Google Play Awards 2017 ਲਈ ਬੈਸਟ ਐਂਡ੍ਰਾਇਡ ਐਪਸ ਦੀ ਸ਼ਾਰਟਲਿਸਟ ਜਾਰੀ

04/28/2017 2:53:50 PM

ਜਲੰਧਰ- ਗੂਗਲ ਪਲੇਅ ਅਵਾਰਡ ਲਈ ਪਹਿਲਾਂ ਹੀ ਤਰੀਕ ਨਿਰਧਾਰਤ ਹੋ ਚੁੱਕੀ ਹੈ ਜੋ ਅਗਲੇ ਮਹੀਨੇ ਆਯੋਜਿਤ ਹੋਣ ਵਾਲੇ ਗੂਗਲ I/O2017 ''ਚ 18 ਮਈ ਨੂੰ ਹੋਵੇਗਾ। ਜਿੱਥੇ ਗੂਗਲ ਪਲੇ ''ਚ ਕਈ ਕੈਟਾਗਿਰੀਜ਼ ''ਚੋਂ ਬਿਹਤਰੀਨ ਐਂਡ੍ਰਾਇਡ ਐਪਸ ਦੀ ਚੋਣ ਕੀਤੀ ਜਾਵੇਗੀ। ਇਸ ਸਾਲ ਗੂਗਲ ਨੇ ਚਾਰ ਨਵੀਆਂ ਕੈਟਾਗਿਰੀ ਨੂੰ ਜੋੜਿਆ ਹੈ ਜਿਨ੍ਹਾਂ ਨੂੰ ਮਿਲਾ ਕੇ ਹੁਣ ਕੁਲ 12 ਕੈਟਾਗਿਰੀਜ਼ ਹੋ ਗਈਆਂ ਹਨ। ਗੂਗਲ ਨੇ ਪਲੇ ਸਟੋਰ ''ਤੇ ਐਪਸ ਨੂੰ ਮਿਲਣ ਵਾਲੇ ਰੇਟਿੰਗ, ਪਰਫਾਰਮੇਨਸ ਅਤੇ ਅਪਡੇਟ ਦੇ ਆਧਾਰ ਸ਼ਾਰਟਲਿਸਟ ਤਿਆਰ ਕੀਤੀ ਹੈ । 2017 ਅਵਾਰਡ ਦੇ ਲਾਈਕ ਹੋਣ ਲਈ ਇਸ ਐਪਸ ''ਚ ਅਪ੍ਰੈਲ 2016 ਦੇ ਬਾਅਦ ਘੱਟ ਤੋਂ ਘੱਟ ਇੱਕ ਅਪਡੇਟ ਕੀਤਾ ਜਾਣਾ ਜਰੂਰੀ ਹੈ।

ਗੂਗਲ ਪਲੇ ਅਵਾਰਡ ਦੇ ਜੇਤੂ ਪਲੇ ਸਟੋਰ ''ਤੇ ਪ੍ਰਮੁੱਖਤਾ ਤੋਂ ਇਲਾਵਾ ਇਕ ਫਿਜ਼ਿਕਲ ਟ੍ਰਾਫੀ ਵੀ ਪ੍ਰਾਪਤ ਕਰਦੇ ਹਨ। ਗੂਗਲ ਪਲੇ ਅਵਾਰਡ ''ਚ ਇਸ ਸਾਲ ਚਾਰ ਨਵੀਂ ਕੈਟਾਗਿਰੀਜ਼ ਨੂੰ ਸ਼ਾਮਿਲ ਕੀਤਾ ਗਿਆ ਜਿਨ੍ਹਾਂ ''ਚ ਬੈਸਟ ਵੀ. ਆਰ/ਏ. ਆਰ ਐਕਸਪੀਰਿਅਨਸ, ਬੈਸਟ ਮਲਟੀ ਪਲੇਅਰ ਗੇਮਜ਼, ਬੈਸਟ ਸੋਸ਼ਲ ਇੰਪੈਕਟ ਅਤੇ ਬੈਸਟ ਐਕਸੀਬੀਲਿਟੀ ਐਕਸਪੀਰਿਅਨਸ ਸ਼ਾਮਿਲ ਹਨ।

ਹਰ ਇਕ ਸੈਗਮੇਂਟ ਦੀਆਂ ਸ਼੍ਰੈਣੀਆਂ ਅਤੇ ਨਾਮਜ਼ਦ ਲਿਸਟ :
ਸਟੈਂਡਆਊਟ ਸਟਾਰਟਅਪ : ਇਹ ਨਵੇਂ ਡਿਵੈਲਪਰਸ ਦੇ ਐਪਸ ਹਨ ਜਿਨ੍ਹਾਂ ਨੇ ਨਵੇਂ ਹੋਣ ਦੇ ਬਾਵਜੂਦ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ, ਅਤੇ ਕੁੱਝ ਯੂਨਿਕ ਫੈਕਟਰ ਪ੍ਰਦਾਨ ਕਰਦੇ ਹਨ। ਇਸ ਕੈਟਾਗਰੀ ''ਚ ਚਾਰ ਨਾਮਿਨੇਸ਼ਨ Chat Stories, Discard – Chat for Gamers, CastBox – Best Podcast and Audio ਅਤੇ Simple Habit Meditation ਸ਼ਾਮਿਲ ਹਨ ।


ਬੈਸਟ ਐਂਡ੍ਰਾਇਡ ਵਿਅਰ : ਸਮਾਰਟਵਾਚ ਐਪਸ ਜੋ ਵਿਅਰ 2.0 ਲਈ ਅਪਡੇਟ ਕੀਤੇ ਗਏ ਹਨ ਅਤੇ ਮਜਬੂਤ ਯੂਜ਼ਰਸ ਆਧਾਰ ਦੇ ਨਾਲ ਆਉਂਦੇ ਹਨ। ਇਨ੍ਹਾਂ ਨੂੰ ਵਰਕ ਕਪੈਸਿਟੀ ਦੇ ਆਧਾਰ ''ਤੇ ਚੁਣਿਆ ਗਿਆ ਹੈ। ਇਸ ''ਚ Lifesum – Healthy lifestyle app, Runtastic Running & Fitness, Foursquare City Guide, Bring! Shopping List ਅਤੇ Seven–7 Minute Workout ਸ਼ਾਮਿਲ ਹਨ।

ਬੈਸਟ ਟੀ. ਵੀ ਐਕਸਪੀਰਿਅੰਸ : ਉਹ ਐਪਸ ਹਨ ਜੋ ਕਿ ਸਮਾਰਟਫੋਨ ''ਤੇ ਵੱਡੀ ਸਕ੍ਰੀਨ ਦੇ ਨਾਲ ਬਿਹਤਰ ਅਨੁਭਵ ਪ੍ਰਦਾਨ ਕਰਾਉਂਦੇ ਹਨ। ਇਸ ਕੈਟਾਗਰੀ ''ਚ ਤਿੰਨ ਲੋਕਪ੍ਰਿਅ ਐਪਸ Netflix, Red Bull TV और Haystack TV: Daily News ਸ਼ਾਮਿਲ ਹਨ।


ਬੈਸਟ ਵੀ. ਆਰ ਐਕਸਪੀਰਿਅੰਸ : ਇਹ ਨਵੀਂ ਕੈਟਾਗਰੀ ਹੈ ਅਤੇ ਇਸਦਾ ਫੋਕਸ ਉਨ੍ਹਾਂ ਐਪਲੀਕੇਸ਼ਨ ''ਤੇ ਹੈ ਜੋ ਡੇ-ਡਰੀਮ ਲਈ ਪ੍ਰੋਡਕਟਸ ਪ੍ਰਦਾਨ ਕਰਦੇ ਹਨ। ਇਸ ਕੈਟਾਗਰੀ ''ਚ ਨੋਮਿਨੇਟਡ ਐਪਸ ''ਚ Virtual Virtual Reality, The Arcslinger, Mekorama VR, Gunjack 2: End of Shift ਅਤੇ The Turning Forest ਸ਼ਾਮਿਲ ਹਨ।

ਬੈਸਟ ਏ. ਆਰ ਐਕਸਪੀਰਿਅੰਸ : ਇਸ ''ਚ Augmented Reality ਵਾਲੀਆਂ ਐਪਸ ਹਨ। ਇਸ ਕੈਟਾਗਿਰੀ ਮੁਤਾਬਕ ਨੋਮਿਨੱ ਹੋਏ ਐਪਸ Dinosaurs Among Us, HOLO, WOORLD (beta) ਅਤੇ Crayola Color Blaster ਹਨ।

ਬੈਸਟ ਐਪ ਫਾਰ ਕਿਡਸ : ਇਨ੍ਹਾਂ ਐਪਸ ਦਾ ਫੋਕਸ ਬੱਚਿਆਂ ਨੂੰ ਕੁੱਝ ਸਿਖਾਉਣ ਅਤੇ ਉਨ੍ਹਾਂ ਨੂੰ ਮਨੋਰੰਜਨ ਮਟੀਰਿਅਲ ਉਪਲੱਬਧ ਕਰਾਉਣ ''ਤੇ ਹੈ। ਇਸ ''ਚ ਪੰਜ ਐਪਸ ਨੌਮਿਨੇਟਡ ਹਨ ਜਿਸ ''ਚ Race Off, Animal Jam – Play Wild!, Teeny Titans – Teen Titans Go, Toca Life Vacation, Think! Think ! ਸ਼ਾਮਿਲ ਹਨ।

ਬੈਸਟ ਮਲਟੀਪਲੇਅਰ ਗੇਮਜ਼ :
ਇਸ ਕੈਟਾਗਰੀ ''ਚ ਕੁੱਝ ਚੁਨਿੰਦਾ ਐਪਸ ਨੂੰ ਜਗ੍ਹਾ ਦਿੱਤੀ ਗਈ ਹੈ ਜਿਨ੍ਹਾਂ ''ਚ FIFA Mobile Soccer, Lords Mobile, Hearthstone, Modern Strike Online Dawn of Titans ਸ਼ਾਮਿਲ ਹਨ।

ਬੈਸਟ ਐਪਸ : ਗੂਗਲ ਦੁਆਰਾ ਹਰ ਇਕ ਪੈਰਾਮੀਟਰ ''ਤੇ ਪ੍ਰਾਪਤ ਸਕੋਰ ਦੇ ਆਧਾਰ ''ਤੇ ਇਨ੍ਹਾਂ ਐਪਸ ਨੂੰ ਨੌਮਿਨੇਟ ਕੀਤਾ ਗਿਆ ਹੈ। ਜਿਸ ''ਚ Quik – 6ree Video 5ditor ,  Memrise – Learn languages 6ree ,  6abulous – Motivate Me !  ,  Money Lover – Money Manager ਅਤੇ 3ity Mapper ਐਪਸ ਸ਼ਾਮਿਲ ਹਨ।


ਬੈਸਟ ਗੇਮਜ਼ : ਇਸ ''ਚ ਨੌਮਿਨੇਟਡ ਐਪਸ ''ਚ Stories You Play, Pokemon Go,TRANSFORMERS: Forged to Fight ਜਿਹੀਆਂ ਲੋਕਪ੍ਰਿਅ ਗੇਮਜ਼ ਨੂੰ ਜਗ੍ਹਾ ਦਿੱਤੀ ਗਈ ਹੈ।

ਬੈਸਟ ਐਕਸੀਬਿਲਿਟੀ : ਇਸ ਕੈਟਾਗਰੀ ਦੇ ਨੌਮਿਨੇਸ਼ਨ ''ਚ 96“““, 1 2lind Legend, 5ye-4–for visually impaired, SwiftKey Symbols ਅਤੇ Open Sesame! “ouch 6ree 1ccess ਇਨ੍ਹਾਂ ਐਪਸ ਦੀ ਜਗ੍ਹਾ ਦਿੱਤੀ ਗਈ ਹੈ।

ਬੈਸਟ ਸੋਸ਼ਲ ਇੰਪੈਕਟ : ਇਸ ''ਚ ਉਹ ਐਪਸ ਸ਼ਾਮਿਲ ਹਨ ਜੋ ਕਿ ਜੋ ਸਮਾਜ ''ਚ ਬਦਲਾਵ ਲਿਆÀੁਂਦੇ ਹਨ ਜਾਂ ਸੋਸ਼ਲ ਐਕਟੀਵਿਟੀਜ਼ ''ਤੇ ਧਿਆਨ ਕੇਂਦਰਿਤ ਕਰਦੇ ਹਨ। ਇਸ ਕੈਟਾਗਰੀ ''ਚ ਨੌਮਿਨੇਟ ਕੀਤੇ ਗਏ ਐਪਸ ''ਚ  IFTTT, A Blind Legend, Eye-D –for visually impaired, SwiftKey Symbols, Open Sesame! Touch Free Access ਸ਼ਾਮਿਲ ਹੈ।


Related News