Google Play Music ''ਤੇ ਮਿਲ ਰਿਹੈ 4 ਮਹੀਨਿਆਂ ਦਾ ਮੁਫਤ ਸਬਸਕ੍ਰਿਪਸ਼ਨ

05/30/2017 12:49:10 PM

ਜਲੰਧਰ- ਗੂਗਲ ਨੇ ਆਪਣੇ ਯੂਜ਼ਰਸ ਨੂੰ ਧਿਆਨ ''ਚ ਰੱਖਦੇ ਹੋਏ ਇਕ ਨਵਾਂ ਆਫਰ ਲੈ ਕੇ ਆਈ ਹੈ। ਗੂਗਲ ਆਪਣੇ ਯੂਜ਼ਰ ਨੂੰ ਆਪਣੇ ਨਾਲ ਜੋੜਣ ਰੱਖਣ ਲਈ ਮਿਊਜ਼ੀਕ ਸਟਰੀਮਿੰਗ ਸਰਵਿਸ ਗੂਗਲ ਪਲੇ ਮਿਊਜ਼ਿਕ ਦੇ ਸਬਸਕ੍ਰਿਪਸ਼ਨ ਨੂੰ 4 ਮਹੀਨੇ ਲਈ ਵਧਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੰਪਨੀ ਯੂਜ਼ਰ ਨੂੰ ਇਸ ਦੇ ਲਈ 90 ਦਿਨ ਦਾ ਫਰੀ ਟਰਾਏਲ ਦੇ ਰਹੀ ਸੀ। ਜਿਸ ਨੂੰ ਹੁਣ 1 ਮਹੀਨੇ ਲਈ ਹੋਰ ਵਧਾ ਦਿੱਤਾ ਗਿਆ ਹੈ।

 

ਯੂਜ਼ਰ ਗੂਗਲ ਪਲੇ ਮਿਊਜ਼ੀਕ ਐਪ ਦੇ ਲਾਈਬ੍ਰਰੀ ''ਚ 50 ਹਜ਼ਾਰ ਤੋਂ ਵੀ ਜ਼ਿਆਦਾ ਗਾਣਿਆਂ ਨੂੰ ਸੁੱਣ ਸਕਦੇ ਹਨ। ਇਸ ਦੇ ਨਾਲ ਹੀ ਯੂਜ਼ਰ ਆਪਣੇ ਸਮਾਰਟਫੋਨ ਅਤੇ ਕੰਪਿਊਟਰ ਰਾਹੀਂ ਕਸਟਮ ਰੇਡੀਓ ਸਟੇਸ਼ਨ ਨੂੰ ਵੀ ਸੁਣ ਸਕਣਗੇ। ਇਸ ਤੋਂ ਇਲਾਵਾ ਗੂਗਲ ਆਪਣੇ ਯੂਜ਼ਰ ਨੂੰ ਐਡ ਫ੍ਰੀ ਸਬਸਕ੍ਰਾਇਬ ਕਰਨ ਦਾ ਵੀ ਮੌਕਾ ਦੇ ਰਹੀ ਹੈ। ਇਸ ਦੇ ਲਈ ਯੂਜ਼ਰ ਨੂੰ 9.99 ਡਾਲਰ (644.06 ਰੁਪਏ) ਦੇਣੇ ਹੋਣਗੇ ਅਤੇ ਇਸ ਤੋਂ ਇਲਾਵਾ ਫੈਮਿਲੀ ਸਬਸਕ੍ਰਿਪਸ਼ਨ ਲਈ 14.99 ਡਾਲਰ (ਕਰੀਬਨ 970 ਰੁਪਏ) ਚੁਕਾਉਣੇ ਹੋਣਗੇ। ਜਿਸ ਤੋਂ ਬਾਅਦ ਯੂਜ਼ਰ ਨੂੰ ਆਨਲਾਈਨ ਆਉਣ ਵਾਲੀ ਐਡ ਨਾਲ ਪਰੇਸ਼ਾਨ ਨਹੀਂ ਹੋਣਾ ਪਵੇਗਾ ।

 

ਸਿਰਫ ਇੰਨਾ ਹੀ ਨਹੀਂ ਯੂਜ਼ਰ ਗੂਗਲ ਐਡ ਫ੍ਰੀ ਸਬਸਕ੍ਰਾਇਬ ਕਰਨ ਤੋਂ ਬਾਅਦ ਲਾਈਬ੍ਰੇਰੀ ''ਚ ਮੌਜੂਦ 35 ਮਿਲੀਅਨ ਗਾਣਿਆਂ ਨੂੰ ਸੁੱਣ ਸਕਣਗੇ ਅਤੇ ਉਨ੍ਹਾਂ ਨੂੰ ਆਫਲਾਈਨ ਡਾਊਨਲੋਡ ਕਰ ਸਕਦੇ ਹਨ।  ਨਾਲ ਹੀ ਉਹ ਯੂ-ਟਿਊਬ ਰੈੱਡ ਦਾ ਐਕਸੇਸ ਵੀ ਪਾ ਸਕਦੇ ਹਨ। ਇਸ ਦੇ ਇਲਾਵਾ ਹੁਣ ਗੂਗਲ ਪਲੇ ਮਿਊਜੀਕ ''ਤੇ ਵੀ ਸਪਾਟੀਫਾਈ ਅਤੇ ਐਪਲ ਮਿਊਜ਼ੀਕ ਦੀ ਤਰ੍ਹਾਂ ਲੱਖਾਂ ਗਾਣਿਆਂ ਨੂੰ ਸੁੱਣ ਸਕਣਗੇ।  ਇਸ ''ਚ ਯੂਜ਼ਰ ਆਪਣੇ ਪਸੰਦ ਦੇ ਸਿੰਗਰ ਦੇ ਨਵੇਂ, ਪੁਰਾਣੇ ਗਾਣਿਆਂ ਨੂੰ ਸੁਣ ਸਕਦੇ ਹਨ। ਇਸ ਐਪ ''ਤੇ ਯੂਜ਼ਰ ਨੂੰ ਕਰੀਬ ਚਾਰ ਕਰੋੜ ਲੋਕਲ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗਾਣੇ ਸੁਣਨ ਨੂੰ ਮਿਲਣਗੇ। ਗੂਗਲ ਦੀ ਇਸ ਸਰਵਿਸ ਨੂੰ ਐਂਡ੍ਰਾਇਡ, iOS ਅਤੇ ਵੈੱਬ ''ਤੇ ਪਾ ਸਕਦੇ ਹਨ।


Related News