ਜਾਣੋ ਕਿਵੇਂ ਤਸਵੀਰਾਂ ਦੇਖ ਕੇ ਅਨੁਵਾਦ ਕਰੇਗਾ ਗੂਗਲ ਟਰਾਂਸਲੇਟ

07/31/2015 5:21:04 PM

ਨਵੀਂ ਦਿੱਲੀ- ਗੂਗਲ ਟਰਾਂਸਲੇਟ ਦੀ ਵਰਤੋ ਤੁਸੀਂ ਅਕਸਰ ਕਰਦੇ ਹੋਵੋਗੇ ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਗੂਗਲ ਦਾ ਟਰਾਂਸਲੇਟ ਐਪਲੀਕੇਸ਼ਨ ਤਸਵੀਰਾਂ ਦੇਖ ਕੇ ਅੰਗ੍ਰੇਜ਼ੀ ਤੋਂ ਹਿੰਦੀ ਅਨੁਵਾਦ ਵੀ ਕਰ ਸਕਦਾ ਹੈ। ਕੰਪਨੀ ਨੇ ਗੂਗਲ ਟਰਾਂਸਲੇਟ ਐਪਲੀਕੇਸ਼ਨ ''ਚ ਇਕ ਨਵਾਂ ਅਡੀਸ਼ਨ ਪੇਸ਼ ਕੀਤਾ ਹੈ, ਜਿਸ ''ਚ ਫੋਟੋ ਟੂ ਟੈਕਸਟ ਫੀਚਰ ਰਾਹੀਂ ਅੰਗ੍ਰੇਜੀ ਤੋਂ ਹਿੰਦੀ ਅਨੁਵਾਦ ਨਾਲ ਜੋੜਿਆ ਗਿਆ ਹੈ।
ਗੂਗਲ ਦੀ ਇਹ ਟਰਾਂਸਲੇਟ ਸੇਵਾ ''ਚ ਸਭ ਤੋਂ ਪਹਿਲਾ ਟੈਕਸਟ, ਆਡਿਓ ਅੇਤ ਫੋਟੋ ਟੂ ਟੈਕਸਟ ਦਾ ਵਿਕਲਪ ਸੀ ਪਰ ਫੋਟੋ ਟੂ ਟੈਕਸਟ ''ਚ ਅੰਗੇਜ਼ੀ ਤੋਂ ਹਿੰਦੀ ਅਨੁਵਾਦ ਨਹੀਂ ਸੀ ਕੀਤਾ ਜਾ ਸਕਦਾ। ਕੰਪਨੀ ਨੇ ਹੁਣ ਨਵੇਂ ਅਪਡੇਟ ਨਾਲ ਇਸ ਨੂੰ ਲਾਂਚ ਕੀਤਾ ਹੈ। ਇਹ ਸੇਵਾ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੈ, ਜੋ ਅਕਸਰ ਬਾਹਰ ਘੁੰਮਣ ਜਾਂਦੇ ਹਨ ਅਤੇ ਸਾਈਨਬੋਰਡ ਪੜ ਕੇ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਗੂਗਲ ਟਰਾਂਸਲੇਟ ਦਾ ਫੋਟੋ ਟੂ ਟੈਕਸਟ ਫੀਚਰ ਉਨ੍ਹਾਂ ਦੇ ਇਕ ਕਲਿਕ ''ਤੇ ਇਹ ਜਾਣਕਾਰੀ ਦੇਣ ''ਚ ਸਮਰਥ ਹੈ।
ਗੂਗਲ ਟਰਾਂਸਲੇਟ ਐਪਲੀਕੇਸ਼ਨ ਦੀ ਸ਼ੁਰੂਆਤ ਕਰਦੇ ਹੀ ਸਭ ਤੋਂ ਪਹਿਲਾਂ ਕੈਮਰਾ ਫੀਚਰ ਦਿਖਾਈ ਦੇਵੇਗਾ। ਇਸ ਨੂੰ ਟੱਚ ਕਰਦੇ ਹੀ ਇਹ ਐਕਟਿਵ ਹੋ ਜਾਂਦਾ ਹੈ। ਤੁਸੀਂ ਜਿਸ ਸ਼ਬਦ ਨੂੰ ਟਰਾਂਸਲੇਸ਼ਨ ਕਰਨਾ ਚਾਹੁੰਦੇ ਹੋ ਉਸ ''ਤੇ ਕੈਮਰਾ ਫੋਕਸ ਕਰੋ। ਕੈਮਰੇ ਨੂੰ ਫੋਕਸ ਕਰਨ ਤੋਂ ਬਾਅਦ ਹੇਠਾਂ ਦਿੱਤੇ ਗਏ ਸਕੈਨ ਬਟਨ ਨੂੰ ਟੱਚ ਕਰਦੇ ਹੀ ਇਹ ਆਪਣਾ ਕੰਮ ਸ਼ੁਰੂ ਕਰ ਦਿੰਦਾ ਹੈ। ਕੈਮਰਾ ਸਕੈਨ ਖੇਤਰ ''ਚ ਆਉਣ ਵਾਲੇ ਸਾਰੇ ਸ਼ਬਦਾਂ ਦਾ ਸਲੈਕਸ਼ਨ ਕਰ ਲੈਂਦਾ ਹੈ ਪਰ ਇਕ ਵਾਰ ''ਚ ਇਕ ਸ਼ਬਦ ਦਾ ਹੀ ਅਨੁਵਾਦ ਕਰੇਗਾ। 
ਇਸ ਐਪਲੀਕੇਸ਼ਨ ਰਾਹੀਂ ਅਸੀਂ ਐਸ.ਐਮ.ਐਸ ਨੂੰ ਵੀ ਟਰਾਂਸਲੇਟ ਕਰ ਸਕਦੇ ਹਾਂ। ਟਾਇਪਿੰਗ ਤੋਂ ਇਲਾਵਾ ਹੈਂਡਰਾਇਟਿੰਗ ਰਿਕਾਗ੍ਰੀਸ਼ਨ ਅਤੇ ਸਪੀਚ ਵਰਗੇ ਫੀਚਰਸ ਪਹਿਲਾਂ ਤੋਂ ਹੀ ਉਪਲਬੱਧ ਹਨ। ਇਸ ਦੀ ਇਕ ਵਧੀਆ ਗੱਲ ਇਹ ਵੀ ਕਹੀ ਜਾ ਸਕਦੀ ਹੈ ਕਿ ਇਸ ''ਚ ਹੁਣ ਆਫ ਲਾਈਨ ਟਰਾਂਸਲੇਸ਼ਨ ਦੀ ਵੀ ਸੁਵਿੱਧਾ ਉਪਲੱਬਧ ਹੈ ਪਰ ਇਸ ਦੇ ਲਈ ਤੁਹਾਨੂੰ 200 ਐਮ.ਬੀ. ਤੋਂ ਜ਼ਿਆਦਾ ਫਾਈਲ ਡਾਊਨਲੋਡ ਕਰਨੀ ਹੋਵੇਗੀ। ਇਹ ਐਪਲੀਕੇਸ਼ਨ 37 ਭਾਸ਼ਾਵਾਂ ''ਚ ਉਪਲਬੱਧ ਹੈ। ਇਸ ਦੀ ਇਕ ਕਮੀ ਇਹ ਹੈ ਕਿ ਜਦੋਂ ਇਹ ਸਕੈਨ ਕਰਦਾ ਹੈ ਤਾਂ ਉਸ ਸਮੇਂ ਟਰਾਂਸਲੇਟ ''ਚ ਥੋੜਾ ਜ਼ਿਆਦਾ ਸਮਾਂ ਲੈਂਦਾ ਹੈ। ਵੈਸੇ ਇਹ ਕਾਫੀ ਫਾਇਦੇਮੰਦ ਅਤੇ ਬਹੁਤ ਆਸਾਨ ਹੈ। ਗੂਗਲ ਟਰਾਂਸਲੇਟ ਐਪਲੀਕੇਸ਼ਨ ਨੂੰ ਐਂਡਰਾਇਡ ਫੋਨ ਲਈ ਗੂਗਲ ਪਲੇਅ ਸਟੋਰ ਤੋਂ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।


Related News