸਿਸਟਮ 4.0 ਅਤੇ ਉਸ ਤੋਂ ਉੱਪਰ ਦੇ ਵਰਜ਼ਨ ਨੂੰ ਸਪੋਰਟ ਕਰਨ 'ਚ ਸਮਰਥ ਹੈ। 

5. ਯੂਨਿਫਾਈਡ ਰਿਮੋਟ
ਇਹ ਐਪ ਇਸਤੇਮਾਲ 'ਚ ਕਾਫੀ ਆਸਾਨ ਹੋਣ ਦੇ ਨਾਲ ਹੀ ਪੂਰੀ ਤਰ੍ਹਾਂ ਸਕਿਓਰ ਵੀ ਹੈ। ਯੂਨਿਫਾਈਡ ਰਿਮੋਟ ਐਪ ਨੂੰ ਆਪਣੇ ਐਂਡਰਾਇਡ ਫੋਨ 'ਚ ਡਾਊਨਲੋਡ ਕਰਕੇ ਤੁਸੀਂ ਵਿੰਡੋਜ਼, ਮੈਕ ਅਤੇ ਲਾਈਨੈਕਸ ਪੀ.ਸੀ. ਨੂੰ ਕੰਟਰੋਲ ਕਰ ਸਕਦੇ ਹੋ। ਇਸ ਵਿਚ ਸਿੰਗਲ ਅਤੇ ਮਲਟੀ ਟੱਚ ਮਾਊਸ ਕੰਟਰੋਲ ਦੀ ਵੀ ਸੁਵਿਧਾ ਦਿੱਤੀ ਗਈ ਹੈ। ਨਾਲ ਹੀ ਇਸ ਵਿਚ ਵਾਇਸ ਕਮਾਂਡ ਵੀਵ ਉਪਲੱਬਧ ਹੈ।
 


Related News