ਭਾਰਤ ''ਚ ਲਾਂਚ ਹੋਇਆ Honor 9 Lite ਸਮਾਰਟਫੋਨ

01/17/2018 1:48:32 PM

ਜਲੰਧਰ - ਹੁਵਾਵੇ ਦੀ ਸਭ-ਬ੍ਰਾਂਡ ਕੰਪਨੀ ਆਨਰ ਨੇ ਆਪਣਾ ਲੇਟੈਸਟ ਸਮਾਰਟਫੋਨ ਆਨਰ 9 ਲਾਈਟ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ 10,999 ਰੁਪਏ ਦੀ ਕੀਮਤ ਨਾਲ ਵਿਕਰੀ ਲਈ ਐਕਸਕਲੂਜ਼ਿਵ ਰੂਪ ਤੋਂ ਫਲਿੱਪਕਾਰਟ 'ਤੇ ਉਪਲੱਬਧ ਹੋਵੇਗਾ। ਕੰਪਨੀ ਨੇ ਭਾਰਤ 'ਚ ਇਸ ਨੂੰ ਦੋ ਵੇਰੀਐਂਟਸ ਨਾਲ ਲਾਂਚ ਕੀਤਾ ਹੈ, ਜਿਸ 'ਚ ਇਕ ਵੇਰੀਐਂਟ 3 ਜੀ. ਬੀ. ਰੈਮ, 32 ਜੀ. ਬੀ. ਇੰਟਰਨਲ ਸਟੋਰੇਜ, ਦੂਜਾ ਵੇਰੀਐਂਟ 4 ਜੀ. ਬੀ. ਰੈਮ, 64 ਜੀ. ਬੀ. ਇੰਟਰਨਲ ਸਟੋਰੇਜ ਸਮਰੱਥਾ ਵਾਲਾ ਹੈ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਚਾਰ ਕੈਮਰੇ ਅਤੇ ਬੇਜ਼ਲ-ਲੈਸ ਡਿਸਪੇਲਅ ਹੈ, ਜੋ 18:9 ਦੇ ਅਸਪੈਕਟ ਰੇਸ਼ਿਓ ਨਾਲ ਹੈ। ਇਸ 'ਚ 5.65 ਇੰਚ ਦੀ ਫੁੱਲ ਐੱਚ. ਡੀ. ਪਲੱਸ IPS LCD ਡਿਸਪੇਲਅ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 2160x1080 ਪਿਕਸਲ ਹੈ। ਨਾਲ ਹੀ ਇਸ ਸਮਾਰਟਫੋਨ 'ਚ ਹਾਈਸਿੱਲੀਕਾਨ ਕਿਰਿਨ 659 ਪ੍ਰੋਸੈਸਰ ਹੈ। ਇਸ ਤੋਂ ਇਲਾਵਾ 3GB/4GB ਰੈਮ ਅਤੇ 32GB/64GB ਇੰਟਰਨਲ ਸਟੋਰੇਜ ਨਾਲ ਦੋ ਵੇਰੀਐਂਟਸ ਹੈ, ਜਿੰਨ੍ਹਾਂ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਰਾਹਂ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ।

ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ ਚਾਰ ਕੈਮਰੇ ਦਿੱਤੇ ਗਏ ਹਨ, ਦੋ ਕੈਮਰੇ ਡਿਵਾਈਸ ਦੇ ਅੱਗੇ ਅਤੇ ਦੋ ਪਿੱਛੇ ਹਿੱਸੇ 'ਚ ਦਿੱਤੇ ਗਏ ਹਨ। ਇੰਨ੍ਹਾਂ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, 2 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਦੋਵੇਂ ਪਾਸੇ ਦੇ ਕੈਮਰੇ ਸੈੱਟਅਪ 'ਚ ਦਿੱਤਾ ਗਿਆ ਹੈ। ਇਹ ਸੈਂਸਰਸ PDAF, 3D ਬਿਊਟੀ, ਬਾਕੈ ਇਫੈਕਟ ਆਦਿ ਦੀ ਖੂਬੀ ਨਾਲ ਹੈ। 

ਇਸ 'ਚ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ EMUI 8.0 ਨਾਲ ਲੇਟੈਸਟ ਐਂਡ੍ਰਾਇਡ 8.0 ਓਰਿਓ ਆਪਰੇਟਿੰਗ ਸਿਸਟਮ 'ਤੇ ਅਧਾਰਿਤ ਹੈ। ਫਿੰਗਰਪ੍ਰਿੰਟ ਸੈਂਸਰ ਇਸ 'ਚ ਬੈਕ ਪੈਨਲ 'ਤੇ ਦਿੱਤਾ ਗਿਆ ਹੈ। ਕਨੈਕਟੀਵਿਟੀ ਲਈ 4G VoLTE, ਡਿਊਲ ਸਿਮ, ਬਲੂਟੁੱਥ, ਵਾਈ-ਫਾਈ, GPS, ਡਿਊਲ-ਸਿਮ ਅਤੇ ਮਾਈਕ੍ਰੋ USB ਪੋਰਟ ਆਦਿ ਹੈ। ਇਸ ਦਾ ਕੁੱਲ ਮਾਪ 151x71.9x760 ਮਿਮੀ ਅਤੇ ਵਜ਼ਨ ਲਗਭਗ 149 ਗ੍ਰਾਮ ਹੈ।


Related News